ਨਿਰੰਕਾਰੀ ਭਵਨ 'ਤੇ ਹਮਲੇ ਦੀ ਸਾਜ਼ਿਸ਼ ਬੇਨਕਾਬ - ਮੁੱਖ ਮੰਤਰੀ ਨੇ ਜਾਰੀ ਕੀਤੀਆਂ ਮੁਲਜ਼ਮਾਂ ਦੀਆਂ ਤਸਵੀਰਾਂ
ਚੰਡੀਗੜ੍ਹ, 21 ਨਵੰਬਰ 2018 - ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਆਈ.ਐਸ.ਆਈ ਨੂੰ ਇਸ ਹਮਲੇ ਦਾ ਮਾਸਟਰਮਾਈਂਡ ਆਖਿਆ। ਕੈਪਟਨ ਨੇ ਹਮਲੇ ਨੂੰ ਪੂਰੀ ਤਰ੍ਹਾਂ ਅਤਿਵਾਦੀ ਹਮਲਾ ਘੋਸ਼ਿਤ ਕਰਦਿਆਂ ਮੁੱਖ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ, ਜਿੰਨ੍ਹਾਂ ਦੇ ਨਾਮ ਬਿਕਰਮਜੀਤ ਸਿੰਘ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਧਾਰੀਵਾਲ ਦਾ ਰਹਿਣ ਵਾਲਾ ਹੈ ਤੇ ਦੂਸਰਾ ਸ਼ਖਸ ਅਵਤਾਰ ਸਿੰਘ ਹੈ ਜਿਸਨੇ ਗ੍ਰਨੇਡ ਸੁੱਟਿਆ ਸੀ। ਕੈਪਟਨ ਨੇ ਕਿਹਾ ਕਿ ਇਹਨਾਂ ਦੋਹਾਂ ਮੁਲਜ਼ਮਾਂ ਦਾ ਪਿਛੋਕੜ ਕ੍ਰਿਮਿਨਲ ਨਹੀਂ ਹੈ, ਇਹਨਾਂ ਨੇ ਮਹਿਜ਼ ਦਹਿਸ਼ਤਗਰਦੀ ਤਾਕਤਾਂ ਦੇ ਕਹਿਣ 'ਤੇ ਇਸ ਕਾਰੇ ਨੂੰ ਅੰਜਾਮ ਦਿੱਤਾ।
ਮੁੱਖ ਮੰਤਰੀ ਨੇ ਇਸ ਹਮਲੇ 'ਚ ਵਰਤੇ ਗਏ ਗ੍ਰਨੇਡ ਦੀ ਵੀ ਤਸਵੀਰ ਜਾਰੀ ਕਰਦਿਆਂ ਕਿਹਾ ਕਿ ਇਹ ਗ੍ਰਨੇਡ ਪਾਕਿਸਤਾਨ ਫੈਕਟਰੀ 'ਚ ਬਣਦਾ ਹੈ। ਉਹਨਾਂ ਕਿਹਾ ਕਿ ਉਸ ਗ੍ਰਨੇਡ 'ਤੇ ਪਾਕਸਿਤਾਨ ਮੇਡ ਦਾ ਮਾਰਕਾ ਲੱਗਿਆ ਸੀ। ਕੈਪਟਨ ਨੇ ਆਖਿਆ ਕਿ ਉਨ੍ਹਾਂ ਨੇ ਗ੍ਰਿਫਤਾਰੀਆਂ ਕਰ ਕੇ 77 ਹਥਿਆਰ ਬਰਾਮਦ ਕੀਤੇ ਹਨ। ਹਮਲੇ ਦੌਰਾਨ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਕੈਪਟਨ ਨੇ ਕਿਹਾ ਕਿ ਆਈ.ਐਸ.ਆਈ ਖਾਲਸਿਤਾਨ ਲਿਬਰੇਸ਼ਨ ਫੋਰਸ ਨੂੰ ਪਾਕਿਸਤਾਨ 'ਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਮੁਲਜ਼ਮ ਪੁਲਿਸ ਨੇ ਫੜਿਆ ਹੈ , ਉਹ ਮੋਟਰਸਾਈਕਲ 'ਤੇ ਬੈਠਾ ਸੀ ਤੇ ਉਸ ਦੇ ਨਾਲ ਦੇ ਮੁਲਜ਼ਮ ਨੇ ਅੰਦਰ ਜਾ ਕੇ ਗ੍ਰਨੇਡ ਸੁੱਟਿਆ।
Related news links :