ਚੰਡੀਗੜ੍ਹ, 13 ਦਸੰਬਰ 2018 - ਜੱਸੀ ਸਿੱਧੂ ਕਤਲ ਕਾਂਡ 'ਚ 18 ਸਾਲ ਪਹਿਲਾਂ ਕਤਲ ਹੋਈ ਜੱਸੀ ਦੇ ਪਤੀ ਮਿੱਠੂ ਨੂੰ ਆਖਰ ਥੋੜ੍ਹੀ ਖੁਸ਼ੀ ਹੋਈ, ਜਦੋਂ ਕੈਨੇਡਾ ਰਹਿੰਦੇ ਜੱਸੀ ਦੀ ਮਾਂ ਤੇ ਮਾਮੇ (ਜੋ ਜੱਸੀ ਦੇ ਕਤਲ ਦੇ ਮਾਸਟਰਮਾਈਂਡ ਹਨ) ਨੂੰ ਪੰਜਾਬ ਪੁਲਿ ਕੈਨੇਡਾ ਤੋਂ ਭਾਰਤ ਲੈਣ ਜਾ ਰਹੀ ਹੈ। ਸਾਲ 1994 'ਚ ਮਿੱਠੂ ਤੇ ਜੱਸੀ ਦਾ ਵਿਆਹ ਹੋਇਆ ਤੇ 6 ਸਾਲ ਬਾਅਦ ਜੱਸੀ ਨੂੰ 2000 'ਚ ਉਸੇ ਹੀ ਮਾਪਿਆਂ ਨੇ ਹਮਲਾ ਕਰ ਦਿੱਤਾ ਜਿਸ 'ਚ ਜੱਸੀ ਦੀ ਮੌਤ ਹੋ ਗਈ ਸੀ ਤੇ ਮਿੱਠੂ ਬਚ ਨਿਕਲਿਆ ਸੀ।
ਕੀ ਹੈ 18 ਸਾਲਾਂ ਦੀ ਪੂਰੀ ਕਹਾਣੀ ? ਹੇਠ ਪੜ੍ਹੋ :-
ਕੈਨੇਡਾ ਦੀ ਜੰਮਪਲ ਜਸਵਿੰਦਰ ਕੌਰ ਜੱਸੀ ਸਿੱਧੂ1994 ਵਿੱਚ ਪੰਜਾਬ ਦੇ ਦੌਰੇ ਦੌਰਾਨ ਕਾਉਂਕੇ ਖੋਸਾ ਪਿੰਡ (ਜਗਰਾਉਂ) ਦੇ ਮਿੱਠੂ ਨਾਲ ਪਿਆਰ 'ਚ ਪੈ ਗਈ। ਕਾਉਂਕੇ ਖੋਸਾ ਜੱਸੀ ਦਾ ਨਾਨਕਾ ਪਿੰਡ ਸੀ। ਉਸ ਵੇਲੇ ਮਿੱਠੂ ਇੱਕ ਕਬੱਡੀ ਖਿਡਾਰੀ ਸੀ ਜੋ ਇੱਕ ਆਟੋ ਰਿਕਸ਼ਾ ਚਲਉਂਦਾ ਸੀ। ਜੱਸੀ ਦੇ ਪਰਿਵਾਰਕ ਮੈਂਬਰ ਮਿੱਠੁ ਦੇ ਗਰੀਬ ਹੋਣ ਕਾਰਨ ਜੱਸੀ ਦਾ ਉਸ ਨਾਲ ਪ੍ਰੇਮ ਸਬੰਧਾਂ ਦਾ ਵਿਰੋਧ ਕਰਦੇ ਸਨ। ਜਿਸ ਵਜ੍ਹਾ ਕਾਰਨ ਦੋਹਾਂ ਨੇ ਮਾਪਿਆਂ ਦੇ ਉਲਟ ਜਾ ਕੇ ਵਿਆਹ ਕਰਾ ਲਿਆ।
8 ਜੂਨ, 2000 ਨੂੰ, ਵਿਆਹੇ ਜੋੜੇ 'ਤੇ ਗੁੰਡਿਆਂ ਨੇ ਹਮਲਾ ਕੀਤਾ ਜੋ ਕਿ ਜੱਸੀ ਦੀ ਮਾਂ ਤੇ ਮਾਮੇ ਵੱਲੋਂ ਪੈਸੇ ਦੇ ਕੇ ਕਰਾਇਆ ਗਿਆ ਸੀ। ਹਮਲੇ ਦੌਰਾਨ ਜੱਸੀ ਦੀ ਮੌਤ ਹੋ ਗਈ ਤੇ ਮਿੱਠੂ ਇਸ ਹਮਲੇ 'ਚ ਬਚ ਗਿਆ। ਜਾਂਚ ਉਪਰੰਤ ਪੰਜਾਬ ਪੁਲਿਸ ਨੇ ਜੱਸੀ ਦੀ ਕਨੇਡਾ ਰਹਿੰਦੀ ਮਾਂ ਅਤੇ ਮਾਮੇ 'ਤੇ ਜੱਸੀ ਦੇ ਕਤਲ ਦੀ ਸਾਜਿਸ਼ ਦਾ ਦੋਸ਼ ਲਗਾਇਆ। ਮਿੱਠੂ ਦਾ ਕਹਿਣਾ ਹੈ ਕਿ ਉਹ ਅਜੇ ਵੀ ਜੱਸੀ ਦਾ ਹੀ ਪਤੀ ਹੈ ਤੇ ਉਸਨੇ ਬਹੁਤ ਸਾਰੇ ਵਿਆਹ ਦੇ ਰਿਸ਼ਤੇ ਠੁਕਰਾ ਦਿੱਤੇ। ਉਸਦਾ ਮੰਨਣਾ ਹੈ ਕਿ ਉਹ ਜੱਸੀ ਦੀ ਮਾਂ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਉਸਦਾ ਪਿਆਰ ਸੱਚਾ ਹੈ। ਕੈਨੇਡਾ ਰਹਿੰਦੇ ਜੱਸੀ ਦੀ ਮਾਂ ਤੇ ਮਾਮਲੇ ਦੀ ਭਾਰਤ ਸਪੁਰਦਗੀ ਦੇ ਆਰਡਰਾਂ ਦੀ ਕਾਪੀ ਦੇਖਦੇ ਮਿੱਠੂ ਨੇ ਕਿਹਾ ਕਿ '' ਪਹਿਲਾਂ ਕਨੇਡਾ ਦੀ ਸਰਕਾਰ ਨੇ ਉਨ੍ਹਾਂ ਨੂੰ ਆਪਣੀਆਂ ਅਦਾਲਤਾਂ ਵਿਚ ਬੇਨਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਪਰ ਅੱਜ ਕੈਨੇਡਾ ਨੇ ਮਿੱਠੂ ਨੂੰ ਇਨਸਾਫ ਦਿੱਤਾ।
ਮਿੱਠੂ ਹਾਲ ਹੀ ਵਿਚ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਕੋਲ ਗਿਆ, ਜੋ ਪਿਛਲੇ 10 ਸਾਲਾਂ ਵਿਚ ਪੰਜਾਬ ਪੁਲਿਸ ਦੁਆਰਾ ਦਰਜ "ਝੂਠੇ" ਕੇਸਾਂ ਦੀ ਜਾਂਚ ਕਰ ਰਿਹਾ ਹੈ। ਮਿੱਠੂ 'ਤੇ ਬਲਾਤਕਾਰ ਦੇ ਦੋਸ਼ ਲੱਗੇ ਸਨ ਜਿਸਦੇ ਤਹਿਤ ਉਸਨੂੰ ਢਾਈ - ਤਿੰਨ ਸਾਲ ਜੇਲ੍ਹ ਵਿਚ ਕੱਟਣੇ ਪਏ ਸਨ। ਮਿੱਠੂ 'ਤੇ 6 ਝੂਠੇ ਮਾਮਲਿਆਂ ਵਿਚ ਪਰਚੇ ਪਾਏ ਗਏ। ਜਿਸ ਵਿਚ ਉਸ ਨੂੰ ਚਾਰਾਂ ਨੂੰ ਬਰੀ ਕਰ ਦਿੱਤਾ ਗਿਆ ਸੀ।
ਕੀ ਕੀ ਹੋਈ ਪੇਸ਼ਕਸ਼ ?
ਜੱਸੀ ਨੇ ਇਨ੍ਹਾਂ ਕੇਸਾਂ ਤੋੋਂ ਖਹਿੜਾ ਛੁਡਵਾਉਣ ਅਤੇ ਆਪਣੇ ਬਿਆਨ ਬਦਲਣ ਲਈ ਕਰੋੜਾਂ ਰੁਪਏ ਦੀ ਹੋਈ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਮਿੱਠੂ ਦਾ ਕਹਿਣਾ ਹੈ ਕਿ ਉਸਨੂੰ ਬਹੁਤ ਪੇਸ਼ਕਸ਼ਾਂ ਹੋਈਆਂ ਤੇ ਜੱਸੀ ਨੂੰ ਭੁੱਲ ਜਾਣ ਬਾਰੇ ਕਿਹਾ ਗਿਆ। ਪਰ ਉਸਨੇ ਕਿਸੇ ਵੀ ਪੇਸ਼ਕਸ਼ ਨੂੰ ਮੂੰਹ ਨਾ ਲਾਇਆ। ਮਿੱਠੂ ਨੇ ਕਿਹਾ ਕਿ ਉਸ ਨੂੰ ਉਸ ਵੇੇਲੇ 10 ਲੱਖ ਰੁਪਏ ਦੀ ਪੇਸ਼ਕਸ਼ ਹੋਈ ਜਿਸਦੀ ਅੱਜ ਦੀ ਕੀਮਤ ਲਗਭਗ 1.5 ਕਰੋੜ ਰੁਪਏ ਬਣਦੀ ਹੈ। ਇਸਤੋਂ ਇਲਾਵਾ 14 ਏਕੜ ਜ਼ਮੀਨ ਤੇ ਵਿਦੇਸ਼ ਵਿਚ ਚੰਗੀ ਜ਼ਿੰਦਗੀ ਦੇਣ ਦੀ ਪੇਸ਼ਕਸ਼ ਵੀ ਹੋਈ। ਪਰ ਮਿੱਠੂ ਨੇ ਕਿਹਾ ਕਿ ਉਸਨੇ ਕਦੇ ਵੀ ਆਪਣੇ ਪਿਆਰ ਨੂੰ ਵਿਕਾਊ ਨਹੀਂ ਕੀਤਾ ਤੇ ਉਹ 18 ਸਾਲ ਤੱਕ ਸੰਘਰਸ਼ ਕਰਦਾ ਰਿਹਾ। ਮਿੱਠੂ ਦੀ ਇੱਕੋ-ਇੱਕ ਡਿਮਾਂਡ ਰਹੀ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
18 ਸਾਲਾਂ ਦਾ ਲੰਬਾ ਸੰਘਰਸ਼ ਤੇ ਮਿੱਠੂ ਨੇ ਇਕੱਲਿਆਂ ਆਪਣੇ 'ਤੇ ਤਸ਼ੱਦਦ ਸਹਿਆ। ਪਰ ਆਖ਼ਰ ਉਸਦੇ ਇਸ ਸੰਘਰਸ਼ ਨੂੰ ਥੋੜ੍ਹਾ ਬੂਰ ਪਿਆ ਹੈ। ਮਿੱਠੂ ਦਾ ਕਹਿਣਾ ਹੈ ਕਿ ਜੱਸੀ ਹਮੇਸ਼ਾ ਉਸਦੀ ਪਤਨੀ ਰਹੇਗੀ ਤੇ ਉਹ ਉਸਦਾ ਪਤੀ। ਉਸਨੇ ਕਿਹਾ ਕਿ ਉਹ ਜੱਸੀ ਦੇ ਕਾਤਲਾਂ ਨੂੰ ਸਲਾਖਾਂ ਦੇ ਮਗਰ ਦੇਖਣਾ ਚਾਹੁੰਦਾ ਹੈ।