ਜੱਸੀ ਕਤਲ ਦੇ ਦੋਸ਼ੀ ਪੁਲਿਸ ਨਾਲ ਨਹੀਂ ਕਰ ਰਹੇ ਸਹਿਯੋਗ -ਪੰਜਾਬ ਪੁਲਿਸ ਦਾ ਦਾਅਵਾ
ਯਾਦਵਿੰਦਰ ਸਿੰਘ ਤੂਰ
ਮਲੇਰਕੋਟਲਾ , 29 ਜਨਵਰੀ , 2019 : ਸੰਗਰੂਰ ਪੁਲਿਸ ਦਾ ਕਹਿਣਾ ਹੈ ਕਿ ਜੱਸੀ ਆਨਰ ਕਿਲਿੰਗ ਦੇ ਕੈਨੇਡਾ ਤੋਂ ਲਿਆਂਦੇ ਦੋਵੇਂ ਦੋਸ਼ੀ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਬਦੇਸ਼ਾ ਪੁੱਛ ਗਿੱਛ ਦੌਰਾਨ ਪੁਲਿਸ ਨੂੰ ਸਹਿਯੋਗ ਨਹੀਂ ਕਰ ਰਹੇ . ਡੀ ਐਸ ਪੀ ਅਹਿਮਦਗੜ੍ਹ ਪਲਵਿੰਦਰ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਅੜਦੇ ਹੋਏ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਪੁਲਿਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਮਾਮਲੇ ਵਿਚ ਜਿਸ ਤਰ੍ਹਾਂ ਸਹਿਯੋਗ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਉਸ ਤਰ੍ਹਾਂ ਉਹ ਨਹੀਂ ਕਰ ਰਹੇ . ਇਸ ਲਈ ਪੁਲਿਸ ਹੋਰ ਰਿਮਾਂਡ ਚਾਹੁੰਦੀ ਹੈ . ਉਨ੍ਹਾਂ ਕਿਹਾ ਕਿ ਅਜੇ ਕਾਫ਼ੀ ਜਾਣਕਾਰੀ ਇਸ ਕੇਸ ਸਬੰਧੀ ਹਾਸਲ ਕਰਨੀ ਜ਼ਰੂਰੀ ਹੈ .