ਅਫ਼ਸੋਸਨਾਕ ! ਫ਼ਤਿਹਵੀਰ ਓਪਰੇਸ਼ਨ ਖ਼ਤਮ ਪੀ ਜੀ ਆਈ ਲਿਜਾਇਆ ਗਿਆ ਪਰ ....
ਸੰਗਰੂਰ , 11 ਜੂਨ, 2019 : ਤੇ ਫ਼ਤਿਹਵੀਰ ਮੌਤ ਅੱਗੇ ਹਾਰ ਗਿਆ ਲੱਗਦਾ ਹੈ ਪਰ ਖ਼ੁਦ ਨਹੀਂ ਕਿਸੇ ਹੋਰ ਦੀ ਨਲਾਇਕੀ ਕਰ ਕੇ
ਅੱਜ ਤੜਕੇ 5.15 ਵਜੇ ਦੇ ਕਰੀਬ ਉਸ ਨੂੰ ਬਾਹਰ ਕੱਢ ਕੇ ਪੀ ਜੀ ਆਈ ਚੰਡੀਗੜ੍ਹ ਲਿਜਾਇਆ ਗਿਆ .
ਇਸ ਤੋਂ ਬਾਦ ਉਸਨੂੰ ਐਂਬੂਲੈਂਸ ਵਿਚ ਹਸਪਤਾਲ ਲਿਜਾਇਆ ਗਿਆ .
ਲੋਕਾਂ ਅੰਦਰ ਇਸ ਮਾਮਲੇ ਤੇ ਬੇਹੱਦ ਗੁੱਸਾ ਅਤੇ ਰੋਸ ਹੈ .
ਸਰਕਾਰੀ ਤੌਰ ਤੇ ਅਜੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਪਰ ਸੰਕੇਤ ਅਜਿਹੇ ਹਨ ਕਿ ਫ਼ਤਿਹਵੀਰ ਨਹੀਂ ਰਿਹਾ .
ਜਦੋਂ ਫ਼ਤਿਹਵੀਰ ਨੂੰ ਕੱਪੜੇ ਵਿਚ ਵਲ੍ਹੇਟ ਕੇ ਪੀ ਜੀ ਆਈ ਲਿਆਂਦਾ ਗਿਆ ਤਾਂ ਉਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਤਾਂ ਉਸ ਵੇਲੇ ਬਹੁਤ ਬਦਬੂ ਆ ਰਹੀ ਸੀ .ਇਸ ਤੋਂ ਅੰਦਾਜ਼ਾ ਲਈਆਂ ਜਾ ਸਕਦਾ ਹੈ ਕਿ ਉਸਦੀ ਮੌਤ ਕਾਫ਼ੀ ਪਹਿਲਾਂ ਹੀ ਹੋ ਚੁੱਕੀ ਸੀ .