← ਪਿਛੇ ਪਰਤੋ
ਹੈਲੋ ਡੈਡੀ ਮੈਂ ਫਤਹਿ ਬੋਲ ਰਿਹਾ ਤੁਸੀਂ ਮੈਨੂੰ ਬਾਹਰ ਕਿਉਂ ਨਹੀਂ ਖਿੱਚਿਆ ਮੈਂ ਹੱਥ ਉੱਪਰ ਕਰਕੇ ਰੱਖੇ ਸੀ ਮੈਨੂੰ ਤੁਹਾਡੇ 'ਤੇ ਪੂਰਾ ਯਕੀਨ ਸੀ ਕਿ ਤੁਸੀਂ ਮੈਨੂੰ ਬਾਹਰ ਖਿੱਚ ਲਵੋਗੇ ਤੁਹਾਨੂੰ ਪਤਾ ਉੱਥੇ ਮੈਨੂੰ ਕਿੰਨਾ ਡਰ ਲੱਗ ਰਿਹਾ ਸੀ ? ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਸੀ ਉੱਤੋਂ ਮੈਨੂੰ ਸਾਹ ਨਹੀਂ ਆ ਰਿਹਾ ਸੀ। ਤੁਸੀਂ ਆਪਣੇ ਵਾਅਦੇ ਤੋਂ ਮੁੱਕਰ ਗਏ । ਜਿਹੜਾ ਗਿਫ਼ਟ ਤੁਸੀਂ ਮੇਰੇ ਜਨਮ ਦਿਨ ਤੇ ਲੈ ਕੇ ਦੇਣਾ ਸੀ। ਮੈਨੂੰ ਨਹੀਂ ਦਿੱਤਾ ਤੁਸੀ ਉਸ ਕੁੰਡੀ ਰਾਹੀਂ ਮੈਨੂੰ ਪਹਿਲਾਂ ਕਿਉ ਨਹੀਂ ਖਿੱਚਿਆ ? ਜਿਸ ਰਾਹੀਂ ਹੁਣ ਖਿੱਚਿਆ। ਮੈ ਸੁਣ ਰਿਹਾ ਸੀ। ਉਹ ਬੰਦਾ ਤੁਹਾਨੂੰ ਕਹਿ ਰਿਹਾ ਸੀ। ਕਿ ਮੈ ਇਸ ਨੂੰ ਅੱਧੇ ਘੰਟੇ ਵਿਚ ਬਾਹਰ ਕੱਢ ਦੇਊਂ ਨਾ ਤੁਸੀ ਉਸ ਬਾਜ਼ੀਗਰ ਦੀ ਗੱਲ ਸੁਣੀ ਜਿਹੜਾ ਬੋਰ ਵਿਚ ਆਪਣੀ ਕੁੜੀ ਨੂੰ ਭੇਜਣ ਨੂੰ ਤਿਆਰ ਸੀ। ਮੈ ਕਿਸੇ ਸਰਕਾਰੀ ਅਫ਼ਸਰ ਦਾ ਪੁੱਤ ਥੋੜ੍ਹਾ ਸੀ ਇਹ ਤਾਂ ਮੇਰੇ 'ਤੇ ਤਜਰਬੇ ਕਰਨ ਲੱਗੇ ਹੋਏ ਸੀ ਤੁਹਾਨੂੰ ਪਤੈ ਮੇਰੇ ਸਾਹ ਦੋ ਦਿਨ ਤੱਕ ਚਲਦੇ ਰਹੇ ਇਸ ਉਮੀਦ ਵਿਚ ਕਿ ਮੇਰਾ ਡੈਡੀ ਤਾਂ ਮੈਨੂੰ ਜ਼ਰੂਰ ਬਾਹਰ ਕੱਢ ਲਵੇਗਾ ਨਾ ਡੈਡੀ ਨਾ ਰੋ ਨਾ । ਮੈਨੂੰ ਪਤੈ ਇਸ ਵਿਚ ਤੇਰਾ ਕੋਈ ਕਸੂਰ ਨਹੀਂ ਅਫ਼ਸਰਸ਼ਾਹੀ ਭਾਰੀ ਪੈ ਗਈ ਤੁਹਾਡੇ 'ਤੇ ਅਲਵਿਦਾ ਡੈਡੀ...!! ਮੈਂ ਇਸ ਵਾਰ ਤੁਹਾਡੇ ਨਾਲ ਆਪਣਾ ਜਨਮ ਦਿਨ ਨਹੀ ਮਨਾ ਸਕਿਆ ਮੰਮੀ ਨੂੰ ਕਹਿਣਾ ਰੋਵੇ ਨਾ ਮੈਂ ਫਿਰ ਵਾਪਸ ਆਵਾਂਗਾ। ਡੈਡੀ ਮੈਂ ਨਹੀਂ ਮਰਿਆ ਮਰੀਆਂ ਨੇ ਇਹ ਗੰਦੀਆਂ ਸਰਕਾਰਾਂ ਤੇ ਘਟੀਆ ਰਾਜਨੀਤੀ ਮੈ ਜਾਂਦਾ ਹੋਇਆ ਇਸ ਸਰਕਾਰ ਤੇ ਸਾਰੇ ਅਫ਼ਸਰਾਂ , ਮੰਤਰੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ..
( ਇਹ ਰਚਨਾ ਸੋਸ਼ਲ ਮੀਡੀਆ ਤੋਂ ਲੈਕੇ ਸਂਗਰੂਰ ਤੋਂ ਅੰਮ੍ਰਿਤ ਸਿੰਘ ਨੇ ਸ਼ੇਅਰ ਕੀਤੀ )
Total Responses : 265