ਤਰਲੋਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਚੀਫ਼਼ ਸੈਕਟਰੀ ਹਰਚਰਨ ਸਿੰਘ ਦੀ ਮੌਤ 'ਤੇ ਚੁੱਕੇ ਸਵਾਲ
ਚੰਡੀਗੜ੍ਹ, 5 ਸਤੰਬਰ, 2020 : ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਆਗੂ ਤਰਲੋਚਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੀਫ ਸੈਕਟਰੀ ਹਰਚਰਨ ਸਿੰਘ ਦੀ ਮੌਤ 'ਤੇ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਵਿਚ ਉਨ੍ਹਾਂ ਦਾ ਨਾਂ ਆਉਣ ਮਗਰੋਂ ਉਹ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿਚ ਸਨ।
ਬਾਬੂਸ਼ਾਹੀ ਨਾਲ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਤਰਲੋਚਨ ਸਿੰਘ ਨੇ ਕਿਹਾ ਕਿ ਹਰਚਰਨ ਸਿੰਘ ਇਕ ਬੇਹੱਦ ਇਮਾਨਦਾਰ ਵਿਅਕਤੀ ਸਨ ਜੋ ਆਪਣੇ ਉੱਪਰ ਲਗਾਏ ਗਏ ਦੋਸ਼ਾਂ ਤੋਂ ਭਾਰੀ ਤਣਾਅ ਵਿਚ ਸਨ ਕਿਉਂਕਿ ਅਸਲੀਅਤ ਇਹ ਹੈ ਕਿ ਇਹ ਸਰੂਪ ਗੁਆਚਣ ਦੀ ਘਟਨਾ ਉਨ੍ਹਾਂ ਦੇ ਮੁੱਖ ਸਕੱਤਰ ਵਜੋਂ ਸੇਵਾਵਾਂ ਸੰਭਾਲਣ ਤੋਂ ਪਹਿਲਾਂ ਹੀ ਵਾਪਰ ਗਈ ਸੀ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਵਜੋਂ ਨੇ ਸਿੱਖ ਕੌਮ ਦੀ ਵੱਡੀ ਸੇਵਾ ਕੀਤੀ ਤੇ 2 ਸਾਲ ਬਾਅਦ ਅਸਤੀਫ਼ਾ ਇਸ ਕਰ ਕੇ ਦਿੱਤਾ ਕਿਉਂਕਿ ਉਨ੍ਹਾਂ ਉੱਪਰ ਉੱਪਰੋਂ ਆਏ ਹੁਕਮ ਮੰਨਣ ਦਾ ਦਬਾਅ ਸੀ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਵੱਲੋਂ 3 ਲੱਖ ਰੁਪਏ ਤਨਖ਼ਾਹ ਲੈਣ ਦਾ ਵਿਵਾਦ ਛਿੜ ਗਿਆ ਸੀ ਪਰ ਅਸਲੀਅਤ ਇਹ ਹੈ ਕਿ ਉਹ ਇੰਡੀਅਨ ਐਕਸਪ੍ਰੈੱਸ ਵਿਚ 8 ਲੱਖ ਰੁਪਏ ਦੀ ਨੌਕਰੀ ਛੱਡ ਕੇ 3 ਲੱਖ ਦੀ ਨੌਕਰੀ 'ਤੇ ਲੱਗੇ ਸਨ ਤੇ ਇਹ 3 ਲੱਖ ਰੁਪਏ ਵੀ ਆਪਣੇ ਪਰਿਵਾਰ ਵੱਲੋਂ ਬਣਾਏ ਬਿਰਧ ਆਸ਼ਰਮ 'ਤੇ ਖ਼ਰਚ ਕਰਦੇ ਸਨ ਤੇ ਆਪ ਵੀ ਬਿਰਧ ਆਸ਼ਰਮ ਵਿਚ ਹੀ ਰਹਿ ਰਹੇ ਸਨ।
ਤਰਲੋਚਨ ਸਿੰਘ ਨਾਲ ਗੱਲਬਾਤ ਦੀ ਵੀਡਿਓ ਵੀ ਦੇਖੋ :
ਉਨ੍ਹਾਂ ਦੱਸਿਆ ਕਿ ਹਰਚਰਨ ਸਿੰਘ ਕੱਲ੍ਹ 4 ਸਤੰਬਰ ਨੂੰ ਦਿੱਲੀ ਵਿਚ ਉਨ੍ਹਾਂ ਕੋਲ ਆਏ ਸਨ ਅਤੇ ਲਗਭਗ ਦੋ ਘੰਟੇ ਗੱਲਬਾਤ ਦੌਰਾਨ ਉਨ੍ਹਾਂ ਆਪਣੀ ਮਾਨਸਿਕ ਤਣਾਅ ਵਾਲੀ ਦਸ਼ਾ ਦਾ ਇਜ਼ਹਾਰ ਕੀਤਾ ਸੀ .
ਤਰਲੋਚਨ ਸਿੰਘ ਨੇ ਕਿਹਾ ਕਿ ਉਨ੍ਹਾਂ 'ਤੇ ਗ਼ਲਤ ਤੁਹਮਤਾਂ ਲਾਈਆਂ ਗਈਆਂ ਜਿਸ ਤੋਂ ਉਹ ਪ੍ਰੇਸ਼ਾਨ ਸਨ। ਉਨ੍ਹਾਂ ਕਿਹਾ ਕਿ ਅਸਲ ਵਿਚ ਉਨ੍ਹਾਂ ਵੱਲੋਂ ਅਖ਼ਬਾਰਾਂ ਵਿਚ ਤੇ ਕਿਤਾਬਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਤੇ ਹੋਰ ਪੰਥਕ ਮਸਲਿਆਂ ਬਾਰੇ ਕੀਤੀ ਜਾਂਦੀ ਚਰਚਾ ਤੋਂ ਸ਼੍ਰੋਮਣੀ ਕਮੇਟੀ ਔਖੀ ਸੀ ਤੇ ਇਸੇ ਕਰ ਕੇ ਉਨ੍ਹਾਂ ਨੂੰ ਜਾਣ ਬੁੱਝ ਕੇ ਇਸ ਕੇਸ ਵਿਚ ਫਸਾਇਆ ਗਿਆ।
ਤਰਲੋਚਨ ਸਿੰਘ
ਤਰਲੋਚਨ ਸਿੰਘ ਨੇ ਕਿਹਾ ਕਿ ਉਹਨਾਂ 'ਤੇ ਗਲਤ ਤੋਹਮਤਾਂ ਲਾਈਆਂ ਗਈਆਂ ਜਿਸ ਤੋਂ ਉਹ ਪ੍ਰੇਸ਼ਾਨ ਸਨ। ਉਹਨਾਂ ਕਿਹਾ ਕਿ ਅਸਲ ਵਿਚ ਉਹਨਾਂ ਵੱਲੋਂ ਅਖ਼ਬਾਰਾਂ ਵਿਚ ਤੇ ਕਿਤਾਬਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਤੇ ਹੋਰ ਪੰਥਕ ਮਸਲਿਆਂ ਬਾਰੇ ਕੀਤੀ ਜਾਂਦੀ ਚਰਚਾ ਤੋਂ ਸ਼੍ਰੋਮਣੀ ਕਮੇਟੀ ਔਖੀ ਸੀ ਤੇ ਇਸੇ ਕਰ ਕੇ ਉਹਨਾਂ ਨੂੰ ਜਾਣ ਬੁੱਝ ਕੇ ਇਸ ਕੇਸ ਵਿਚ ਫਸਾਇਆ ਗਿਆ।