ਅੰਮ੍ਰਿਤਸਰ, 29 ਅਕਤੂਬਰ 2020 - ਰਾਜਸਥਾਨ ਦੇ ਸਿੱਖ ਆਗੂ ਬਲਜਿੰਦਰ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂਅ ਇੱਕ ਖਤ ਲਿਖਿਆ ਹੈ। ਜਿਸ 'ਚ ਉਨ੍ਹਾਂ ਨੇ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਸਿੱਖ ਜਥੇਬੰਦੀਆਂ ਨਾਲ ਕੁੱਟਮਾਰ ਮਾਮਲੇ 'ਚ ਨਿਰਪੱਖ ਰਹਿੰਦੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬਲਜਿੰਦਰ ਸਿੰਘ ਨੇ ਸਿੰਘ ਸਾਹਿਬ ਦੇ ਵੱਲੋਂ ਇਸ ਮਾਮਲੇ ਵਿਚ ਨਿਭਾਏ ਗਏ ਰੋਲ 'ਤੇ ਚਿੰਤਾ ਜ਼ਾਹਿਰ ਕਰਦਿਆਂ ਬੇਨਤੀ ਕੀਤੀ ਕਿ ਉਹ ਨਿਰਪੱਖ ਹੋ ਕੇ ਸਖ਼ਤ ਫੈਸਲੇ ਲੈਣ।
ਉੱਥੇ ਹੀ ਬਲਜਿੰਦਰ ਸਿੰਘ ਨੇ ਰਾਜਸਥਾਨ 'ਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਨਿਭਾਏ ਜਾ ਰਹੇ ਰੋਲ 'ਤੇ ਸਖ਼ਤ ਟਿੱਪਣੀ ਕੀਤੀ ਕਿ 'ਭਾਰਤ ਦੀਆਂ ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਪਿਛਲੇ 30 ਸਾਲਾਂ ਵਿੱਚ ਨਿਰੰਕਾਰੀ ਕਾਂਡ ਤੋਂ ਬਾਅਦ ਟਕਸਾਲੀ ਬਨਾਮ ਮਿਸ਼ਨਰੀ ਵਿਵਾਦ ਵਿੱਚ ਵੀ ਖ਼ਾਨਾ-ਜੰਗੀ ਨਹੀਂ ਕਰਵਾ ਸਕੇ ਪਰ ਤੁਸੀਂ ਉਹ ਸਭ ਚੀਜ਼ਾਂ ਦੀ ਪੂਰਤੀ ਕਰ ਦਿੱਤੀ ਹੈ।' ਉਨ੍ਹਾਂ ਨੇ ਸਿੰਘ ਸਾਹਿਬ ਨੂੰ ਸਵਾਲ ਕੀਤਾ ਕਿ ਉਹ ਦੱਸ ਸਕਦੇ ਹਨ ਕਿ ਰਾਜਸਥਾਨ ਦੇ ਸੰਬੰਧ ਵਿੱਚ ਹੁਣ ਤੱਕ ਕਿੰਨੇ ਹੁਕਮਨਾਮੇ ਜਾਰੀ ਹੋਏ ਹਨ ਅਤੇ ਕਿੰਨੇ ਹੁਕਮਨਾਮਿਆਂ ਦੀ ਪਾਲਣਾ ਹੋਈ ਹੈ? ਨਾਲ ਹੀ ਉਨ੍ਹਾਂ ਇਤਰਾਜ ਜ਼ਾਹਰ ਕੀਤਾ ਕਿ 2010 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਤੋਂ ਭਗੌੜੇ ਲੋਕਾਂ ਤੋਂ ਹੀ ਹੁਕਮਨਾਮਾ ਸਾਹਿਬ ਲਾਗੂ ਹੋ ਰਹੇ ਹਨ।
ਬਲਜਿੰਦਰ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਕਾਇਮ ਰੱਖਿਆ ਜਾਵੇ ਅਤੇ 'ਟਾਸਕ ਫੋਰਸ ਜਿਹੇ ਗੈਂਗ' ਨੂੰ ਨੱਥ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ 'ਸਾਨੂੰ ਆਪਸ ਵਿਚ ਲੜਾ ਕੇ ਨਾ ਮਾਰੋ ਅਤੇ ਸਭ ਤੋਂ ਪਹਿਲਾਂ ਪੁਰਾਣੇ ਜਾਰੀ ਕੀਤੇ ਹੁਕਮਨਾਮੇ ਲਾਗੂ ਕਰੋ ਅਤੇ ਉਹਨਾਂ ਹੁਕਮਨਾਮਿਆਂ ਤੋਂ ਭਗੌੜੇ ਲੋਕਾਂ ਨੂੰ ਤਲਬ ਕਰਕੇ ਸਜ਼ਾ ਦਿਓ।'
ਸਤਿਕਾਰਯੋਗ ਹਰਪ੍ਰੀਤ ਸਿੰਘ ਜੀ
ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਮੈਂ ਤੁਹਾਨੂੰ ਇਹ ਚਿੱਠੀ ਇੱਕ ਆਮ ਸਿੱਖ ਦੀ ਹੈਸੀਅਤ ਨਾਲ ਲਿਖ ਰਿਹਾ ਹਾਂ ਕਿਉਂਕਿ ਮੌਜੂਦਾ ਹਾਲਾਤ ਵਿਚ ਬਹੁਤ ਭੋਲੇ-ਭਾਲੇ ਸਿੱਖ ਅੱਜ ਵੀ ਤੁਹਾਡੇ ਤੋਂ ਬਹੁਤ ਵੱਡੀ ਉਮੀਦ ਲਾਈ ਬੈਠੇ ਹਨ ਦੂਸਰਾ ਇਸ ਚਿੱਠੀ ਦਾ ਕਾਰਨ ਇਹ ਹੈ ਕਿ ਮੈ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਨ੍ਹਾਂ ਗੱਲਾਂ ਦਾ ਜਵਾਬ ਤੁਹਾਡੇ ਕੋਲ ਨਹੀਂ ਹੁੰਦਾ ਉਨ੍ਹਾਂ ਦੀਆਂ ਫ਼ੋਨ ਕਾਲਾਂ ਦਾ ਜਵਾਬ ਤੁਸੀਂ ਨਹੀਂ ਦਿੰਦੇ
ਸਿੰਘ ਸਾਹਿਬ ਜੀ ਮੈਂ ਤੁਹਾਡਾ ਧਿਆਨ ਉਸ ਨਵੀਂ ਸ਼ੁਰੂ ਕੀਤੀ ਖ਼ਾਨਾ-ਜੰਗੀ ਵੱਲ ਦਿਵਾਉਣ ਜਾ ਰਿਹਾ ਹਾਂ ਜਿਸ ਦੀ ਸ਼ੁਰੂਆਤ ਤੁਸੀਂ ਪਿਛਲੇ ਦਿਨੀਂ ਦਰਬਾਰ ਸਾਹਿਬ ਦੇ ਵਿਚ ਕੁੱਝ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਹੱਥੋਂ ਕੁਟਵਾ ਕੇ ਕੀਤੀ ਹੈ ਮੈਂ ਇਸ ਸਮੇਂ ਉਹਨਾਂ ਸਿੱਖਾਂ ਦੇ ਪੱਖ ਜਾਂ ਵਿਰੋਧ ਵਿੱਚ ਕੋਈ ਗੱਲ ਨਹੀਂ ਕਰ ਰਿਹਾ ਮੈਂ ਸਿਰਫ਼ ਇਸ ਗਲ ਦਾ ਜ਼ਿਕਰ ਕਰ ਰਿਹਾ ਹਾਂ ਕਿ ਹੁਣ ਤੱਕ ਤੁਹਾਡੇ ਵੱਲੋਂ ਇਸ ਮਾਮਲੇ ਵਿਚ ਨਿਭਾਏ ਗਏ ਰੋਲ ਬਹੁਤ ਚਿੰਤਾਜਨਕ ਅਤੇ ਸ਼ਰਮਨਾਕ ਰਹੇ ਹਨ ਇਸੇ ਤਰ੍ਹਾਂ ਇਸੇ ਤਰ੍ਹਾਂ ਦੀ ਖ਼ਾਨਾ-ਜੰਗੀ ਦੀ ਸ਼ੁਰੂਆਤ ਤੁਸੀਂ ਰਾਜਸਥਾਨ ਵਿੱਚ ਸ਼ੁਰੂ ਕਰਨ ਜਾ ਰਹੇ ਹੋ
ਭਾਰਤ ਦੀਆਂ ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਪਿਛਲੇ 30 ਸਾਲਾਂ ਦੇ ਵਿੱਚ ਨਿਰੰਕਾਰੀ ਕਾਂਡ ਤੋਂ ਬਾਅਦ ਟਕਸਾਲੀ ਬਨਾਮ ਮਿਸ਼ਨਰੀ ਵਿਵਾਦ ਵਿੱਚ ਵੀ ਖ਼ਾਨਾ-ਜੰਗੀ ਨਹੀਂ ਕਰਵਾ ਸਕੇ ਪਰ ਤੁਸੀਂ ਉਹ ਸਭ ਚੀਜ਼ਾਂ ਦੀ ਪੂਰਤੀ ਕਰ ਦਿੱਤੀ ਹੈ
ਰੱਬ ਦਾ ਵਾਸਤਾ ਐ ਤੁਸੀਂ ਅਕਾਲ ਤਖ਼ਤ ਸਾਹਿਬ ਜਿਸ ਨੂੰ ਸਿੱਖ ਧਰਮ ਦੇ ਵਿੱਚ ਸਰਵਉੱਚ ਸਥਾਨ ਹਾਸਲ ਹੈ ਉਸ ਦੇ ਮੁੱਖ ਪ੍ਰਬੰਧਕ ਕਿਰਪਾ ਕਰਕੇ ਕੌਮ ਤੇ ਤਰਸ ਖਾਓ ਜੇਕਰ ਤੁਸੀਂ ਕੌਮ ਦਾ ਸਵਾਰ ਨਹੀਂ ਸਕਦੇ ਤਾਂ ਕਿਰਪਾ ਕਰਕੇ ਕੌਮ ਨੂੰ ਆਪਸ ਵਿੱਚ ਲੜਾ ਕੇ ਨਾ ਮਾਰੋ
ਜੇਕਰ ਮੈਂ ਤੁਹਾਨੂੰ ਸਿਰਫ਼ ਰਾਜਸਥਾਨ ਬਾਰੇ ਪੁੱਛਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਰਾਜਸਥਾਨ ਦੇ ਸੰਬੰਧ ਵਿੱਚ ਹੁਣ ਤੱਕ ਕਿੰਨੇ ਹੁਕਮਨਾਮੇ ਜਾਰੀ ਹੋਏ ਹਨ ਅਤੇ ਕਿੰਨੇ ਹੁਕਮਨਾਮੇ ਦੀ ਪਾਲਣਾ ਹੋਈ ਹੈ
ਕਿੰਨੀ ਅਜੀਬ ਗੱਲ ਹੈ ਕਿ ਤੁਸੀਂ 2010 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਹੁਕਮਨਾਮਿਆਂ ਤੋ ਭਗੌੜੇ ਲੋਕਾਂ ਤੋ ਹੀ ਹੁਕਮਨਾਮਾ ਲਾਗੂ ਕਰਵਾ ਰਹੇ ਹੋ
ਕਦੇ ਕਾਂਗਰਸ ਨੂੰ ਹਿਮਾਇਤ ਦਾ ਹੁਕਮਨਾਮਾ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਫਰਲਾ ਕਹਿਣ ਵਾਲੇ ਲੋਕ ਹੁਣ ਸਿੱਖਾਂ ਨੂੰ ਦੱਸਣਗੇ ਕਿ ਹੁਕਮਨਾਮਾ ਕੀ ਹੁੰਦਾ ਹੈ ਉਹਦੀ ਪਾਲਣਾ ਕਿਵੇਂ ਹੁੰਦੀ ਹੈ ਰਾਜਸਥਾਨ ਦੇ ਬਣਾਏ ਗਏ ਗੈਂਗ ਅਕਾਲ ਤਖ਼ਤ ਨੂੰ ਪੁਲਿਸ ਥਾਣਾ ਅਤੇ ਬਲੈਕ ਮੇਲਿੰਗ ਦਾ ਅੱਡਾ ਤੱਕ ਬਣਾ ਰਹੇ ਹਨ ਤੁਹਾਡਾ ਉਹ ਕਹਿੰਦੇ ਜਦੋਂ ਚਾਹੇ ਕਿਸੇ ਨੂੰ ਵੀ ਅਕਾਲ ਤਖ਼ਤ ਦੇ ਨਾਮ ਥੱਲੇ ਬਲੈਕ ਮੇਲ ਕਰ ਸਕਦਾ ਹੈ ਜਦੋਂ ਚਾਹੇ ਬਰੀ ਕਰ ਸਕਦਾ ਹੈ ਇਸ ਨੂੰ ਸਥਾਨਕ ਲੋਕਾਂ ਦੇ ਸ਼ਬਦਾਂ ਵਿਚ ਅਕਾਲ ਤਖ਼ਤ ਸਾਹਿਬ ਦੀ ਲੋਕਲ ਬ੍ਰਾਂਚ ਕਹਿੰਦੇ ਹਨ
ਹਰਪ੍ਰੀਤ ਸਿੰਘ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵੇਦ ਸਤਿਕਾਰਯੋਗ ਸ਼ਬਦਾਂ ਦਾ ਜਿਵੇਂ ਕਿ ਮਸੰਦ ,ਸੰਤ ,ਬਾਬਾ,ਜਥੇਦਾਰ ,ਅਕਾਲੀ ਇਹਨਾਂ ਦਾ ਜਲੂਸ ਨਿਕਲਿਆ ਹੈ ਉਹ ਦਿਨ ਦੂਰ ਨਹੀਂ ਜਦੋਂ ਜਥੇਦਾਰ ਅਕਾਲ ਤਖ਼ਤ ਨੂੰ ਲੋਕ ਘੇਰ ਘੇਰਕੇ ਸਵਾਲ ਕਰਨਗੇ ਇਸ ਇਸ ਦੇ ਜ਼ਿੰਮੇਵਾਰ ਤੁਸੀਂ ਖ਼ੁਦ ਹੋਵਾਂਗੇ ਆਪ ਜੀ ਨੂੰ ਬੇਨਤੀ ਹੈ ਕਿਰਪਾ ਕਰਕੇ ਆਪਣੇ ਗੈਂਗ ਨੂੰ ਨੱਥ ਪਾਓ ਜਿਹੜੀ ਥੋੜ੍ਹੀ ਬਹੁਤ ਇੱਜ਼ਤ ਬਾਕੀ ਹੈ ਕਿਰਪਾ ਕਰਕੇ ਸਾਨੂੰ ਆਪਸ ਵਿਚ ਲੜਾ ਕੇ ਨਾ ਮਾਰੋ
ਅਤੇ ਸਭ ਤੋਂ ਪਹਿਲਾਂ ਪੁਰਾਣੇ ਜਾਰੀ ਕੀਤੇ ਹੁਕਮਨਾਮੇ ਲਾਗੂ ਕਰੋ ਅਤੇ ਉਹਨਾਂ ਹੁਕਮਨਾਮਿਆਂ ਤੋ ਭਗੌੜੇ ਲੋਕਾਂ ਨੂੰ ਤਲਬ ਕਰਕੇ ਸਜਾ ਦਿਓ
ਦੋ ਲੋਕਾਂ ਦੀ ਨਿੱਜੀ ਲੜਾਈ ਨੂੰ ਪੰਥਕ ਬਣਾ ਕੇ ਸਿੱਖ ਨਾ ਮਰਵਾਓ
ਉਮੀਦ ਹੈ ਆਪ ਜੀ ਮੇਰੀ ਇਸ ਬੇਨਤੀ ਤੇ ਗ਼ੌਰ ਫ਼ਰਮਾਉਗੇ
ਧੰਨਵਾਦ ਸਹਿਤ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਆਮ ਸਿੱਖ
ਬਲਜਿੰਦਰ ਸਿੰਘ ਮੋਰਜੰਡ
baljindersinghnehra@gmail.com
+15592143801
Rajasathan