ਮਨਿੰਦਰ ਸਿੰਘ ਸਿੱਧੂ ਨੇ ਬਤੌਰ ਤਹਿਸੀਲਦਾਰ ਅਹਿਮਦਗੜ੍ਹ ਦਾ ਚਾਰਜ ਸੰਭਾਲਿਆ
- ਕਿਹਾ ਉਹਨਾਂ ਵੱਲੋਂ ਸਮੂਹ ਸਟਾਫ ਨਾਲ ਮਿਲ ਕੇ ਇਲਾਕਾ ਨਿਵਾਸੀਆਂ ਲਈ ਬਿਹਤਰ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ
- ਤਹਿਸੀਲ ਅਹਿਮਦਗੜ ਦੇ ਸਮੂਹ ਸਟਾਫ ਨੇ ਗੁਲਦਸਤਾ ਭੇਂਟ ਕਰਕੇ ਜੀ ਆਇਆ ਕਿਹਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ/ਅਹਿਮਦਗੜ੍ਹ ਮੇਰਾ 19 ਸਤੰਬਰ 2024 - ਅੱਜ ਰੋਜ ਮਾਨਯੋਗ ਮਨਿੰਦਰ ਸਿੰਘ ਸਿੱਧੂ ਨੇ ਬਤੌਰ ਤਹਿਸੀਲਦਾਰ ਅਹਿਮਦਗੜ ਅਪਣਾ ਅਹੁੱਦਾ ਸੰਭਾਲਿਆ । ਇਸ ਮੌਕੇ ਤੇ ੳਹਨਾ ਨੂੰ ਤਹਿਸੀਲ ਅਹਿਮਦਗੜ ਦੇ ਸਮੂਹ ਸਟਾਫ ਨੇ ਜੀ ਆਇਆ ਕਹਿੰਦਿਆਂ ਗੁਲਦਸਤਾ ਭੇਟ ਕੀਤਾ । ਇਸ ਮੌਕੇ ਤੇ ਤਹਿਸੀਲਦਾਰ ਸ੍ਰੀ ਮਨਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਵੱਲੋਂ ਸਮੂਹ ਸਟਾਫ ਨਾਲ ਮਿਲ ਕੇ ਇਲਾਕਾ ਨਿਵਾਸੀਆਂ ਲਈ ਬਿਹਤਰ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਤੇ ਸਮੂਹ ਸਟਾਫ ਵੱਲੋਂ ਵੀ ਨਵੇਂ ਆਏ ਤਹਿਸੀਲਦਾਰ ਸ੍ਰੀ ਮਨਿੰਦਰ ਸਿੰਘ ਸਿੱਧੂ ਨੂੰ ਵਿਸ਼ਵਾਸ ਦਿਲਵਾਇਆ ਗਿਆ ਕਿ ਦਫਤਰ ਵਿੱਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ।
ਇਸ ਸਮੇ ਸ੍ਰੀ ਪ੍ਰਵੀਨ ਕੁਮਾਰ ਨਾਇਬ ਤਹਿਸੀਲਦਾਰ, ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ,ਕਾਨੂੰਗੋ ਜਗਦੀਪ ਸਿੰਘ ਸਿੱਧੂ , ਤਹਿਸੀਲ ਪ੍ਰਧਾਨ ਗੁਰਿੰਦਰ ਸਿੰਘ ਰਾਏ , ਜਨਰਲ ਸਕੱਤਰ ਕਾਰਤਿਕ ਸਿੰਗਲਾ , ਖਜਾਨਚੀ ਅਮਨਦੀਪ ਕੌਰ , ਪਟਵਾਰੀ ਪਰਮਜੀਤ ਸਿੰਘ ਜ਼ਿਲ੍ਹਾ ਸਹਾਇਕ ਸਕੱਤਰ , ਸੁਰਿੰਦਰ ਸਿੰਘ ਜ਼ਿਲ੍ਹਾ ਸੀਨੀ.ਮੀਤ ਪ੍ਰਧਾਨ ,ਮੁਹੰਮਦ ਕਾਸਿਮ , ਮੁਹੰਮਦ ਆਜ਼ਮ , ਹਰਮੇਸ਼ ਸਿੰਘ ਰਿਟਾ.ਕਾਨੂੰਗੋ , ਬਲਵਿੰਦਰ ਸਿੰਘ ਪਟਵਾਰੀ , ਸਤਿਗੁਰ ਸਿੰਘ ਪਟਵਾਰੀ ਹਾਜ਼ਰ ਰਹੇ ।