68ਵੀਆਂ ਪੰਜਾਬ ਸਕੂਲ ਖੇਡਾਂ ਵਿਚ ਗੁਰਦਾਸਪੁਰ ਦੀ ਜੂਡੋ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਝੰਡੇ ਗੱਡੇ
- ਸੁਖਵਿੰਦਰ ਸਿੰਘ ਹੱਲਾ ਚਾਹੀਆ ਬਣਿਆ ਬੈਸਟ ਜੂਡੋਕਾ
ਰੋਹਿਤ ਗੁਪਤਾ
ਗੁਰਦਾਸਪੁਰ 19 ਸਤੰਬਰ 2024 - ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਜੂਡੋ ਖਿਡਾਰੀਆਂ ਨੇ 68 ਵੀਆਂ ਪੰਜਾਬ ਸਕੂਲ ਖੇਡਾਂ ਜੂਡੋ ਅੰਡਰ 14 ਸਾਲ ਲੜਕੇ ਜੂਡੋ ਟੀਮ ਨੇ ਬਾਹਰਵੀਂ ਵਾਰ ਤਰਨਤਾਰਨ ਵਿਖੇ ਹੋਈਆਂ ਜੂਡੋ ਖੇਡਾਂ ਵਿਚ ਪਹਿਲੀ ਪੁਜੀਸ਼ਨ ਹਾਸਲ ਕਰਕੇ ਇਤਿਹਾਸ ਰਚਿਆ ਹੈ।
ਜੂਡੋ ਖਿਡਾਰੀਆਂ ਨੇ 3 ਗੋਲਡ ਮੈਡਲ, ਇੱਕ ਸਿਲਵਰ ਮੈਡਲ, ਅਤੇ ਤਿੰਨ ਬਰਾਉਨਜ ਮੈਡਲ ਜਿੱਤੇ ਹਨ। ਇਸ ਵਿਚ ਸ਼ਿਵਮ ਸ਼ਰਮਾ ਧੰਨ ਦੇਵੀ ਡੀ ਏ ਵੀ ਸਕੂਲ ਗੁਰਦਾਸਪੁਰ ਨੇ 25 ਕਿਲੋ ਭਾਰ ਵਰਗ ਵਿੱਚ ਸਿਲਵਰ ਮੈਡਲ, ਅਮਨਦੀਪ ਸਿੰਘ 30 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ, ਮਾਨਕ ਸ਼ਕਰਗੜ੍ਹ ਸਕੂਲ 35 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ, ਸੁਖਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਹੱਲਾ ਚਾਹੀਆ 40 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ, ਰਣਬੀਰ ਸਿੰਘ ਦੂਨ ਇੰਟਰਨੈਸ਼ਨਲ ਪਬਲਿਕ ਸਕੂਲ ਬਰਾਉਨਜ ਮੈਡਲ, ਕਬਿਸ ਬਾਲ ਵਿਦਿਆ ਮੰਦਰ ਸਕੂਲ ਬਰਾਉਨਜ ਮੈਡਲ, ਹਰਬੀਰ ਸਿੰਘ ਕਿਡਜ ਇੰਟਰਨੈਸ਼ਨਲ ਬਰਾਉਨਜ ਮੈਡਲ ਵਿਜੇਤਾ ਰਹੇ ਹਨ। ਇਸ ਚੈਂਪੀਅਨਸ਼ਿਪ ਦੇ ਬੈਸਟ ਜੂਡੋਕਾ ਸੁਖਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਹੱਲਾ ਚਾਹੀਆ ਐਲਾਨੇ ਗਏ ਹਨ।
ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਦੇ ਜੂਡੋ ਖਿਡਾਰੀ ਪਿਛਲੇ ਬਾਰਾਂ ਸਾਲਾਂ ਤੋਂ ਪੰਜਾਬ ਪੱਧਰ ਤੇ ਪ੍ਰਾਪਤੀਆਂ ਕਰ ਰਹੇ ਹਨ। ਟੀਮ ਦੇ ਮੈਨੇਜਰ ਵਰਿੰਦਰ ਮੋਹਨ ਪਹਿਲਵਾਨ ਪੀ ਟੀ ਆਈ ਸਰਕਾਰੀ ਸਕੂਲ ਹੱਲਾ ਚਾਹੀਆ ਨੇ ਕਿਹਾ ਕਿ ਗੁਰਦਾਸਪੁਰ ਦੀ 7 ਮੈਂਬਰੀ ਟੀਮ ਦੇ 7 ਖਿਡਾਰੀਆਂ ਨੇ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ। ਟੀਮ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਇਹਨਾਂ ਖਿਡਾਰੀਆਂ ਵਿਚੋਂ ਤਿੰਨ ਖਿਡਾਰੀ ਅਮਨਦੀਪ ਸਿੰਘ, ਮਾਨਕ , ਸੁਖਵਿੰਦਰ ਸਿੰਘ 4 ਅਕਤੂਬਰ ਤੋਂ 8 ਅਕਤੂਬਰ ਤੱਕ ਨਾਡਿਆਲ ਗੁਜਰਾਤ ਵਿਖੇ ਸਕੂਲ ਨੈਸ਼ਨਲ ਗੇਮਸ ਵਿਚ ਭਾਗ ਲੈਣਗੇ।
ਜੇਤੂ ਖਿਡਾਰੀਆਂ ਨੂੰ ਲਖਵਿੰਦਰ ਸਿੰਘ ਡਿਪਟੀ ਡੀ ਈ ਓ ਗੁਰਦਾਸਪੁਰ, ਮੈਡਮ ਅਨੀਤਾ ਜ਼ਿਲ੍ਹਾ ਸਪੋਰਟਸ ਕੁਆਡੀਨੇਟਰ, ਸਤੀਸ਼ ਕੁਮਾਰ, ਮੈਡਮ ਬਲਵਿੰਦਰ ਕੌਰ, ਦਿਨੇਸ਼ ਕੁਮਾਰ, ਅਤੁਲ ਕੁਮਾਰ, ਡਾਕਟਰ ਰਵਿੰਦਰ ਸਿੰਘ, ਹਰਦੀਪ ਸਿੰਘ, ਪਰਮ ਕੁਲਜੀਤ ਸਿੰਘ, ਰਵਿੰਦਰ ਖੰਨਾ ,ਮਿਤ੍ਰ ਵਸੂ ਨੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਖਿਡਾਰੀ ਨੈਸ਼ਨਲ ਪੱਧਰ ਤੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ।