ਵਿਵੇਕ ਜੋਸ਼ੀ ਦੇ ਕੇਂਦਰ ਤੋਂ ਪਰਤ ਕੇ ਜੁਆਇਨ ਕਰਨ ਤੱਕ ਹਰਿਆਣਾ ਸਰਕਾਰ ਨੇ ਲਾਇਆ ਇੱਕ ਹੋਰ ਚੀਫ ਸੈਕਟਰੀ
ਰਵੀ ਜੱਖੂ
ਚੰਡੀਗੜ੍ਹ, 31 ਅਕਤੂਬਰ 2024 - ਹਰਿਆਣਾ ਸਰਕਾਰ ਵੱਲੋਂ ਅੱਜ ਵਿਵੇਕ ਜੋਸ਼ੀ ਚੀਫ ਸੈਕਟਰੀ ਲਾਇਆ ਗਿਆ ਸੀ ਅਤੇ ਇਸ ਸੰਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਸਨ। ਪਰ ਵਿਵੇਕ ਜੋਸ਼ੀ ਅਜੇ ਕੇਂਦਰ ਡੈਪੂਟੇਸ਼ਨ 'ਤੇ ਹਨ ਅਤੇ ਕੇਂਦਰ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਰਿਲੀਵ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੇ ਕੇਂਦਰ ਤੋਂ ਰਿਲੀਵ ਹੋਣ ਤੱਕ ਹਰਿਆਣਾ ਸਰਕਾਰ ਨੇ ਆਈ ਏ ਐਸ ਅਨੁਰਾਗ ਰਸਤੋਗੀ ਨੂੰ ਨਵਾਂ ਚੀਫ ਸੈਕਟਰੀ ਲਾਇਆ ਹੈ।
https://drive.google.com/file/d/1-pyF2Vpigprwm8bq9DZMl8P_YdL4y0Yp/view?usp=sharing