ਡਾਕਟਰ ਚੰਦਰ ਸ਼ੇਖਰ ਕੱਕੜ ਨੂੰ ਮਿਲਿਆ ਸਿਵਲ ਸਰਜਨ ਦਾ ਵਾਧੂ ਚਾਰਜ
ਫਾਜ਼ਿਲਕਾ 22 ਅਕਤੂਬਰ
ਸਿਵਲ ਸਰਜਨ ਫਾਜ਼ਿਲਕਾ ਦੀ ਖ਼ਾਲੀ ਪਈ ਅਸਾਮੀ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਫ਼ਰੀਦਕੋਟ ਦੇ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਦੇ ਵਾਧੂ ਚਾਰਜ ਦੇ ਆਰਡਰ ਜਾਰੀ ਕੀਤੇ ਹਨ। ਇਹ ਹੁਕਮ ਸਿਹਤ ਮੰਤਰੀ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਜਾਰੀ ਕੀਤੇ ਗਏ ਹਨ।
ਡਾਕਟਰ ਚੰਦਰ ਸ਼ੇਖਰ ਪਿਛਲੇ ਮਹੀਨੇ ਹੀ ਫਾਜ਼ਿਲਕਾ ਸਿਵਲ ਸਰਜਨ ਤੋ ਬਦਲੀ ਉਪਰੰਤ ਫ਼ਰੀਦਕੋਟ ਗਏ ਸਨ ਹੁਣ ਫਿਰ ਉਹਨਾਂ ਨੂੰ ਫਾਜ਼ਿਲਕਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋ ਪਹਿਲਾ ਵਾਂਗ ਹੀ ਕੋਸ਼ਿਸ਼ ਹੋਵੇਗੀ ਕਿ ਸਿਹਤ ਵਿਭਾਗ ਦਾ ਹਰ ਅਧਿਕਾਰੀ ਅਤੇ ਕਰਮਚਾਰੀ ਇਮਾਨਦਾਰੀ ਨਾਲ ਅਪਣੀ ਡਿਊਟੀ ਕਰੇ ਤਾਂ ਜੋ ਆਮ ਜਨਤਾ ਨੂੰ ਸੁਚਜੇ ਢੰਗ ਨਾਲ ਬਿਨਾਂ ਕਿਸੇ ਖਜਲ-ਖੁਆਰੀ ਦੇ ਸਿਹਤ ਸਹੁਲਤਾਂ ਪ੍ਰਦਾਨ ਕੀਤੀਆਂ ਜਾ ਸਕਣ।