← ਪਿਛੇ ਪਰਤੋ
ਬੀਬਾ ਰਮਨਦੀਪ ਕੌਰ ਚੀਮਾ ਨੇ ਮੱਠੀ ਦੇ ਨਵ ਨਿਯੁਕਤ ਸਰਪੰਚ ਵਜੋਂ ਸੰਹੁ ਚੁੱਕੀ ਪਿੰਡ ਨੂੰ ਵਿਕਾਸ ਦੇ ਪੱਖੋਂ ਜਿਲ੍ਹੇ ਦਾ ਮੋਹਰੀ ਪਿੰਡ ਬਣਾਵੇਗੀ:ਸਰਪੰਚ ਰਮਨਦੀਪ ਕੌਰ ਚੀਮਾ ਗੁਰਪ੍ਰੀਤ ਸਿੰਘ ਜਖਵਾਲੀ। ਫਤਿਹਗੜ੍ਹ ਸਾਹਿਬ 9 ਨਵੰਬਰ 2024:- ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਪਿੰਡ ਧਨਾਨਸੂ ਦੀ ਸਾਈਕਲ ਵੈਲੀ ਵਿਖੇ 19 ਜ਼ਿਲ੍ਹਿਆਂ ਦੇ 10 ਹਜ਼ਾਰ ਤੋਂ ਵੱਧ ਨਵ-ਨਿਯੁਕਤ ਸਰਪੰਚ ਦੇ ਰਾਜ ਪੱਧਰੀ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ। ਸਾਰੇ ਸਰਪੰਚ ਨੂੰ ਪੰਜਾਬ ਦੀ ਬਿਹਤਰੀ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਅਹੁਦੇ ਦੀ ਸਹੁੰ ਚੁਕਾਈ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਨਵੀਆਂ ਜ਼ਿੰਮੇਵਾਰੀਆਂ ਲਈ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪਿੰਡਾਂ ਦੀਆਂ ਪੰਚਾਇਤਾਂ ਲੋਕਤੰਤਰ ਦੀਆਂ ਨੀਹਾਂ ਹੁੰਦੀਆਂ ਹਨ। ਜੇਕਰ ਨੀਹਾਂ ਮਜ਼ਬੂਤ ਹੋਣਗੀਆਂ ਤਾਂ ਹੀ ਇਲਾਕੇ ਦਾ ਵਿਕਾਸ ਹੋਵੇਗਾ।ਪਿੰਡਾਂ ਦੇ ਕੰਮਾਂ ਨੂੰ ਤਰਜੀਹ ਦੇਣਾ ਸਾਡਾ ਮੁੱਖ ਮਕਸਦ ਹੈ।ਆਓ ਪੰਜਾਬ ਲਈ ਮਿਲ ਜੁਲ ਕੇ ਕੰਮ ਕਰੀਏ ਤੇ ਰੰਗਲਾ ਪੰਜਾਬ ਬਣਾਉਣ ‘ਚ ਆਪਣਾ ਯੋਗਦਾਨ ਪਾਈਏ।ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਮੱਠੀ ਨਵ ਨਿਯੁਕਤ ਸਰਪੰਚ ਬੀਬਾ ਰਮਨਦੀਪ ਕੌਰ ਚੀਮਾ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਧਨਾਨਸੂ,ਲੁਧਿਆਣਾ ਵਿਖੇ ਸਹੁੰ ਚੁੱਕਾਈ ਗਈ।ਸਹੁੰ ਚੁੱਕਣ ਤੋਂ ਮਗਰੋਂ ਬੀਬਾ ਰਮਨਦੀਪ ਕੌਰ ਚੀਮਾ ਨੇ ਕਿਹਾ ਕਿ ਪਿੰਡ ਮੱਠੀ ਨੂੰ ਵਿਕਾਸ ਦੇ ਜਿਲ੍ਹਾ ਫਤਹਿਗੜ੍ਹ ਸਾਹਿਬ ਦਾ ਮੋਹਰੀ ਪਿੰਡ ਬਣਾਵਾਗੀ ਤੇ ਬਿਨ੍ਹਾਂ ਪੱਖਪਾਤ ਤੋਂ ਵਿਕਾਸ ਕੀਤਾ ਜਾਵੇਗਾ।ਇਸ ਮੌਕੇ ਪੰਚ ਜੋਗਿੰਦਰ ਕੌਰ ਪੰਚ ਬਲਜੀਤ ਕੌਰ ਪੰਚ ਫਰੈਡੀ ਮਸੀਹ ਪੰਚ ਨਿਰਮਲ ਸਿੰਘ ਪੰਚ ਧਰਮਿੰਦਰ ਸਿੰਘ ਆਦਿ ਹਾਜ਼ਰ ਸਨ।
Total Responses : 260