ਇੰਜੀ: ਹਰਿੰਦਰਪਾਲ ਨੇ ਟਰਾਸਕੋ ਦੇ ਮੱਖ ਇੰਜੀ:/ਐਚ.ਆਈ.ਐਸ ਐਂਡ ਡੀ, ਵੱਜੋਂ ਚਾਰਜ ਸੰਭਾਲਿਆ
ਪਟਿਆਲਾ 7 ਨਵੰਬਰ 2024 - ਇੰਜੀ: ਹਰਿੰਦਰਪਾਲ ਵੱਲੋਂ ਉੱਪ ਮੱੁਖ ਇੰਜੀ:/ਇੰਨਕੁਆਰੀ, ਪੀ.ਐਸ.ਪੀ.ਸੀ.ਐਲ ਤੋਂ ਤਰੱਕੀ ਉਪਰੰਤ ਕਲ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਮੁੱਖ ਇੰਜੀ:/ਐਚ.ਆਈ.ਐਸ ਐਂਡ ਡੀ, ਵਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਗਿਆ।
ਇੰਜੀ: ਹਰਿੰਦਰਪਾਲ ਨੇ ਸਾਲ 1994 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟਰੀਸਿਟੀ ਬੋਰਡ ਵਿੱਚ ਬਤੌਰ ਐਸਡੀ ਉ ਆਪਣੀ ਸੇਵਾ ਸ਼ੁਰੂ ਕੀਤੀ ਅਤੇ ਉਨ੍ਹਾਂ 30 ਸਾਲਾਂ ਦੀ ਲੰਮੀ ਸੇਵਾ ਦੋਰਾਨ ਵੱਖ ਵੱਖ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰਦਿਆਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਵਿੱਚ ਸਮੇਂ ਸਮੇਂ ਤੇ ਵਖ ਵਖ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਕਰਦਿਆਂ ਅਹਿਮ ਯੋਗਦਾਨ ਪਾਇਆ ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਤੇ ਪੀ.ਐਸ.ਟੀ.ਸੀ.ਐਲ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਉਹਨਾਂ ਨੂੰ ਸੁਭ ਕਾਮਨਾਵਾਂ ਦਿੱਤੀਆਂ। ਇੰਜੀ: ਹਰਿੰਦਰਪਾਲ ਵੱਲੋਂ ਸੀ.ਐਮ.ਡੀ, ਪੀ.ਐਸ.ਟੀ.ਸੀ.ਐਲ/ਪੀ.ਐਸ.ਪੀ.ਸੀ.ਐਲ ਅਤੇ ਸਾਰੀ ਮੈਨੇਜਮੇਂਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸੌਪੀ ਗਈ ਜਿੰਮੇਵਾਰੀ ਪੂਰੀ ਮਿਹਨਤ,ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।