ਅੰਮ੍ਰਿਤਪਾਲ ਦਾ ਪਰਿਵਾਰ ਵਲਟੋਹਾ ਨੂੰ ਨਹੀਂ ਦਵੇਗਾ ਸਮਰਥਨ: ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ
ਅਕਾਲੀ ਦਲ ਨੂੰ ਖਡੂਰ ਸਾਹਿਬ ਤੋਂ ਨਹੀਂ ਐਲਾਨਣਾ ਚਾਹੀਦਾ ਸੀ ਉਮੀਦਵਾਰ : ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ
ਅਸੀਂ ਵਲਟੋਹਾ ਨੂੰ ਚੁਨੌਤੀ ਨਹੀਂ ਮੰਨਦੇ
ਅਕਾਲੀ ਦਲ ਆਪਣੀ ਹੋਂਦ ਖੁਦ ਖਤਮ ਕਰਨ ਦੀ ਕਰ ਰਿਹਾ ਹੈ ਤਿਆਰੀ - ਅੰਮ੍ਰਿਤਪਾਲ ਦੇ ਪਿਤਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 29 ਅਪ੍ਰੈਲ 2024 : ਸਵੇਰ ਤੜਕਸਾਰ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਅਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਕਾਫੀ ਚਰਚਾਵਾਂ ਸਾਹਮਣੇ ਆ ਰਹੀਆਂ ਸਨ ਕਿ ਵਿਰਸਾ ਸਿੰਘ ਵਲਟੋਹਾ ਨੂੰ ਅੰਮ੍ਰਿਤਪਾਲ ਸਿੰਘ ਵੱਲੋਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਚੋਣ ਮੈਦਾਨ ਵਿੱਚ ਨਹੀਂ ਉਤਰਣਗੇ ਜਿਸ ਤੋਂ ਬਾਅਦ ਚਰਚਾਵਾਂ ਤੇਜ਼ ਹੋਈਆਂ ਅਤੇ ਉਸ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਵੀ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ ।
ਉਹਨਾਂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨਾਲ ਕਿਸੇ ਵੀ ਤਰ੍ਹਾਂ ਦਾ ਸਾਡਾ ਕੋਈ ਵੀ ਸਮਝੌਤਾ ਨਹੀਂ ਹੋਇਆ ਹੈ ਅਤੇ ਅਸੀਂ ਖਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਜੋ ਕਿ ਪੰਥਕ ਦੀ ਆਵਾਜ਼ ਹੈ ਉਸਦੇ ਚਿਹਰੇ ਦੇ ਤਹਿਤ ਅਸੀਂ ਚੋਣ ਜਰੂਰ ਲੜਾਂਗੇ ।
ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਵਿਰਸਾ ਸਿੰਘ ਵਲਟੋਹਾ ਨੂੰ ਨਹੀਂ ਦਿੱਤਾ ਗਿਆ । ਹਾਲਾਂਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਉਹਨਾਂ ਨੂੰ ਬਾਰ-ਬਾਰ ਮਿਲਣ ਲਈ ਕਿਹਾ ਜਾ ਰਿਹਾ ਸੀ ਲੇਕਿਨ ਉਹਨਾਂ ਵੱਲੋਂ ਮੋਰਚੇ ਦੇ ਆ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਗਈ ।
ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਆਪਣੀ ਸਾਖ ਬਚਾਉਣਾ ਚਾਹੁੰਦਾ ਹੈ ਤਾਂ 12 ਸੀਟਾਂ ਤੇ ਉਹ ਆਪ ਚੋਣ ਲੜ ਸਕਦਾ ਹੈ ਤੇ ਖਡੂਰ ਸਾਹਿਬ ਵਾਲੀ ਸੀਟ ਨੂੰ ਭਾਈ ਅੰਮ੍ਰਿਤ ਪਾਲ ਸਿੰਘ ਦੇ ਹੱਕ ਦੇ ਵਿੱਚ ਭੁਗਤਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਲੇਕਿਨ ਸੱਤਾ ਦੇ ਲਾਲਚ ਵਿੱਚ ਵਿਰਸਾ ਸਿੰਘ ਵਲਟੋਹਾ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਪਾਰਟੀ ਦਾ ਹੋਰ ਨੁਕਸਾਨ ਕਰ ਰਹੇ ਹਨ।
ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਅਤੇ ਬੀੜ ਸਾਹਿਬ ਸਿੰਘ ਵਲਟੋਹਾ ਨੂੰ ਨਹੀਂ ਦੇ ਰਹੇ ਅਤੇ ਅਸੀਂ ਜਲਦ ਹੀ ਭਾਈ ਅੰਮ੍ਰਿਤ ਪਾਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਸ਼ੁਰੂ ਕਰਨ ਜਾ ਰਹੇ ਹਾਂ। Amritpal Singh ਵੱਲੋਂ ਜੋ ਸਿੱਖੀ ਅਤੇ ਸਿੱਖੀ ਸਿਧਾਂਤ ਵਾਲੇ ਵਾਸਤੇ ਆਪਣੀ ਆਵਾਜ਼ ਚੁੱਕੀ ਗਈ ਹੈ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ ਅਤੇ ਤਾਂ ਜੋ ਕਿ ਉਹ ਲੋਕਾਂ ਦੀ ਆਵਾਜ਼ ਚੁੱਕ ਕੇ ਅਤੇ ਸਿੱਖਾਂ ਦੀ ਆਵਾਜ਼ ਚੁੱਕ ਕੇ ਆਪਣੀ ਹੋਂਦ ਅਤੇ ਪੰਜਾਬੀਆਂ ਦੀ ਹੋਂਦ ਬਚਾ ਸਕਣ। ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਚਾਹੁੰਦੀ ਹੈ ਕਿ ਉਹਨਾਂ ਦੀ ਸਾਖ ਬਚੇ ਤਾਂ ਉਹਨਾਂ ਨੂੰ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਨਿਤਰਨਾ ਚਾਹੀਦਾ ਹੈ।