Big Breaking:ਅਕਾਲੀ ਦਲ ਵੱਲੋਂ ਜਲੰਧਰ ( ਵੈਸਟ ) ਤੋਂ BSP ਉਮੀਦਵਾਰ ਦੀ ਹਿਮਾਇਤ ਦਾ ਐਲਾਨ -ਸੁਰਜੀਤ ਕੌਰ ਤੋਂ ਕੀਤਾ ਕਿਨਾਰਾ
ਜਲੰਧਰ, 27 ਜੂਨ 2024 - ਬਾਗੀ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਅਸਤੀਫਾ ਮੰਗਾਂ ਤੋਂ ਬਾਅਦ ਹੁਣ ਅਕਾਲੀ ਦਲ ਨੇ ਜਲੰਧਰ ਜ਼ਿਮਨੀ ਚੋਣ ਲਈ ਬਸਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਅੱਜ ਚੰਡੀਗੜ੍ਹ ਵਿਚ ਹੋਈ ਪ੍ਰੈੱਸ ਕਾਨਫਰੰਸ ਵਿਚ ਦਲਜੀਤ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਜਲੰਧਰ ਵੈਸਟ ਜ਼ਿਮਨੀ ਚੋਣ ਲਈ ਬਸਪਾ ਦੇ ਹੱਕ ਵਿਚ ਭੁਗਤਣ ਲਈ ਆਖਿਆ ਹੈ। ਦਲਜੀਤ ਚੀਮਾ ਨੇ ਕਿਹਾ ਕੇ ਅਕਾਲੀ ਦਲ ਨੇ ਜਲੰਧਰ ਜ਼ਿਮਨੀ ਚੋਣ ਲਈ ਆਪਣਾ ਕੋਈ ਵੀ ਅਧਿਕਾਰਤ ਉਮੀਦਵਾਰ ਨਹੀਂ ਐਲਾਨਿਆ ਹੈ ਅਤੇ ਅਸੀਂ ਬਸਪਾ ਨੂੰ ਸਮਰਥਨ ਦੇ ਰਹੇ ਹਾਂ।
ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿਚ ਵੀ ਅਕਾਲੀ ਦਲ ਅਤੇ ਬਸਪਾ ਵਿਚਾਲੇ ਗਠਜੋੜ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਕਾਰ 3-2 ਸੀਟਾਂ ਦੀ ਵੰਡ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਤਿੰਨ ਅਤੇ ਬਹੁਜਨ ਸਮਾਜ ਪਾਰਟੀ ਨੂੰ ਦੋ ਸੀਟਾਂ ਮਿਲੀਆਂ ਹਨ।
ਅਕਾਲੀ ਦਲ ਵੱਲੋਂ ਕਿਨਾਰਾ ਕੀਤੇ ਜਾਣ ਤੋਂ ਬਾਅਦ ਸੁਰਜੀਤ ਕੌਰ ਨੇ ਅੰਮ੍ਰਿਤਪਾਲ ਤੋਂ ਮੰਗਿਆ ਸਾਥ। ਸਿਮਰਨਜੀਤ ਸਿੰਘ ਮਾਨ ਤੇ ਸਰਬਜੀਤ ਖਾਲਸਾ ਨਾਲ ਵੀ ਕਰਨਗੇ ਮੁਲਾਕਾਤ। ਛੇਤੀ ਅੰਮ੍ਰਿਤਪਾਲ ਤੇ ਖਾਲਸਾ ਦੇ ਪਰਿਵਾਰ ਨੂੰ ਮਿਲਾਂਗੀ- ਸੁਰਜੀਤ ਕੌਰ। 'ਮੈਂ ਚੋਣ ਲੜਨਾ ਚਾਹੁੰਦੀ ਹਾਂ, ਪਰ ਮੇਰੇ ਕੋਲ 1 ਰੁਪਇਆ ਵੀ ਨਹੀਂ'। ਅਕਾਲੀ ਦਲ ਨੇ ਜਲੰਧਰ ਵੈੱਸਟ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਕੀਤਾ ਹੈ ਕਿਨਾਰਾ।