ਆਪ ਉਮੀਦਵਾਰ ਮੋਹਿੰਦਰ ਭਗਤ ਦੇ ਪਿਤਾ ਅਤੇ ਸਾਬਕਾ ਮੰਤਰੀ ਚੁੰਨੀਲਾਲ ਭਗਤ ਨੇ ਲੋਕਾਂ ਨੂੰ ਕੀਤੀ ਅਪੀਲ, ਕਿਹਾ- ਮੋਹਿੰਦਰ ਨੂੰ ਜਿਤਾਓ
- ਕਿਹਾ ਉਹ ਮੇਰੇ ਨਾਲੋਂ ਵੱਧ ਇਮਾਨਦਾਰੀ ਨਾਲ ਤੁਹਾਡੇ ਲਈ ਕੰਮ ਕਰੇਗਾ
- ਕਿਹਾ - ਮੇਰੀ ਉਮਰ ਹੋ ਗਈ ਹੈ ਇਸ ਲਈ ਮੈਂ ਆਪਣੇ ਬੇਟੇ ਨੂੰ ਚੋਣ ਲੜਨ ਲਈ ਕਿਹਾ ਹੈ, ਮੈਂ ਚਾਹੁੰਦਾ ਹਾਂ ਕਿ ਕੋਈ ਇਮਾਨਦਾਰ ਵਿਅਕਤੀ ਇੱਥੋਂ ਦੇ ਲੋਕਾਂ ਦਾ ਨੁਮਾਇੰਦਾ ਬਣੇ
ਜਲੰਧਰ/ਚੰਡੀਗੜ੍ਹ, 5 ਜੁਲਾਈ 2024 - ਆਮ ਆਦਮੀ ਪਾਰਟੀ (ਆਪ) ਦੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਮੋਹਿੰਦਰ ਪਾਲ ਭਗਤ ਦੇ ਪਿਤਾ ਅਤੇ ਸਾਬਕਾ ਮੰਤਰੀ ਚੁੰਨੀਲਾਲ ਭਗਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾਂ ਵਿੱਚ ਉਨ੍ਹਾਂ ਦੇ ਬੇਟੇ ਦਾ ਸਾਥ ਦੇਣ ਅਤੇ ਉਨ੍ਹਾਂ ਨੂੰ ਜਿਤਾਉਣ।
ਸ਼ੁੱਕਰਵਾਰ ਨੂੰ ਇੱਕ ਵੀਡੀਓ ਰਾਹੀਂ ਜਾਰੀ ਕੀਤੇ ਆਪਣੇ ਬਿਆਨ ਵਿੱਚ ਚੁੰਨੀਲਾਲ ਭਗਤ ਨੇ ਕਿਹਾ ਕਿ ਮੇਰੀ ਉਮਰ ਹੋ ਗਈ ਹੈ, ਇਸ ਲਈ ਮੈਂ ਆਪਣੇ ਬੇਟੇ ਨੂੰ ਤੁਹਾਡੇ ਲਈ ਚੋਣ ਲੜਨ ਲਈ ਕਿਹਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੋਹਿੰਦਰ ਪਾਲ ਨੂੰ ਜਿਤਾਓ। ਉਹ ਤੁਹਾਡੇ ਲਈ ਮੇਰੇ ਨਾਲੋਂ ਵੱਧ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰੇਗਾ ਅਤੇ ਇਸ ਖੇਤਰ ਦਾ ਵਿਕਾਸ ਕਰੇਗਾ।
ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮੈਂ ਚਾਹੁੰਦਾ ਹਾਂ ਕਿ ਕੋਈ ਚੰਗਾ ਅਤੇ ਇਮਾਨਦਾਰ ਵਿਅਕਤੀ ਇੱਥੋਂ ਦੇ ਲੋਕਾਂ ਦਾ ਨੁਮਾਇੰਦਾ ਬਣੇ। ਮੋਹਿੰਦਰ ਪਾਲ ਇੱਕ ਇਮਾਨਦਾਰ ਵਿਅਕਤੀ ਹੈ। ਇਹ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੇਗਾ।
ਚੁੰਨੀਲਾਲ ਭਗਤ ਜਲੰਧਰ ਪੱਛਮੀ ਸੀਟ ਤੋਂ ਇਕ ਵਾਰ ਅਤੇ ਜਲੰਧਰ ਦੱਖਣੀ ਵਿਧਾਨ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਅਕਾਲੀ-ਭਾਜਪਾ ਸਰਕਾਰ ਦੌਰਾਨ ਲੋਕਲ ਬਾਡੀਜ਼ ਸਮੇਤ ਕਈ ਅਹਿਮ ਮੰਤਰਾਲਿਆਂ ਦੇ ਮੰਤਰੀ ਰਹੇ। ਹਨ। ਵਧਦੀ ਉਮਰ ਕਾਰਨ ਉਨ੍ਹਾਂ ਨੇ ਸਰਗਰਮ ਰਾਜਨੀਤੀ ਛੱਡ ਦਿੱਤੀ ਅਤੇ 2022 ਵਿੱਚ ਇਹ ਜ਼ਿੰਮੇਵਾਰੀ ਆਪਣੇ ਬੇਟੇ ਮੋਹਿੰਦਰ ਭਗਤ ਨੂੰ --ਦਿੱਤੀ ਹੈ।