ਸ਼ਿਮਲਾ,8 ਅਕਤੂਬਰ,2020: ਨਾਗਾਲੈਂਡ ਦੇ ਸਾਬਕਾ ਰਾਜਪਾਲ, ਸੀਬੀਆਈ ਮੁਖੀ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਡੀਜੀਪੀ ਅਸ਼ਵਨੀ ਕੁਮਾਰ ਦਾ ਸਰਕਾਰੀ ਸਨਮਾਨਾਂ ਦੇ ਨਾਲ ਸ਼ਿਮਲਾ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਅਸ਼ਵਨੀ ਕੁਮਾਰ ਦੇ ਜੀਜਾ, ਪੰਜਾਬ ਦੇ ਸੇਵਾ-ਮੁਕਤ ਚੀਫ ਇੰਜੀਨੀਅਰ ਏ ਕੇ ਬੱਤਾ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਡਾ. ਅਸ਼ਵਨੀ ਕੁਮਾਰ ਦੀ ਪ੍ਰਾਰਥਨਾ ਸਭਾ 10 ਅਕਤੂਬਰ ਨੂੰ ਹੋਟਲ ਹੌਲੀਡੇਅ ਹੋਮ ਸ਼ਿਮਲਾ ਚ ਤਿੰਨ ਤੋਂ ਚਾਰ ਵਜੇ ਤੱਕ ਰੱਖੀ ਗਈ ਹੈ।
ਹਿਮਾਚਲ ਪ੍ਰਦੇਸ਼ ਦੇ ਸਾਬਕਾ ਡੀਜੀਪੀ ਅਸ਼ਵਨੀ ਕੁਮਾਰ ਨੇ ਬੁੱਧਵਾਰ ਨੂੰ ਕਥਿਤ ਤੌਰ 'ਤੇ ਸ਼ਿਮਲਾ ਦੇ ਬਰੌਕਹੌਰਸਟ ਸਥਿਤ ਆਪਣੀ ਰਿਹਾਇਸ਼' ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।