ਤਰਨਤਾਰਨ: ਨਕਲੀ ਪੁਲਿਸ ਮੁਲਾਜ਼ਮ ਬਣ ਕੇ ਘਰ 'ਚ ਮਾਰਿਆ ਡਾਕਾ, ਜਦੋਂ ਪਰਿਵਾਰ ਨੇ CCTV ਦੀ ਕੀਤੀ ਗੱਲ ਤਾਂ, ਤੁਰੰਤ ਹੋਏ ਫਰਾਰ
ਬਲਜੀਤ ਸਿੰਘ
ਤਰਨਤਾਰਨ, 22 ਨਵੰਬਰ 2024- ਤਰਨ ਤਾਰਨ ਸ਼ਹਿਰ ਦੇ ਅੰਦਰ ਤਿੰਨ ਵਿਅਕਤੀ ਜੋ ਕੇ ਪੁਲਿਸ ਮੁਲਜ਼ਮ ਬਣਕੇ ਆਏ ਸਨ ਉਨ੍ਹਾਂ ਵਿੱਚੋ ਇਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾ ਦੱਸਿਆ ਕਿ ਸਾਡੇ ਘਰ ਦਾਖ਼ਲ ਹੋਏ ਤਿੰਨ ਵਿਅਕਤੀਆਂ ਨੇ ਸਾਡੇ ਕੋਲ ਪੁੱਛ ਗਿੱਛ ਕਰਨੀ ਸ਼ੁਰੂ ਕੀਤੀ ਕੇ ਤੁਸੀਂ ਫਿਰੋਜ਼ਪੁਰ ਤੋ ਆਏ ਹੋ ਹੁਣ ਤਰਨ ਤਾਰਨ ਰਹਿ ਰਹੇ ਹੋ ਅਸੀ ਤੁਹਾਡੇ ਘਰ ਦੀ ਤਲਾਸ਼ੀ ਲੈਣ ਆਏ ਹਾਂ ਫਿਰੋਜ਼ਪੁਰ ਤੁਹਾਡੇ ਵਿਰੁੱਧ ਝਗੜੇ ਦਾ ਮਾਮਲਾ ਚਲਦਾ ਹੈ ਉਸਦੀ ਪੁੱਛ ਗਿੱਛ ਕਰਨ ਆਏ ਹਾਂ। ਪਰਿਵਾਰਿਕ ਮੈਂਬਰਾ ਦੱਸਿਆ ਕਿ ਸਾਡੇ ਘਰ ਦੀਆਂ ਅਲਮਾਰੀਆਂ ਦੀ ਫੋਲਾਫਰਾਲੀ ਕਰ ਸਾਡੇ ਕੋਲੋਂ ਪਿਸਤੌਲ ਦੀ ਨੋਕ ਤੇ ਡੇਢ ਲੱਖ ਰੁਪਏ ਲੈ ਕੇ ਦੋ ਵਿਅਕਤੀ ਫ਼ਰਾਰ ਹੋ ਗਏ ਅਤੇ ਇੱਕ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕੇ ਫੜੇ ਗਏ ਵਿਅਕਤੀ ਦੀ ਪਹਿਚਾਣ ਬਲਜੀਤ ਸਿੰਘ ਵਾਸੀ ਲੁਹਾਰਕਾ ਵਜੋਂ ਹੋਈ ਹੈ ਜਿਸਤੇ ਪਹਿਲਾ ਵੀ ਮੁਕੱਦਮੇ ਦਰਜ ਹਨ ਅਤੇ ਜੋ ਦੋ ਵਿਅਕਤੀ ਫ਼ਰਾਰ ਹਨ ਉਹ ਨੰਗਲੀ ਦੇ ਹਨ। ਬਾਕੀ ਪਰਿਵਾਰਕ ਮੈਂਬਰਾ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।