ਰਾਜਸਥਾਨ ਜਿਮਨੀ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਸੂਚੀ
ਰਾਜਸਥਾਨ : ਦੇਸ਼ ਦੇ ਹੋਰ ਸੂਬਿਆਂ ਵਾਂਗ ਹੀ ਕਾਂਗਰਸ ਨੇ ਰਾਜਸਥਾਨ ਉਪ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ । ਕਾਂਗਰਸ ਨੇ ਝੁੰਝੁਨੂ ਤੋਂ ਅਮਿਤ ਓਲਾ, ਰਾਮਗੜ੍ਹ ਤੋਂ ਆਰੀਅਨ ਜ਼ੁਬੇਰ, ਦੌਸਾ ਤੋਂ ਦੀਨਦਿਆਲ ਬੈਰਵਾ, ਦਿਓਲੀ-ਉਨਿਆਰਾ ਤੋਂ ਕਸਤੂਰਚੰਦ ਮੀਨਾ, ਖਿੰਵਸਰ ਤੋਂ ਰਤਨ ਚੌਧਰੀ, ਸਲੰਬਰ ਤੋਂ ਰੇਸ਼ਮਾ ਮੀਨਾ ਅਤੇ ਚੌਰਾਸੀ ਤੋਂ ਮਹੇਸ਼ ਰੋਟ ਨੂੰ ਟਿਕਟਾਂ ਦਿੱਤੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਦੀਆਂ 7 ਸੀਟਾਂ 'ਤੇ ਉਪ ਚੋਣਾਂ ਹੋਣ ਜਾ ਰਹੀਆਂ ਹਨ। ਇਸ ਲਈ 13 ਨਵੰਬਰ ਨੂੰ ਵੋਟਿੰਗ ਹੋਵੇਗੀ। ਜਦਕਿ ਨਤੀਜੇ 23 ਨਵੰਬਰ ਨੂੰ ਆਉਣਗੇ।