ਵੱਡੀ ਖਬਰ : ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੇ ਕਿਸਾਨਾਂ ਬਾਰੇ ਕੇਂਦਰ ਨੇ ਕੀਤਾ ਨਵਾਂ ਫੈਸਲਾ, ਜਾਣੋ ਕੀ ਹੈ ਮਾਮਲਾ
ਨਵੀਂ ਦਿੱਲੀ, 13 ਅਪ੍ਰੈਲ, 2021: ਪੰਜਾਬ ਸਮੇਤ ਦੇਸ਼ ਭਰ ਵਿਚ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੇ ਕਿਸਾਨਾਂ ਲਈ ਵੱਡੀ ਖਬਰ ਹੈ ਕਿ ਅਜਿਹੇ ਕਿਸਾਨਾਂ ਨੂੰ ਵੀ ਕੇਂਦਰ ਹੁਣ ਜਿਣਸਾਂ ਦੀ ਸਿੱਧੀ ਅਦਾਇਗੀ ਕਰੇਗਾ।
ਕੇਂਦਰੀ ਖੁਰਾਕ ਮੰਤਰੀ ਪਿਯੂਸ਼ ਗੋਇਲ ਨੇ ਇਸ ਫੈਸਲੇ ਬਾਰੇ ਟਵੀਟ ਕੀਤਾ ਹੈ। ਉਹਨਾਂ ਕਿਹਾਹੈ ਕਿ ਜਿਣਸ ਦੀ ਕੀਮਤ ਦੀਸਿੱਧੀ ਬੈਂਕ ਖਾਤਿਆਂ ਵਿਚ ਅਦਾਇਗੀ ਦਾ ਲਾਭ ਉਹਨਾਂ ਕਿਸਾਨਾਂ ਨੂੰ ਵੀ ਮਿਲੇਗਾ ਜੋ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ। ਸਿਸਟਮ ਵਿਚ ਪਾਰਦਰਸ਼ਤ ਆਉਣ ਨਾਲ ਉਹ ਕਿਸੇ ਦੇ ਬਹਿਕਾਵੇ ਵਿਚ ਨਹੀਂ ਆਉਣਗੇ ਅਤੇ ਇਹਨਾਂ ਕਿਸਾਨਾਂ ਨੂੰ ਵੀ ਜਿਣਸ ਦੀ ਪੂਰੀ ਕੀਮਤ ਮਿਲੇਗੀ।
ਇਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੁੱਲ ਖੇਤੀਬਾੜੀ ਵਿਚੋਂ 40 ਫੀਸਦੀ ਦੇ ਕਰੀਬ ਜ਼ਮੀਨਾਂ ਠੇਕੇ ’ਤੇ ਲੈ ਕੇ ਕਾਸ਼ਤ ਕੀਤੀ ਜਾਂਦੀ ਹੈ। ਇਹਨਾਂ ਜ਼ਮੀਨਾਂ ਵਿਚੋਂ ਬਹੁਤਿਆਂ ਦੇ ਮਾਲਕ ਵਿਦੇਸ਼ਾਂ ਵਿਚ ਵਸਦੇ ਐਨ ਆਰ ਆਈ ਹਨ ਜੋ ਆਪਣੀਆਂ ਜ਼ਮੀਨਾਂ ਠੇਕੇ ’ਤੇ ਦਿੰਦੇ ਹਨ।
उपज का दाम सीधा बैंक खातों मे जाने का लाभ, उन किसानों को भी मिलेगा जो किराये की जमीन पर खेती करते हैं।
सिस्टम में पारदर्शिता आने से वह किसी के बहकावे में नही आयेंगे, और इन किसानों को भी उपज का पूरा दाम मिलेगा।
— Piyush Goyal (@PiyushGoyal) April 12, 2021