ਹੁਣ ਕੈਪਟਨ ਕੈਂਪ ਨੇ ਦਿਖਾਈ ਆਪਣੀ ਤਾਕਤ , ਡਿੰਨਰ ਡਿਪਲੋਮੈਸੀ ਚ ਵਿਰੋਧੀਆਂ ਨੂੰ ਮਾਤ ਦੇਣ ਦਾ ਯਤਨ , ਪੜ੍ਹੋ ਕੀ ਹੈ ਮਾਮਲਾ
ਚੰਡੀਗੜ੍ਹ, 26 ਅਗਸਤ, 2021: ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੀ ਰਿਹਾਇਸ਼ ’ਤੇ ਅੱਜ ਦੇਰ ਸ਼ਾਮ ਡਿੰਨਰ ਮੀਟਿੰਗ ਸ਼ੁਰੂ ਹੋਈ ਹੈ ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਧੜੇ ਵੱਲੋਂ ਬਿਨਾ ਐਲਾਨ ਕੀਤੇ ਆਪਣੀ ਤਾਕਤ ਦਾ ਵਿਖਾਵਾ ਕੀਤਾ ਗਿਆ । ਖੁਦ ਕੈਪਟਨ ਅਮਰਿੰਦਰ ਸਿੰਘ ਵੀ ਇਸ ਡਿਨਰ ਵਿੱਚ ਸ਼ਾਮਲ ਹੋਏ . ਸੀਨੀਅਰ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਦਾਅਵਾ ਕੀਤਾ ਕਿ ਇਸ ਮੌਕੇ 62 ਐਮ ਐਲ ਏ ਤੇ ਕੁਝ ਐਮ ਪੀ ਵੀ ਇਸ ਮੀਟਿੰਗ ਵਿਚ ਪਹੁੰਚੇ । ਇਸ ਤੋਂ ਇਲਾਵਾ 2017 'ਚ ਚੋਣ ਲੜ ਕੇ ਹਾਰੇ ਕਾਂਗਰਸੀ ਨੇਤਾ ਵੀ ਸ਼ਾਮਲ ਸਨ । ਉਨ੍ਹਾਂ ਦਾਅਵਾ ਕੀਤਾ ਕਿ ਅੱਜ ਦਾ ਇਕੱਠ ਇਹ ਸਾਬਤ ਕਰਦਾ ਹੈ ਕਿ ਸਾਰੀ ਕਾਂਗਰਸ ਇੱਕਜੁੱਟ ਹੈ । ਇਕ ਹੋਰ ਐਮ ਐਲ ਏ ਨੇ ਦਾਅਵਾ ਕੀਤਾ ਕੀ 60 ਤੋਂ ਵੱਧ ਵਿਧਾਇਕ ਮਜੂਦ ਸਨ । ਅਸਲ ਵਿੱਚ ਕਿੰਨੇ ਐਮ ਐਲ ਏ ਡਿਨਰ ਤੇ ਮੌਜੂਦ ਸਨ , ਇਸ ਬਾਰੇ ਪੁਸ਼ਟੀ ਨਹੀਂ ਹੋ ਸਕੀ । ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਹਿਮਾਇਤੀ ਮੋਹਰੋਂ ਮਿਨਿਸਟਰ ਅਤੇ ਐਮ ਐਲ ਏ ਇਸ ਵਿੱਚ ਸ਼ਾਮਲ ਨਹੀਂ ਹੋਏ ।
ਦੇਖੋ ਵੀਡੀਉ ਵੀ :
https://www.facebook.com/BabushahiDotCom/videos/366546231621227