← ਪਿਛੇ ਪਰਤੋ
ਸ਼ਹਿਰ ਦੇ ਵਿਕਾਸ ਦੇ ਕੰਮਾਂ ਤੇ ਲਗਾਈਆਂ ਰੋਕਾਂ ਦਾ ਜੁੰਮੇਵਾਰ ਰਾਣਾ:-ਮਾਲਵਾ ਦੀਪਕ ਜੈਨ ਜਗਰਾਉਂ22 ਨਵੰਬਰ 2024- ਜਗਰਾਉਂ ਦੇ ਕੌਂਸਲਰਾਂ ਦੀ ਆਪਸੀ ਧੜੇਬੰਦੀ ਨੂੰ ਲੈ ਕੇ ਦੋਨਾਂ ਧੜਿਆਂ ਦੇ ਕੌਂਸਲਰ ਇੱਕ ਦੂਜੇ ਤੇ ਇਲਜਾਮਾਂ ਦਾ ਮੀਹ ਵਰਾ ਰਹੇ ਹਨ। ਜਗਰਾਉਂ ਸ਼ਹਿਰ ਦੇ ਰੁਕੇ ਹੋਏ ਵਿਕਾਸ ਨੂੰ ਲੈ ਕੇ ਅੱਜ ਬਹੁ ਗਿਣਤੀ ਕੌਂਸਲਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਲੰਮੇ ਹੱਥੀ ਲਿਆ। ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ ਅਮਰਜੀਤ ਸਿੰਘ ਮਾਲਵਾ ਨੇ ਕਿਹਾ ਕਿ ਪ੍ਰਧਾਨ ਵੱਲੋਂ ਜਗਰਾਉਂ ਵਾਸੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਜਗਰਾਉਂ ਦੇ ਵਿਕਾਸ ਕਾਰਜਾਂ ਵਿੱਚ ਪ੍ਰਧਾਨ ਅਤੇ ਉਸ ਦੇ ਕੌਂਸਲਰਾਂ ਵੱਲੋਂ ਮਾਨਯੋਗ ਅਦਾਲਤ ਵਿੱਚ ਰਿੱਟ ਪਾ ਕੇ ਰੋਕ ਲਗਾਈ ਹੋਈ ਹੈ ਨਾ ਕੀ ਸਾਡੇ ਵੱਲੋਂ ਕੋਈ ਰੋਕ ਲਗਾਈ ਗਈ ਹੈ। ਮਾਲਵਾ ਨੇ ਕਿਹਾ ਕੇ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਜਗਰਾਉਂ ਦਾ ਵਿਕਾਸ ਕਰਵਾਉਣ ਦੇ ਲਈ ਦੋਨਾਂ ਧੜਿਆਂ ਦੀ ਇੱਕ ਮੀਟਿੰਗ ਰਖਵਾਈਸ ਸੀ ਜਿਸ ਵਿੱਚ ਦੋਨਾਂ ਵੱਲੋਂ ਚਾਰ ਚਾਰ ਕੌਂਸਲਰਾਂ ਇਹ ਬੈਠ ਕੇ ਆਪਸੀ ਸਹਿਮਤੀ ਨਾਲ ਵਿਕਾਸ ਕਾਰਜਾਂ ਨੂੰ ਸਿਰੇ ਲਵਾਉਣ ਲਈ ਗੱਲਬਾਤ ਕਰਨੀ ਸੀ। ਜਿਸ ਮੀਟਿੰਗ ਵਿੱਚ ਪ੍ਰਧਾਨ ਗਰੁੱਪ ਦੇ ਚਾਰ ਮੈਂਬਰਾਂ ਦੀ ਜਗਹਾ ਤੇ ਨੌ ਮੈਂਬਰ ਪਹੁੰਚੇ ਤਾਂ ਉਹ ਮੀਟਿੰਗ ਨਹੀਂ ਹੋ ਸਕੀ ਮਾਲਵੇ ਨੇ ਕਿਹਾ ਕਿ ਪ੍ਰਧਾਨ ਰਾਣਾ ਨੇ ਮੰਡੀ ਵਿਖੇ ਇੱਕ ਇੱਕ ਸਰਕਾਰੀ ਜਗ੍ਹਾ ਤੇ ਕੋਲ ਬੈਠ ਕੇ ਦੁਕਾਨ ਦੀ ਨਜਾਇਜ਼ ਉਸਾਰੀ ਕਰਵਾਈ ਸੀ। ਜਿਸ ਦੀ ਸ਼ਿਕਾਇਤ ਵਿਭਾਗ ਨੂੰ ਦਿੱਤੀ ਹੋਈ ਹੈ ਅਤੇ ਜੋ ਵਿਚਾਰ ਅਧੀਨ ਹੈ। ਮਾਲਵਾ ਨੇ ਕਿਹਾ ਕਿ ਜੇਕਰ ਇਹ ਇੰਨੇ ਇਮਾਨਦਾਰ ਹਨ ਤਾਂ ਇਹਨਾਂ ਦੀ ਇਮਾਨਦਾਰੀ ਉਦੋਂ ਕਿੱਥੇ ਸੀ ਜਦੋਂ ਰਾਏਕੋਟ ਰੋਡ ਤੇ ਸਟੀਲ ਮੋਲਡਿੰਗ ਇੰਟਰਲੋਕ ਟਾਈਲ ਲੱਗਣੀ ਸੀ ਜਿਸ ਦੀ ਜਗ੍ਹਾ ਤੇ ਰਬੜ ਮੋਲਡਿੰਗ ਟਾਈਲ ਲਗਾਈ ਜਾ ਰਹੀ ਸੀ ਜਿਸ ਨੂੰ ਸਾਢੇ ਚਾਰ ਕੌਂਸਲਰਾਂ ਨੇ ਧਰਨਾ ਦੇ ਕੇ ਲੱਗੀਆਂ ਹੋਈਆਂ ਪਲਾਸਟਿਕ ਮੋਲਡਿੰਗ ਫਾਈਲਾਂ ਪਟਵਾ ਕੇ ਸਟੀਲ ਮੋਲਡਿੰਗ ਟਾਈਲ ਲਗਵਾਈਆਂ ਸਨ। ਜਦ ਕਿ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਸੜਕ ਦਾ ਕੰਮ ਹਾਲੇ ਅਧੂਰਾ ਹੈ। ਇਸ ਮੌਕੇ ਬੋਲਦੇਆਂ ਕੌਂਸਲਰ ਕਵੰਰਪਾਲ ਅਤੇ ਰਵਿੰਦਰ ਕੁਮਾਰ ਸਬਰਵਾਲ ਨੇ ਕਿਹਾ ਉਹ ਸਾਡੇ ਤੇ ਬੇਈਮਾਨੀ ਕਰਨ ਅਤੇ ਕਮਿਸ਼ਨ ਲੈਣ ਦਾ ਇਲਜ਼ਾਮ ਲਗਾ ਰਹੇ ਹਨ। ਉਹਨਾਂ ਕਿਹਾ ਕਿਸੇ ਨੂੰ ਬੇਈਮਾਨ ਕਹਿਣ ਨਾਲ ਕੋਈ ਬੇਈਮਾਨ ਨਹੀਂ ਹੁੰਦਾ ਸਾਡੀ ਬੇਈਮਾਨੀ ਨੂੰ ਸਾਬਤ ਕਰਨ ਜੇਕਰ ਸਾਡੇ 11 ਕੌਂਸਲਰਾਂ ਦੇ ਵਿੱਚੋਂ ਕਿਸੇ ਨੇ ਨਗਰ ਕੌਂਸਲ ਦੀ ਪ੍ਰੋਪਰਟੀ ਤੇ ਕੋਈ ਨਾਜਾਇਜ਼ ਕਬਜ਼ਾ ਕੀਤਾ ਹੋਵੇ ਤਾਂ ਅਸੀਂ ਆਪਣਾ ਸਿਰ ਕਟਵਾ ਦਿਆਂਗੇ। ਉਹਨਾਂ ਕਿਹਾ ਕਿ ਇਹ ਆਪਣੇ ਆਪ ਚ ਝਾਤ ਮਾਰਨ ਇਹਨਾਂ ਨੇ ਕਿੱਥੇ ਕਿੱਥੇ ਕਬਜੇ ਕਰਾਏ ਹਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੌਂਸਲਰ ਸਤੀਸ਼ ਕੁਮਾਰ ਪੱਪੂ ਅਤੇ ਕੌਂਸਲਰ ਜੱਗੀ ਨੇ ਕਿਹਾ ਕਿ ਪ੍ਰਧਾਨ ਰਾਣਾ ਨੇ ਜੋ ਪਹਿਲਾਂ ਸੜਕਾਂ ਬਣ ਚੁੱਕੀਆਂ ਸਨ ਉਹਨਾਂ ਦੇ ਹੀ ਟੈਂਡਰ ਦੁਬਾਰਾ ਪਾ ਦਿੱਤੇ ਗਏ ਤਾਂ ਜੋ ਕਰਪਸ਼ਨ ਕੀਤੀ ਜਾ ਸਕੇ। ਅੰਤ ਵਿੱਚ ਮਾਲਵਾ ਨੇ ਬੋਲਦੇ ਹੋਏ ਕਿਹਾ ਕੀ ਇਹ ਜੱਗ ਜਾਹਰ ਹੈ ਕੀ ਰਾਣਾ ਨੇ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਪਹਿਲਾਂ ਤਾਂ ਮੀਟਿੰਗ ਹਾਲ ਵਿੱਚ ਜਾਨ ਤੋਂ ਰੋਕ ਲਗਾ ਦਿੱਤੀ ਅਤੇ ਬਾਅਦ ਵਿੱਚ ਪ੍ਰਧਾਨ ਰਾਣਾ ਨੇ ਈਓ ਦੇ ਦਫਤਰ ਵਿੱਚ ਮੀਡੀਆ ਕਰਮੀ ਨਾਲ ਹੱਥੋ ਪਾਈ ਕੀਤੀ ਧਮਕੀਆਂ ਦਿੱਤੀਆਂ ਅਤੇ ਉਸਦਾ ਕੈਮਰਾ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਜਿਸਦੀ ਸ਼ਿਕਾਇਤ ਪ੍ਰੈਸ ਕਲੱਬ ਰਜਿ: ਜਗਰਾਉਂ ਦੇ ਪ੍ਰਧਾਨ ਵੱਲੋਂ ਸੀਨੀਅਰ ਪੁਲਿਸ ਕਪਤਾਨ ਨੂੰ ਦਿੱਤੀ ਗਈ ਹੈ।
Total Responses : 267