ਦੀਪਕ ਜੈਨ
ਜਗਰਾਓਂ, 23 ਜਨਵਰੀ 2021 - ਜਗਰਾਓਂ ਦੇ ਪਿੰਡ ਗਾਲਿਬ ਕਲਾਂ ਤੋਂ ਇਕ ਬਹੁਤ ਹੀ ਦੁਖਦਾਈ ਖਬਰ ਸਾਮਣੇ ਆਈਂ ਹੈ ਜਿਥੇ ਕਿ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਇਕ ਲੇਡੀ ਟੀਚਰ ਤਜਿੰਦਰ ਕੌਰ ਦੀ ਕਰੋਨਾ ਬਿਮਾਰੀ ਨਾਲ ਮੌਤ ਹੋ ਗਈ। ਇਹ ਵਰਨਣ ਯੋਗ ਹੈ ਕੁੱਝ ਦਿਨ ਪਹਿਲਾਂ ਟੀਚਰਾਂ ਦੇ ਟੈਸਟ ਕੀਤੇ ਗਏ ਸੀ ਜਿਨ੍ਹਾਂ ਵਿੱਚੋ 9 ਟੀਚਰ ਕਰੋਨਾ ਪਾਜ਼ੀਟਿਵ ਆਏ ਸੀ। ਜਿਸ ਵਿੱਚੋ ਇਕ ਟੀਚਰ ਦੀ ਕਰੋਨਾ ਕਰਕੇ ਮੌਤ ਹੋ ਗਈ। ਇਹ ਖਬਰ ਜਿਵੇਂ ਹੀ ਫੈਲੀ ਪਿੰਡ ਵਿਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਫਿਲਹਾਲ ਸਹਿਤ ਵਿਭਾਗ ਵਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਟੀਚਰਾਂ ਦੇ ਟੈਸਟ ਕੀਤੇ ਜਾ ਰਹੇ ਹਨ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ ਸੀ ਲੁਧਿਆਣਾ ਵਲੋਂ ਸਕੂਲ ਨੂੰ 4 ਫਰਵਰੀ ਤਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਕੂਲ ਵਿਚ ਹੁਣ ਤਕ 14 ਅਧਿਆਪਕ ਅਤੇ 6 ਵਿਦਿਆਰਥੀ ਕੋਰੋਨਾ ਦੀ ਬਿਮਾਰੀ ਨਾਲ ਪੀੜਤ ਦੱਸੇ ਜਾ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੀ ਸਿਹਤ ਵਿਭਾਗ ਵਲੋਂ ਟੈਸਟ ਕੀਤੇ ਜਾ ਰਹੇ ਹਨ ਅਤੇ ਪ੍ਰਸ਼ਾਸਨ ਇਹ ਅਪੀਲ ਕਰ ਰਿਹਾ ਹੈ ਕਿ ਜਿਹੜੇ ਲੋਕ ਵੀ ਇੰਨ੍ਹਾਂ ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਆਏ ਹੋਣ ਉਹ ਸਿਹਤ ਵਿਭਾਗ ਕੋਲ ਆਕੇ ਆਪਣੇ ਆਪਣੇ ਟੈਸਟ ਜਰੂਰ ਕਰਵਾਉਣ।