ਭੋਗ ’ਤੇ ਜਾਣਾ ਕੈਨੇਡਾ ਦੀ ਸੰਸਦ ਮੈਂਬਰ ਨੂੰ ਪਿਆ ਮਹਿੰਗਾ, ਛੱਡਣੀ ਪਈ ਵਜ਼ੀਰੀ
ਓਟਵਾ, 4 ਜਨਵਰੀ, 2021: ਬਰੈਂਪਟਨ ਵੈਸਟ ਤੋਂ ਲਿਬਰ ਪਾਰਟੀ ਦੀ ਸੰਸਦ ਮੈਂਬਰ ਕਮਲ ਖੇੜਾ ਨੇ ਸੰਸਦੀ ਸਕੱਤਰ ਵਜੋਂ ਅਸਤੀਫਾ ਦੇ ਦਿੱਤਾ ਹੈ। ਅਸਲ ਵਿਚ ਉਹਨਾਂ ਦੇ ਪੰਜਾਬ ਵਿਚ ਲੁਧਿਆਣਾ ਰਹਿੰਦੇ ਮਾਸੜ ਦਾ 23 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ। ਉਹਨਾਂ ਦੀ ਇਕਲੌਤੀ ਧੀ ਨੇ ਆਪਣੇ ਪਿਤਾ ਦਾ ਭੋਗ ਅਮਰੀਕਾ ਦੇ ਸ਼ਹਿਰ ਸੀਅਟਲ ਵਿਚ ਪਾਇਆ ਤੇ ਕਮਲ ਖੇੜਾ, ਉਸ ਭੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਗਈ ਸੀ ਹਾਲਾਂਕਿ ਭੋਗ ’ਤੇ ਸਿਰਫ 10 ਪਰਿਵਾਰਕ ਮੈਂਬਰ ਹੀ ਮੌਜੂਦ ਸਨ। ਕੈਨੇਡਾ ਨੇ ਵਿਦੇਸ਼ਾਂ ਵਿਚ ਜਾਣ ’ਤੇ ਕੋਰੋਨਾ ਹਾਲਾਤਾਂ ਕਾਰਨ ਪਾਬੰਦੀ ਲਗਾਈ ਹੋਈ ਹੈ, ਇਸੇ ਲਈ ਨਿਯਮਾਂ ਦੀ ਉਲੰਘਣਾ ਹੋਣ ’ਤੇ ਕਮਲ ਖੇੜਾ ਨੇ ਸੰਸਦੀ ਸਕੱਤਰ ਵਜੋਂ ਅਸਤੀਫਾ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ ਓਨਟਾਰੀਓ ਦੇ ਵਿੱਤ ਮੰਤਰੀਰੋਡ ਫਿਲਪਸ ਨੇ ਕੈਰੀਬੀਆ ਵਿਖੇ ਦੋ ਹਫਤੇ ਦੀ ਛੁੱਟੀ ਤੋਂ ਵਾਪਸੀ ਮਗਰੋਂ ਅਸਤੀਫਾ ਦਿੱਤਾਸੀ। ਫੈਡਰਲ ਐਨ ਡੀ ਪੀ ਨੇ ਐਮ ਪੀ ਨਿੱਕੀ ਐਸ਼ਟਨ ਨੂ ਅਹਿਮ ਜ਼ਿੰਮੇਵਾਰੀਆਂ ਤੋਂ ਲਾਂਭੇ ਕਰ ਦਿੱਤਾ ਸੀ ਕਿਉਂਕਿ ਉਹ ਆਪਣੀ ਬਿਮਾਰ ਦਾਦੀ ਨੂੰ ਵੇਖਣ ਗਰੀਸ ਗਈ ਸੀ।