ਰੋਜ਼ਗਾਰ ਛੱਡੋ ਗਰੰਟੀ ਕਾਰਡ ਰੱਖੋ ਯਾਦ
ਚਮਕੀ ਬਿਜਲੀ ਗੁੰਮਿਆ ਰੋਜ਼ਗਾਰ
ਰਵੀ ਜੱਖੂ
ਚੰਡੀਗੜ੍ਹ 29 ਜੂਨ, 2021:
ਸੂਰਜ ਚੜ੍ਹਿਆ ਚੋਣਾਂ ਦਾ ਸਿਆਸਤੀ ਕਿਰਨਾਂ ਵੀ ਨਜ਼ਰ ਆਈਆਂ .ਸਿਆਣੇ ਆਖੇ ‘ ਜੋਗੀ ਉਤਰ ਪਹਾੜੋਂ ਆਏ’ ਪਰ ਸਾਡੇ ਆਲੇ ਤਾਂ ਪਿੰਡੋਂ ਤੋਂ ਦਿੱਲੀ ਦਰਬਾਰ ਤੱਕ ਜਾ ਪਹੁੰਚੇ। ਗੇੜ ਫਿਰ ਗੱਡੀ ਤੋਂ ਲੈ ਜਹਾਜ਼ਾਂ ਤੱਕ ਚੱਲਦਿਆਂ । ਤੇਲ ਟੱਪਿਆ ਸੈਂਕੜਾ ਕਿਸੇ ਨੂੰ ਫ਼ਿਕਰ ਨਹੀਂ। ਬਹੁਤ ਫ਼ਿਕਰ ਹੁੰਦਾ ਸੀ ਜਦੋਂ ਕੁਰਸੀ ਕੋਲ ਨਹੀਂ ਸੀ ਹੁ.ਣ ਤਾਂ ਖ਼ਾਮੋਸ਼ੀ ਹੀ ਭਲੀ ਜਾਪਦੀ ਹੈ।
ਹਾਲੇ ਸੱਤਾਧਾਰੀ ਪਾਰਟੀ ਦਾ ਕਾਟੋ ਕਲੇਸ਼ ਨਾ ਮੁੱਕਿਆ .. ਦਿੱਲੀ ਦਰਬਾਰ ਗੇੜੇ ਵੀ ਲੱਗ ਰਹੇ ਨੇ । ਪਰ ਸਿਆਸਤੀ ਵਾਅਦੇ ਤਾਂ ਸ਼ੁਰੂ ਹੋਣੇ ਹੀ ਆ।
ਹੁਣ ਨਵਾਂ ਝੂਟਾ ਕੇਜਰੀਵਾਲ ਨੇ ਲਾਇਆ . ਜਹਾਜ਼ ਚੜ੍ਹਦੇ ਸਾਰ ਹੀ ਪੰਜਾਬ ਬਿਜਲੀ ਦਾ ਝਟਕਾ ਨਜ਼ਰ ਆਇਆ। ਅਸਮਾਨੀ ਝਾਤ ਮਾਰੀ ਤਾਂ ਬਿਜਲੀ ਦੇ ਵੱਧ ਰੇਟ ਨਜ਼ਰ ਆਏ .
ਇਹੋ ਅਸਮਾਨੀ ਝੂਟਾ ਕੈਪਟਨ ਸਾਹਿਬ ਨੇ ਵੀ ਦਿਵਾਇਆ ਸੀ . ਉਦੋਂ ਨਾਜਾਇਜ਼ ਮਾਇੰਨਗ ਨਜ਼ਰ ਆਈ. ਖ਼ੈਰ ਉਸ ਮਗਰੋਂ ਫਾਰਮ ਹਾਊਸ ਤੋਂ ਮੁੜ ਹਵਾਈ ਸਫ਼ਰ ਨਾ ਹੋਇਆ .
ਪੰਜਾਬ ਦਾ ਨੌਜਵਾਨ ਵੀ ਜਹਾਜ਼ੀ ਕੈਨੇਡਾ ਨੂੰ ਝੂਟਾ ਮਾਰ ਰਿਹੈ . ਪਰ ਹਾਲੇ ਵੀ ਸਰਕਾਰੀ ਨਜ਼ਰੀਂ ਨਹੀਂ ਆ ਰਹੇ । ਜਵਾਨੀ ਪੱਖੋਂ ਖਾਲ਼ੀ ਹੋ ਰਿਹਾ ਪੰਜਾਬ ਕਿਸੇ ਨਾ ਦਿਸ ਰਿਹਾ। ਉਹ ਸਮਾਂ ਹੋਰ ਸੀ ਜਦੋਂ ਗੱਲ ਦੋਆਬੇ ਦੀ ਹੁੰਦੀ ਸੀ .ਵੱਡੀਆਂ ਕੋਠੀਆਂ ਵਿੱਚ ਸਿਰਫ਼ ਬਜ਼ੁਰਗ ਹੀ ਨਜ਼ਰ ਆਉਂਦੇ ਸੀ। ਸਰਕਾਰ ਦੇ ਨਾਲ ਸਮੇਂ ਨੇ ਚਾਲ ਬਦਲੀ ਹੁਣ ਮਾਝਾ ਅਤੇ ਮਾਲਵਾ ਵੀ ਪਿੱਛੇ ਨਹੀਂ ਰਹੇ । ਅਖੇ ਪੰਜਾਬ ਅੰਦਰ ਰੋਜ਼ਗਾਰ ਨਹੀਂ ਰਿਹਾ .ਖਾਲ਼ੀ ਕੋਠੀਆਂ ਹੀ ਨਜ਼ਰ ਆਉਣ ਲੱਗੀਆਂ। ਕੁਰਸੀਆਂ ਤੇ ਬੈਠਿਆ ਨੂੰ ਚੋਣਾਂ ਦਾ ਵਾਅਦਾ ਯਾਦ ਆਇਆ .ਸਰਕਾਰੀ ਡਾਟਾ ਵੀ ਆਪ ਨੇ ਮੰਗਵਾਇਆ।
ਅਖੇ ਪੰਜਾਬ ਅੰਦਰ ਤਾਂ ਨੌਕਰੀਆਂ ਦੀ ਬਹਾਰ ਲੱਗੀ ਹੋਈ ਆ। ਇੱਕ ਝਾਤ ਤੁਸੀਂ ਵੀ ਮਾਰ ਲੋ ਸਰਕਾਰੀ, ਪ੍ਰਾਈਵੇਟ ਸਵੈ ਰੋਜ਼ਗਾਰ ਮਿਲਾਕੇ ਸਰਕਾਰ ਨੇ 16 ਲੱਖ ਦੇ ਕਰੀਬ ਰੋਜ਼ਗਾਰ ਦਾ ਵੱਡਾ ਡਾਟਾ ਘੱਲਿਆ
ਗੱਲ ਫਿਰ ਮੁੜ ਬਿਜਲੀ ਆ ਖਲੋਤੇ . ਦਿੱਲੀ ਵਾਲੇ ਪੰਜਾਬ ਆ ਆਖੇ ਬੀਬੀਆਂ ਖ਼ੁਸ਼ ਹੋਣਗੀਆਂ ਜਦੋਂ ਸਭ ਨੂੰ 300 ਯੂਨਿਟ ਬਿਜਲੀ ਮੁਫ਼ਤ ਮਿਲੋ। ਕਿਸੇ ਤੋਂ ਰੋਜ਼ਗਾਰ ਦਾ ਕੀ ਬਣੋ ? ਚੁੱਪੀ ਪੱਸਰੀ ਸੋਚ ਬੋਲੇ 2 ਮਹੀਨੇ ਬਾਅਦ ਮੁੜ ਆਵਾਂਗੇ ਫਿਰ ਰੋਜ਼ਗਾਰ ਦੀ ਬਾਤ ਪਾਵਾਂਗੇ । ਫਿਰ ਬੋਲਣ ਦੀ ਵਾਰੀ ਆਈ ਆਪਣਿਆਂ ਦੀ ਪਿਛਲੇ ਦਸ ਸਾਲਾਂ ਦੀ ਯਾਦ ਕਾਰਵਾਈ. ਅਖੇ ਅਸੀਂ ਤਾਂ ਇਸ ਤੋਂ ਪਹਿਲਾ ਹੀ ਇਸ ਸਭ ਕਰ ਦਿੱਤਾ। ਦਿੱਲੀ ਵਾਲੇ ਦਾ ਰੋਜ਼ਗਾਰ ਵਾਲਾ ਰਿਪੋਰਟ ਕਾਰਡ ਪੇਸ਼ ਕੀਤਾ । ਫਿਰ ਸੋਚਿਆ ਚੱਲ ਮਨਾ ਇਹ ਤਾਂ ਸਿਆਸੀ ਵਾਅਦੇ ਨੇ ਹੁਣ ਦੋ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਾ ਝੂਟਾ ਲੈਂਦੇ ਆਂ । ਰੋਜ਼ਗਾਰ ਦਾ ਕੀ ਹੈ ਲੱਗਦਾ . ਪੰਜਾਬ ਇਵੇਂ ਹੀ ਤਰੱਕੀ ਕਰੇਗਾ ।
ਸਿਆਣਿਆਂ ਦੀ ਗੱਲ ਫਿਰ ਯਾਦ ਆਈ ਆਖੇ ‘ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦਸ਼ਾਹੇ ਦਾ ‘