ਕੇਂਦਰੀ ਖੇਤੀਬਾੜੀ ਮੰਤਰੀ ਨੇ ਇੱਕ ਵਾਰ ਫਿਰ ਕਿਸਾਨਾਂ ਨਾਲ ਗੱਲ ਕਰਨ ਦੀ ਗੱਲ ਕਰਕੇ ਦੇਸ਼ ਨੂੰ ਗੁੰਮਰਾਹ ਕੀਤਾ - ਕਿਸਾਨ ਮੋਰਚਾ
- ਕੇਂਦਰੀ ਖੇਤੀਬਾੜੀ ਮੰਤਰੀ ਨੇ ਇੱਕ ਵਾਰ ਫਿਰ ਕਿਸਾਨਾਂ ਨਾਲ ਗੱਲ ਕਰਨ ਦੀ ਗੱਲ ਕਰਕੇ ਦੇਸ਼ ਨੂੰ ਗੁੰਮਰਾਹ ਕੀਤਾ ਹੈ । ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਕਿਸਾਨ ਗੱਲਬਾਤ ਲਈ ਹਮੇਸਾ ਤਿਆਰ ਰਹੇ ਹਨ ਪਰ ਸਰਕਾਰ ਆਪਣੇ ਵਾਅਦਿਆਂ ਤੋਂ ਸਦਾ ਹੀ ਥਿੜਕਦੀ ਰਹੀ ਹੈ
- ਸੰਯੁਕਤ ਕਿਸਾਨ ਮੋਰਚੇ ਦੀ ਸਮਝ ਹੈ ਕਿ ਸਰਕਾਰ ਅੰਦੋਲਨ ਨੂੰ ਅਸਥਿਰ ਕਰਨ ਲਈ ਨਕਲੀ ਕਿਸਾਨ ਸੰਗਠਨਾਂ ਨੂੰ ਉਭਾਰ ਰਹੀ ਹੈ; ਕਿਸਾਨ ਜਥੇਬੰਦੀਆਂ ਆਪਣੇ ਵਿਰੋਧ ਸੰਘਰਸ਼ ਵਿੱਚ ਦ੍ਰਿੜ ਹਨ ਅਤੇ ਸਰਕਾਰ ਦੀਆਂ ਸਾਰੀਆਂ ਚਾਲਾਂ ਅਸਫਲ ਹੋ ਜਾਣਗੀਆਂ
- 9 ਅਗਸਤ ਨੂੰ 24 ਸੂਬਿਆਂ ਅੰਦਰ “ਕਾਰਪੋਰੇਸ਼ਨੋਂ ਖੇਤੀ ਛੱਡੋ” ਵਾਲੇ ਸਰਬ ਭਾਰਤੀ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਤਹਿਤ ਹਜ਼ਾਰਾਂ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ
- ਕਿਸਾਨਾਂ ਵੱਲੋਂ ਦੂਰ-ਦੁਰਾਡੇ ਰਾਜਾਂ ਤੋਂ ਦਿੱਲੀ ਵਿਖੇ ਚੱਲ ਰਹੇ ਵਿਰੋਧ ਸਥਾਨਾਂ ਵੱਲ ਆਉਣਾ ਲਗਾਤਾਰ ਜਾਰੀ ਬਣਿਆ ਹੋਇਆ ਹੈ
- ਸਰਕਾਰ ਵੱਲੋਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ 15 ਅਗਸਤ ਨੂੰ ਕਿਸਾਨਾਂ ਦੁਆਰਾ ਆਜ਼ਾਦੀ ਦਿਵਸ ਵਾਲੇ ਦਿਨ ਦਿੱਲੀ ਵਿੱਚ ਝੰਡਾ ਲਹਿਰਾਇਆ ਜਾਵੇਗਾ
- ਸੰਯੁਕਤ ਕਿਸਾਨ ਮੋਰਚੇ ਦਾ ਦਾਅਵਾ ਹੈ ਕਿ ਕਿਸਾਨ ਸੁਤੰਤਰਤਾ ਦਿਵਸ ਨੂੰ ਸ਼ਾਂਤੀ ਅਤੇ ਸਨਮਾਨਪੂਰਨ ਢੰਗ ਨਾਲ ਮਨਾਉਣਗੇ
ਨਵੀਂ ਦਿੱਲੀ, 7 ਅਗਸਤ 2021 - 254 ਵਾਂ ਦਿਨ
ਸੰਯੁਕਤ ਕਿਸਾਨ ਮੋਰਚਾ ਵੱਲੋਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਦਿੱਤੇ ਜਾ ਰਹੇ ਊਲ ਜਲੂਲ ਅਤੇ ਗੁੰਮਰਾਹਕੁੰਨ ਬਿਆਨਾਂ ਦਾ ਨੋਟਿਸ ਲਿਆ ਗਿਆ ਹੈ । ਐਸਕੇਐਮ ਨੇ ਦੁਹਰਾਇਆ ਹੈ ਕਿ ਇਹ ਸਰਕਾਰ ਨਾਲ ਗੱਲਬਾਤ ਕਰਨ ਲਈ ਹਮੇਸਾ ਤਿਆਰ ਰਿਹਾ ਹੈ । ਉਹ ਸਰਕਾਰ ਮੂਹਰੇ ਰੱਖੇ ਸਾਰੇ ਮੁੱਦਿਆਂ ਨੂੰ ਸੁਲਝਾਉਂਣ ਲਈ ਨਿਰੰਤਰ ਯਤਨਸੀਲ ਹੈ । ਐਸਕੇਐਮ ਸੰਵਾਦ ਅਤੇ ਸੰਵਿਧਾਨਕ ਪ੍ਰਕਿਰਿਆਵਾਂ ਵਿੱਚ ਪੱਕਾ ਵਿਸ਼ਵਾਸ ਰੱਖਦਾ ਹੈ ਪਰ ਬਦਕਿਸਮਤੀ ਇਹ ਹੈ ਕਿ ਸਰਕਾਰ. ਪੂਰਵ-ਸ਼ਰਤਾਂ ਲਗਾਕੇ ਘੁਮੰਢੀ ਤਰੀਕੇ ਵਰਤ ਰਹੀ ਹੈ ਜਿਸ ਕਰਕੇ ਗੱਲਬਾਤ ਰੁਕੀ ਹੋਈ ਹੈ । ਸਰਕਾਰ ਨੂੰ ਕਿਸਾਨਾਂ ਦੇ ਜਾਇਜ਼ ਸਰੋਕਾਰਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਵਾਰਤਾਲਾਪ ਦੇ ਅੱਗੇ ਨਾ ਚੱਲਣ ਦੇ ਅਸਲ ਕਾਰਨਾਂ ਬਾਰੇ ਦੇਸ ਨੂੰ ਗੁੰਮਰਾਹ ਕਰਨ ਦੀ ਬਜਾਏ ਸਾਰੇ ਮੁੱਦਿਆਂ ਉਤੇ ਸੰਵਾਦ ਰਚਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ ।
ਮੀਡੀਆ ਵਿੱਚ ਆਈਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੁਝ ਜਥੇਬੰਦੀਆਂ ਜੋ ਕਿਸਾਨਾਂ ਅਤੇ ਉਨ੍ਹਾਂ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰ ਰਹੀਆਂ ਹਨ, ਕਿਸਾਨਾਂ ਦੀਆਂ ਮੰਗਾਂ ਬਾਰੇ ਵੱਖਰਾ ਬਿਰਤਾਂਤ ਪੇਸ਼ ਕਰ ਰਹੀਆਂ ਹਨ । ਇਹ ਸੰਗਠਨ ਥਿੜਕੇ ਅਤੇ ਸਥਾਨਕ ਪੱਧਰ ਦੇ ਬਦਨਾਮ ਨੇਤਾਵਾਂ ਦੀਆਂ ਨਕਲੀ ਸੰਸਥਾਵਾਂ ਹਨ ਅਤੇ ਸਰਬ ਭਾਰਤੀ ਪੱਧਰ ਤੇ ਕਿਸਾਨਾਂ ਦੇ ਹਿੱਤਾਂ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ । ਕਿਸਾਨ ਅੰਦੋਲਨ ਨੂੰ ਅਸਥਿਰ ਕਰਨ ਲਈ ਉਨ੍ਹਾਂ ਨੂੰ ਸਰਕਾਰ ਵੱਲੋਂ ਖੜਾ ਕੀਤਾ ਗਿਆ ਹੈ । ਨਵੰਬਰ 2020 ਤੋਂ ਲੈਕੇ ਸਰਕਾਰ ਇਨ੍ਹਾਂ ਨੂੰ ਆਪਣੇ ਨਾਪਾਕ ਇਰਾਦਿਆਂ ਲਈ ਵਰਤ ਰਹੀ ਹੈ । ਸੰਯੁਕਤ ਕਿਸਾਨ ਮੋਰਚਾ ਸਰਕਾਰ ਦੇ ਨਾਲ ਨਾਲ ਅਜਿਹੀਆਂ ਜਥੇਬੰਦੀਆਂ ਨੂੰ ਆਪਣੀਆਂ ਕਾਲੀਆਂ ਕਰਤੂਤਾਂ ਤੋਂ ਬਾਜ ਆਉਣ ਵਿਰੁੱਧ ਚਿਤਾਵਨੀ ਦਿੰਦਾ ਹੈ । ਸਮੁਚੇ ਕਿਸਾਨ ਆਪਣੀ ਰੋਜ਼ੀ -ਰੋਟੀ ਅਤੇ ਭਵਿੱਖ ਨੂੰ ਸੁਰੱਖਿਅਤ ਰੱਖਣ ਦੇ ਆਪਣੇ ਸੰਕਲਪ ਉਤੇ ਦ੍ਰਿੜ ਖੜੇ ਹਨ ਅਤੇ ਇਸ ਲਈ ਸਰਕਾਰ ਤੇ ਨਕਲੀ ਜਥੇਬੰਦੀਆਂ ਜੋ ਖੇਡਾਂ ਖੇਡ ਰਹੀਆਂ ਹਨ ਉਹ ਲਾਜ਼ਮੀ ਹੀ ਅਸਫਲ ਹੋ ਜਾਣਗੀਆਂ ।
9 ਅਗਸਤ ਨੂੰ ਭਾਰਤ ਛੱਡੋ ਦਿਵਸ ਨੂੰ ਪੂਰੇ ਭਾਰਤ ਵਿੱਚ ਕਿਸਾਨ ਸੰਗਠਨਾਂ ਵਲੋ "ਕਾਰਪੋਰੇਸਨੋ ਖੇਤੀ ਛੱਡੋ" ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਸੰਬੰਧ ਵਿੱਚ 24 ਰਾਜਾਂ ਦੀਆ ਜਥੇਬੰਦੀਆਂ ਵਲੋ ਸਾਮਲ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ । ਇਸ ਦਿਨ ਹਜ਼ਾਰਾਂ ਥਾਵਾਂ 'ਤੇ ਧਰਨੇ ਅਤੇ ਵਿਰੋਧ ਪ੍ਰਦਰਸ਼ਨ ਹੋਣਗੇ । ਕਿਸਾਨ ਮੰਗ ਕਰਨਗੇ ਕਿ ਖੇਤੀ ਬਾਰੇ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਵਿਰੁੱਧ ਚੁੱਕੇ ਜਾ ਰਹੇ ਹੋਰ ਸਾਰੇ ਪਿਛਾਖੜੀ ਕਦਮ ਤੁਰੰਤ ਵਾਪਸ ਲਏ ਜਾਣ ।
ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਕਿਸਾਨ ਦਿੱਲੀ ਵਿਖੇ ਚੱਲ ਰਹੇ ਮੋਰਚਿਆਂ ਵਾਲੇ ਵਿਰੋਧ ਸਥਾਨਾਂ ਵੱਲ ਵਧਣਾ ਜਾਰੀ ਰੱਖ ਰਹੇ ਹਨ । ਵਧੇਰੇ ਕਿਸਾਨ ਤਾਮਿਲਨਾਡੂ ਤੋਂ ਆਏ ਹਨ ਅਤੇ ਜਲਦੀ ਹੀ ਪੱਛਮੀ ਬੰਗਾਲ, ਉੜੀਸਾ ਅਤੇ ਮੱਧ ਪ੍ਰਦੇਸ਼ ਤੋਂ ਟੀਮਾਂ ਦੀ ਵੱਡੀ ਗਿਣਤੀ ਵਿੱਚ ਆਉਣ ਦੀ ਪੂਰੀ ਉਮੀਦ ਹੈ ।