ਕੀ ਸੁਨੀਲ ਜਾਖੜ ਹੋ ਸਕਦੇ ਨੇ ਅਗਲੇ ਮੁੱਖ ਮੰਤਰੀ ਦੇ ਉਮੀਦਵਾਰ ? ਜਾਖੜ ਨੇ ਕੀਤਾ ਧੜੱਲੇਦਾਰ ਟਵੀਟ
ਚੰਡੀਗੜ੍ਹ, 18 ਸਤੰਬਰ , 2021: ਪੰਜਾਬ ਕਾਂਗਰਸ ਦੇ ਮਹਾਨ ਕਲੇਸ਼ ਦੌਰਾਨ ਕੈਪਟਨ ਅਮਰਿੰਦਰ ਨੂੰ ਬਦਲੇ ਜਾਣ ਦੀਆਂ ਖ਼ਬਰਾਂ -ਰਿਪੋਰਟਾਂ ਦੌਰਾਨ ਨਵੇਂ ਸੀ ਐਲ ਪੀ ਨੇਤਾ ਭਾਵ ਸੰਭਾਵੀ ਸੀ ਐਮ ਦੇ ਨਾਵਾਂ ਦੀ ਚਰਚਾ ਵੀ ਹੋ ਰਹੀ ਹੈ .
ਇਨ੍ਹਾਂ ਵਿਚ ਨਵਜੋਤ ਸਿੱਧੂ ਤੇ ਸੁਨੀਲ ਜਾਖੜ ਤੇ ਪ੍ਰਤਾਪ ਬਾਜਵਾ ਦੇ ਨਾਵਾਂ ਦੀ ਚਰਚਾ ਸਭ ਤੋਂ ਵੱਧ ਹੈ . ਉਨ੍ਹਾਂ ਦਾ ਚਿਹਰਾ ਬੇਸ਼ੱਕ ਹਿੰਦੂ ਹੈ ਪਰ ਉਹ ਬਰਗਾੜੀ ਅਤੇ ਸਿੱਖ ਮੁੱਦਿਆਂ ਤੇ ਅਕਾਲੀ ਦਲ ਨੂੰ ਸਭ ਤੋਂ ਵੱਧ ਆੜੇ ਹੱਥੀਂ ਲੈਂਦੇ ਰਹੇ ਨੇ .
ਪਰ ਅਜੇ ਤੱਕ ਕੋਈ ਸਪਸ਼ਟ ਸੰਕੇਤ ਹਾਈ ਕਮਾਂਡ ਵੱਲੋਂ ਨਹੀਂ ਕਿ ਕੈਪਟਨ ਨੂੰ ਬਦਲੇ ਜਾਣ ਦੀ ਹਾਲਤ ਵਿਚ ਕੌਣ ਨਵਾਂ ਮੁੱਖ ਮੰਤਰੀ ਹੋ ਸਕਦਾ ਹੈ .
ਇਸੇ ਦੌਰਾਨ ਸੁਨੀਲ ਜਾਖੜ ਖੁੱਲ੍ਹੇ ਆਮ ਕਾਂਗਰਸ ਹਾਈ ਕਮਾਂਡ ਵੱਲੋਂ ਬੁਲਾਈ ਅੱਜ ਦੀ ਸੀ ਐਲ ਪੀ ਮੀਟਿੰਗ ਦੀ ਹਮਾਇਤ ਕੀਤੀ ਹੈ ਅਤੇ ਇਸ ਨੂੰ ਰਾਹੁਲ ਗਾਂਧੀ ਦਾ ਇੱਕ ਸਹੀ ਕਦਮ ਕਰਾਰ ਦਿੱਤਾ ਹੈ .
ਉਨ੍ਹਾਂ ਅੱਜ ਬਾਅਦ ਦੁਪਹਿਰ ਵੇਲੇ ਕੀਤੇ ਇੱਕ ਟਵੀਟ ਵਿਚ ਇਹ ਕਿਹਾ ਕਿ ਜਿੱਥੇ ਰਾਹੁਲ ਗਾਂਧੀ ਦੇ ਇਸ ਦਲੇਰਾਨਾ ਕਦਮ ਨੇ ਪੰਜਾਬ ਕਾਂਗਰਸ ਦੀ ਉਲਝੀ ਤਾਣੀ ਨੂੰ ਸੁਲਝਾਉਣ ਲਈ ਨਵੇਕਲਾ ਕਦਮ ਚੁੱਕਿਆ ਉੱਥੇ ਇਸ ਨੇ ਅਕਾਲੀਆਂ ਨੂੰ ਵੀ ਇਸ ਨੇ ਕੰਬਣੀ ਛੇੜ ਦਿੱਤੀ ਹੈ .
ਦੇਖੋ ਟਵੀਟ :
Kudos to Sh @RahulGandhi for adopting Alexandrian solution to this punjabi version of Gordian knot. Surprisingly, this bold leadership decision to resolve Punjab Congress imbroglio has not only enthralled congress workers but has sent shudders down the spines of Akalis.
— Sunil Jakhar (@sunilkjakhar) September 18, 2021