ਡੇਰਾ ਮੁਖੀ ਦੀ 7 ਘੰਟੇ ਤੋਂ ਵੱਧ ਹੋਈ ਪੁੱਛ ਗਿੱਛ - ਦੇਖੋ ਕਿੰਨੇ ਕੀਤੇ ਸਵਾਲ -ਕਦੋਂ ਹੋਏਗੀ ਰਿਪੋਰਟ ਨਸ਼ਰ
ਰੋਹਤਕ, 8 ਨਵੰਬਰ , 2021: ਆਈ ਜੀ ਪੀ ਲੁਧਿਆਣਾ ਸੁਰਿੰਦਰ ਪਰਮਾਰ ਦੀ ਅਗਵਾਈ ਹੇਠਲੀ ਪੰਜਾਬ ਪੁਲਸ ਦੀ ਐਸ ਆਈ ਟੀ ਨੇ ਅੱਜ ਰੋਹਤਕ ਦੀ ਸੋਨਾਰੀਆ ਜੇਲ੍ਹ 'ਚ ਸਾਢੇ 7 ਘੰਟੇ ਤੋਂ ਵੱਧ ਲੰਮੀ ਪੁੱਛ- ਗਿੱਛ ਕੀਤੀ .
ਇਸ ਤੋਂ ਬਾਅਦ ਪਰਮਾਰ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਅੱਜ ਦੀ ਕਾਰਵਾਈ ਬਾਰੇ ਪੂਰੀ ਰਿਪੋਰਟ 12 ਨਵੰਬਰ ਤੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੌਂਪ ਦਿੱਤੀ ਜਾਵੇਗੀ .
ਇਸੇ ਦੌਰਾਨ ਪਤਾ ਲੱਗਾ ਹੈ ਕਿ ਇਸ ਟੀਮ ਨੇ ਕੁੱਲ 114 ਸਵਾਲ ਕੀਤੇ ਜ਼ਿਹਨ ਵਿਚ 40 ਤੋਂ ਵੱਧ ਸਵਾਲ ਪਹਿਲਾਂ ਹੀ ਤਿਆਰ ਕੀਤੇ ਗਏ ਸਨ .
ਇਹ ਵੀ ਪਤਾ ਲੱਗਾ ਹੈ ਕਿ ਡੇਰਾ ਮੁਖੀ ਰਾਮ ਰਹੀਮ - ਇਸ ਸਵਾਲ ਜਵਾਬ ਸੈਸ਼ਨ ਦੌਰਾਨ ਤੰਦਰੁਸਤ ਅਤੇ ਐਕਟਿਵ ਦਿਸ ਰਹੇ ਸੀ .
ਇਹ ਵੀ ਪਤਾ ਲੱਗਾ ਹੈ ਕਿ ਕੁੱਲ 23 ਸਫ਼ਿਆਂ ਦੇ ਹੋਏ ਲਿਖਤੀ ਸਵਾਲ ਜਵਾਬ ਤੇ ਡੇਰਾ ਮੁਖੀ ਦੇ ਹਸਤਾਖ਼ਰ ਵੀ ਲਏ ਗਏ ਅਤੇ ਉਸ ਨੂੰ ਇਸ ਦੀ ਕਾਪੀ ਵੀ ਦਿੱਤੀ ਗਈ .
ਇਸ ਪੁੱਛ -ਗਿੱਛ ਦੀ ਕਾਰਵਾਈ ਦੀ ਵੀਡੀਓ ਰਿਕਾਰਡਿੰਗ ਨਹੀਂ ਕੀਤੀ ਗਈ .
ਐਸ ਆਈ ਟੀ ਦੇ ਤਿੰਨ ਮੈਂਬਰ ਹੀ ਜੇਲ੍ਹ ਵਿਚ ਮੌਜੂਦ ਰਹੇ . ਚੌਥੇ ਮੈਂਬਰ ਡੀ ਐਸ ਪੀ ਲਖਬੀਰ ਸਿੰਘ ਮੌਜੂਦ ਨਹੀਂ ਸਨ .
ਇਹ ਵੀ ਪੜ੍ਹੋ :
ਲਾਈਵ ਵੀਡੀਓ : ਕਿਹੋ ਜਿਹੀ ਪੁੱਛ-ਗਿੱਛ ਕਰੇਗੀ ਡੇਰਾ ਮੁਖੀ ਰਾਮ ਰਹੀਮ ਤੋਂ ਐਸ ਆਈ ਟੀ ? ਸੋਨਾਰੀਆ ਜੇਲ੍ਹ ਲਈ ਰਵਾਨਾ ਹੋਈ ਸੁਣੋ ਟੀਮ ਦੀ ਜ਼ੁਬਾਨੀ
ਟੀਮ ਤੋਂ ਇਲਾਵਾ ਜੇਲ੍ਹ ਦਾ ਇੱਕ ਅਧਿਕਾਰੀ ਇਸ ਸਾਰੀ ਕਾਰਵਾਈ ਨੂੰ ਦੂਰ ਬੈਠ ਕੇ ਦੇਖਦਾ ਰਿਹਾ ਤਾਂ ਕਿ ਸੁਰੱਖਿਆ ਦਾ ਕੋਈ ਮਸਲਾ ਨਾ ਖੜ੍ਹਾ ਹੋ ਜਾਵੇ . ਡੇਰਾ ਮੁਖੀ ਵੀ ਐਸ ਆਈ ਟੀ ਤੋਂ ਕੁਝ ਦੂਰੀ ਤੇ ਹੀ ਬੈਠੇ ਸਨ .
ਡੇਰਾ ਮੁਖੀ ਨੇ ਕੈਪ ਪਾਈ ਹੋਇਆ ਸੀ ਅਤੇ ਉਸ ਦੀ ਦਾੜ੍ਹੀ ਵੀ ਕਾਲੀ ਦਿਸ ਰਹੀ ਸੀ .