ਹਨੀਪ੍ਰੀਤ ਵੱਲੋਂ ਦਾਇਰ ਮਾਨਹਾਨੀ ਮਾਮਲੇ ’ਚ ਪਿਓ ਪੁੱਤ ਤਲਬ
ਅਸ਼ੋਕ ਵਰਮਾ
ਬਠਿੰਡਾ, 22 ਮਾਰਚ 2022:ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਵੱਲੋਂ ਦਿੱਲੀ ਦੀ ਇੱਕ ਅਦਾਲਤ ’ਚ ਦਾਇਰ ਮਾਣਹਾਨੀ ਮਾਮਲੇ ’ਚ ਅਦਾਲ਼ਤ ਨੇ ਵਿਸ਼ਵਾਸ਼ ਗੁਪਤਾ ਅਤੇ ਉਸ ਦੇ ਪਿਤਾ ਮਹਿੰਦਰਪਾਲ ਗੁਪਤਾ ਨੂੰ ਤਲਬ ਕਰ ਲਿਆ ਹੈ। ਦਿੱਲੀ ਦੇ ਮੈਟਰੋਪੋਲਿਟਨ ਮੈਜਿਸਟਰੇਟ ਵਿਵੇਕ ਬੈਨੀਵਾਲ ਦੀ ਆਦਾਲਤ ਨੇ ਪਿਓ ਪੁੱਤ ਨੂੰ 12 ਜੁਲਾਈ 2022 ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਅਦਾਲਤੀ ਹੁਕਮ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ :
ਵੇਰਵੇ ਲਈ ਅਦਾਲਤ ਦੇ ਹੁਕਮਾਂ ਦੀ ਕਾਪੀ ਪੜ੍ਹੋ
https://drive.google.com/file/d/1-0gpxZ2iX4r3cRS6tTMSTgNedtzOKLlE/view?usp=sharing
ਹਨੀਪ੍ਰੀਤ ਨੇ ਅਦਾਲਤ ’ਚ ਸ਼ਕਾਇਤ ਦਰਜ ਕਰਵਾਈ ਹੈ ਕਿ ਇੰਨ੍ਹਾਂ ਦੋਵਾਂ ਪਿਓ ਪੁੱਤਾਂ ਨੇ ਇੱਕ ਨਿਊਜ਼ ਚੈਨਲ ਤੇ ਉਸ ਖਿਲਾਫ ਬੇਹੂਦਾ ਟਿੱਪਣੀਆਂ ਕੀਤੀਆਂ ਅਤੇ ਮਨਘੜਤ ਦੋਸ਼ ਲਾਕੇ ਉਸ ਦੇ ਮਾਣ ਸਨਮਾਨ ਨੂੰ ਨੁਕਸਾਨ ਪਹੁੰਚਾਇਆ ਹੈ। ਹਨਪ੍ਰੀਤ ਵੱਲੋਂ ਸ਼ਕਾਇਤਕਰਤਾ,ਗਵਾਹਾਂ ਅਤੇ ਸਬੂਤਾਂ ਤੇ ਗੌਰ ਕਰਦਿਆਂ ਮੁਢਲੇ ਤੌਰ ਤੇ ਇਸ ਅਰਜੀ ਨੂੰ ਮਾਣਹਾਨੀ ਦੇ ਕੇਸ ਦੇ ਤੌਰ ਤੇ ਪ੍ਰਵਾਨ ਕਰਕੇ ਵਿਸ਼ਵਾਸ਼ ਗੁਪਤਾ ਅਤੇ ਉਸ ਦੇ ਪਿਤਾ ਮਹਿੰਦਰਪਾਲ ਗੁਪਤਾ ਨੂੰ ਪੇਸ਼ ਹੋਣ ਲਈ ਕਿਹਾ ਹੈ।