← ਪਿਛੇ ਪਰਤੋ
ਡੇਰਾ ਸਿਰਸਾ ਮੁਖੀ ਨੂੰ ਦੋ ਬੇਅਦਬੀ ਕੇਸਾਂ ਵਿਚ ਜ਼ਮਾਨਤ ਮਿਲੀ ਫ਼ਰੀਦਕੋਟ,14ਮਈ,2022: ਇੱਥੋਂ ਦੀ ਇਕ ਅਦਾਲਤ ਨੇ 2015 ਦੇ ਦੋ ਬੇਅਦਬੀ ਮਾਮਲਿਆਂ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜ਼ਮਾਨਤ ਦੇ ਦਿੱਤੀ ਹੈ। ਇਹ ਕੇਸ ਬਰਗਾੜੀ ਵਿਚ ਮਾੜੀ ਸ਼ਬਦਾਵਲੀ ਵਾਲੇ ਪੋਸਟ ਲਾਉਣ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਖਿਲਾਰਨ ਨਾਲ ਸੰਬੰਧਤ ਹਨ। ਦੋ ਕੇਸਾਂ ਵਿਚ ਜ਼ਮਾਨਤਾ ਮਿਲਣ ਨਾਲ ਹੁਣ ਰਾਮ ਰਹੀਮ ਨੂੰ ਬੇਅਦਬੀ ਨਾਲ ਸਬੰਧਿਤ ਤਿੰਨਾਂ ਕੇਸਾਂ ਵਿਚ ਜ਼ਮਾਨਤ ਮਿਲ ਗਈ ਹੈ। ਡੇਰਾ ਮੁਖੀ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ।
Total Responses : 265