File Photo-SPS Parmar- Rajpura - Nov. 8,2021
ਡੇਰਾ ਮੁਖੀ ਦੀ ਮੁੜ ਹਿਰਾਸਤੀ ਇੰਟੈਰੋਗੇਸ਼ਨ ਮੰਗੀ ਐਸ ਆਈ ਟੀ ਨੇ - ਕਿਹਾ ਰਾਮ ਰਹੀਮ ਨੇ ਨਹੀਂ ਦਿੱਤਾ ਸਹਿਯੋਗ -ਦਾਇਰ ਕੀਤੀ ਪੁੱਛਗਿੱਛ ਦੀ ਰਿਪੋਰਟ
ਚੰਡੀਗੜ੍ਹ , 12 ਨਵੰਬਰ, 2021: ਗੁਰੂ ਗ੍ਰੰਥ ਸਾਹਿਬ ਦੇ ਬੇ ਅਦਬੀ ਕੇਸਾਂ ਦੀ ਜਾਂਚ ਕਰ ਰਹੀ ਐਸ ਆਈ ਟੀ ਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਡੇਰਾ ਮੁਖੀ ਦੀ ਹਿਰਾਸਤੀ ਇੰਟੈਰੋਗੇਸ਼ਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਡੇਰਾ ਮੁਖੀ ਵੱਲੋਂ ਪ੍ਰੋਡਕਸ਼ਨ ਵਾਰੰਟ ਰੱਦ ਕਰਨ ਦੀ ਅਰਜ਼ੀ ਖ਼ਾਰਜ ਕੀਤੀ ਜਾਵੇ .
ਬਾਬੂਸ਼ਾਹੀ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਅੱਜ ਦਾਇਰ ਕੀਤੇ ਆਪਣੇ ਹਲਫ਼ੀਆ ਬਿਆਨ ਵਿਚ ਐਸ ਆਈ ਟੀ ਨੇ ਰੋਹਤਕ ਜੇਲ੍ਹ ਵਿਚ ਡੇਰਾ ਮੁਖੀ ਦੀ ਪੁੱਛਗਿੱਛ ਦਾ ਵੇਰਵਾ ਦਿੰਦੇ ਹੋਏ ਕਿਹਾ ਹੈ ਕਿ ਉਹ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਇਸ ਲਈ ਉਸ ਦੀ ਕਸਟਡੀ ਜ਼ਰੂਰੀ ਹੈ .
Live Breaking: SIT leaves for Sonaria Jail to quiz Dera Sirsa Chief Ram Rahim
ਐਸ ਐਸ ਪੀ ਬਟਾਲਾ ਮੁਖਵਿੰਦਰ ਸਿੰਘ ਭੁੱਲਰ ਰਾਹੀਂ ਦਾਇਰ ਕਿਤੇ ਗਏ ਇਸ ਹਲਫ਼ੀਆ ਬਿਆਨ ਵਿਚ ਕਿਹਾ ਗਿਆ ਹੈ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਆਈ ਆਈ ਟੀ ਨੇ ਜੇਲ੍ਹ ਵਿਚ ਡੇਰਾ ਮੁਖੀ ਤੋਂ ਪੁੱਛ ਗਿੱਛ ਕੀਤੀ . ਉਸ ਨੇ ਸਵਾਲਾਂ ਦੇ ਜਵਾਬ ਤਾਂ ਦਿੱਤੇ ਪਰ ਅਸਲ ਜਾਂਚ ਵਿਚ ਉਸ ਨੇ ਸਹਿਯੋਗ ਨਹੀਂ ਦਿੱਤਾ ਕਿਉਂਕਿ ਉਸ ਦੇ ਜਵਾਬ ਅਸਲੀ ਤੱਥਾਂ ਤੋਂ ਟਾਲਾ ਵੱਟਣ ਵਾਲੇ ਸਨ ਅਤੇ ਉਹ ਬੇ ਅਦਬੀ ਦੇ ਜੁਰਮ ਮੌਕੇ ਆਪਣੇ ਆਲੇ ਦੁਆਲੇ ਅਗਿਆਨਤਾ ਦਾ ਢੌਂਗ ਕਰਦਾ ਕਰਦਾ ਰਿਹਾ.
ਇਸ ਲਈ ਡੇਰਾ ਮੁਖੀ ਦੀ ਪਟੀਸ਼ਨ ਰੱਦ ਕੀਤੀ ਜਾਵੇ ਕਿਓਂਕਿ 2015 ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇ ਅਦਬੀ ਦੇ ਹੋਏ ਜੁਰਮ ਦੀ ਪੂਰੀ ਸਾਜ਼ਿਸ਼ ਬੇਨਕਾਬ ਕਰਨ ਲਈ ਉਸ ਦੀ ਹਿਰਾਸਤੀ ਇੰਟੈਰੋਗੇਸ਼ਨ ਲਾਜ਼ਮੀ ਹੈ .
ਆਪਣੇ ਇਸ ਹਲਫ਼ੀਆ ਬਿਆਨ ਦੇ ਨਾਲ ਐਸ ਆਈ ਟੀ ਵੱਲੋਂ , ਡੇਰਾ ਮੁਖੀ ਨੂੰ ਪੁੱਛੇ ਗਏ ਸਵਾਲਾਂ ਅਤੇ ਉਸ ਵੱਲੋਂ ਦਿੱਤੇ ਗਏ ਜਵਾਬਾਂ ਦਾ ਪੂਰਾ ਵੇਰਵਾ ਵੀ ਨੱਥੀ ਕੀਤਾ ਹੈ .
ਹਾਈ ਕੋਰਟ ਦੇ ਜੱਜ ਜਸਟਿਸ ਸ਼੍ਰੀ ਮਨੋਜ ਬਜਾਜ ਦੀ ਅਦਾਲਤ ਵਿੱਚ ਹੋਈ ਸੁਣਵਾਈ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਤਾਰੀਖ 18 ਦਿਸੰਬਰ ਤੇ ਪਾ ਦਿੱਤੀ ਗਈ .
ਡੇਰਾ ਮੁਖੀ ਦੀ 7 ਘੰਟੇ ਤੋਂ ਵੱਧ ਹੋਈ ਪੁੱਛ ਗਿੱਛ - ਦੇਖੋ ਕਿੰਨੇ ਕੀਤੇ ਸਵਾਲ -ਕਦੋਂ ਹੋਏਗੀ ਰਿਪੋਰਟ ਨਸ਼ਰ