ਚੰਡੀਗੜ੍ਹ ਆਉਣ ਵਾਲੇ ਦਿਨਾਂ 'ਚ ਦੇਸ਼ ਦਾ ਵਿਕਸਤ ਅਤੇ ਆਧੁਨਿਕ ਸ਼ਹਿਰ ਬਣਨ ਜਾ ਰਿਹੈ; ਅਮਿਤ ਸ਼ਾਹ
ਰਵੀ ਜੱਖੂ
ਚੰਡੀਗੜ੍ਹ, 27 ਮਾਰਚ 2022 - ਚੰਡੀਗੜ੍ਹ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਲੋਂ ਜਿੱਥੇ 500 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ, ਉਥੇ ਹੀ ਦੂਜੇ ਪਾਸੇ ਆਪਣੇ ਸੰਬੋਧਨ ਦੇ ਦੌਰਾਨ ਸ਼ਾਹ ਨੇ ਚੰਡੀਗੜ੍ਹ ਬਾਰੇ ਵੱਡੀਆਂ ਗੱਲਾਂ ਕਹੀਆਂ। ਆਪਣੇ ਸੰਬੋਧਨ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ, ਚੰਡੀਗੜ੍ਹ ਆਉਣ ਵਾਲੇ ਦਿਨਾਂ ਚ ਦੇਸ਼ ਦਾ ਵਿਕਸਤ ਅਤੇ ਆਧੁਨਿਕ ਸ਼ਹਿਰ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ, ਬਹੁਤ ਸਮੇਂ ਬਾਅਦ ਸਿਟੀ ਬਿਊਟੀਫੁੱਲ ਵਿੱਚ ਆਇਆ, ਇੱਥੇ ਆ ਕੇ ਚੰਗਾ ਲੱਗ ਰਿਹਾ।
ਚੰਡੀਗੜ੍ਹ ਭਾਰਤ ਦੇ ਬਹੁਤ ਘੱਟ ਸ਼ਹਿਰਾਂ ਵਿੱਚੋਂ ਇੱਕ ਹੈ, ਗੁਜਰਾਤ ਦੇ ਬੱਚਿਆਂ ਨੂੰ ਦੱਸਿਆ ਜਾਂਦਾ ਸੀ ਕਿ ਚੰਡੀਗੜ੍ਹ ਬਹੁਤ ਸਹਿਣਾ ਸ਼ਹਿਰ ਹੈ। ਸਮਾਂ ਬਦਲਣ ਨਾਲ ਬਹੁਤ ਸਾਰੀ ਜ਼ਰੂਰੀ ਚੀਜ਼ਾਂ ਵਿੱਚ ਬਦਲਾਵਾਂ ਆਉਂਦਾ ਹੈ। ਅਮਿਤ ਸ਼ਾਹ ਨੇ ਚੰਡੀਗੜ੍ਹ ਨੂੰ ਸੋਹਣਾ ਸ਼ਹਿਰ ਬਣਾ ਕੇ ਰੱਖਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ, ਚੰਡੀਗੜ੍ਹ ਵਿੱਚ ਅੱਜ ਬਹੁਤ ਸਾਰੀ ਚੀਜ਼ਾਂ ਨੂੰ ਜੋੜਿਆ ਜਾ ਰਿਹਾ ਹੈ। ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਨਰਿੰਦਰ ਮੋਦੀ ਹੁਣ ਜੋ ਦੇਸ਼ ਦੇ ਪ੍ਰਧਾਨ ਮੰਤਰੀ ਹਨ ਨੇ ਬਹੁਤ ਚੰਗਾ ਕੰਮ ਕੀਤਾ।
ਮੋਦੀ ਨੇ ਗਰੀਨ ਸਿਟੀ ਦੇਸ਼ ਨੂੰ ਸਵੱਛ ਭਾਰਤ ਬਣਾਉਣ ਦਾ ਕੰਮ ਕੀਤਾ। ਹੁਣ ਪੂਰੇ ਦੇਸ਼ ਅੰਦਰ ਵਿਕਾਸ ਕਾਰਜ ਦਿਖਾਈ ਦੇ ਰਿਹਾ ਹੈ। ਸ਼ਾਹ ਨੇ ਅੱਜ ਚੰਡੀਗੜ੍ਹ ਵਿੱਚ ਕੀਤੇ ਉਦਘਾਟਨੀ ਦਾ ਜਿਕਰ ਕੀਤਾ। ਕੈਮਰਾ ਚੰਡੀਗੜ੍ਹ ਵਾਲਿਆਂ ਦੀ ਕਾਰ ਨੂੰ ਦੇਖ ਰਿਹਾ ਹੈ। ਜਿਹੜਾ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਉਹਦਾ ਕੈਮਰੇ ਚਲਾਨ ਕੱਟਣਗੇ। ਚੰਡੀਗੜ੍ਹ ਵਿੱਚ ਪਹਿਲਾ ਵੀ ਬਹੁਤ ਸਾਰੇ ਕੰਮ ਹੋਏ ਹਨ। ਪ੍ਰਧਾਨ ਮੰਤਰੀ ਅਵਾਸ ਯੋਜਨਾ 'ਤੇ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਗਾ ਕੰਮ ਕੀਤਾ ਹੈ।
ਇਸ ਤੋਂ ਇਲਾਵਾ ਚੰਡੀਗੜ੍ਹ ਆਉਣ ਵਾਲੇ ਸਮੇਂ ਵਿੱਚ ਜ਼ਰੂਰਤਾਂ ਅਨੁਸਾਰ ਆਪਣੇ ਆਪ ਨੂੰ ਬਦਲਣ ਦਾ ਕੰਮ ਕੀਤਾ। ਕੋਰੋਨਾ ਕਹਿਰ ਦੇ ਬਾਰੇ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿੱਚ ਤੀਜੀ ਲਹਿਰ ਕਦੋਂ ਆਈ ਕਦੋਂ ਗਈ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿਉਂਕਿ ਦੇਸ਼ ਵਿੱਚ ਵੈਕਸਿਨ ਦਾ ਕੰਮ ਹੋ ਰਿਹਾ ਸੀ। ਪੂਰੀ ਦੂਨੀਆ ਵਿੱਚ ਭਾਰਤ ਨੂੰ ਦੇਖਣਾ ਦਾ ਨਜ਼ਰੀਆ ਬਦਲ ਗਿਆ ਹੈ।