ਘੱਲੂਘਾਰਾ ਦਿਵਸ ਨੂੰ ਲੈ ਕੇ ਲੁਧਿਆਣਾ ਪੁਲਿਸ ਰਹੀ ਚੌਕਸ
ਸੰਜੀਵ ਸੂਦ
- ਲੁਧਿਆਣਾ ਵਿੱਚ ਘੱਲੂਘਾਰਾ ਦਿਵਸ ਨੂੰ ਲੈ ਕੇ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ
- ਹਿੰਦੂ ਅਤੇ ਸਿੱਖ ਗਰਮ ਖਿਆਲੀ ਆਗੂਆਂ ਨੂੰ ਕੀਤਾ ਘਰਾਂ ਚ ਨਜ਼ਰਬੰਦ
- ਸੋਸ਼ਲ ਮੀਡੀਆ 'ਤੇ ਵੀ ਲਾਈ ਲਗਾਮ
ਲੁਧਿਆਣਾ, 6 ਜੂਨ 2021 - ਅੱਜ ਦੇ ਦਿਨ ਨੂੰ ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਘੱਲੂਘਾਰਾ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਹੈ। ਉੱਥੇ ਹੀ ਕੁਝ ਹਿੰਦੂ ਜਥੇਬੰਦੀਆਂ ਇਸ ਨੂੰ ਅੱਤਵਾਦੀ ਖ਼ਾਤਮਾ ਦਿਵਸ ਦਾ ਨਾਂ ਦਿੰਦੀਆਂ ਨੇ। ਮਾਹੌਲ ਕਿਸੇ ਵੀ ਤਰ੍ਹਾਂ ਖ਼ਰਾਬ ਨਾ ਹੋਵੇ ਜਿਸ ਨੂੰ ਲੈ ਕੇ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਨਾਲ ਹੀ ਜਿੰਨੇ ਵੀ ਹਿੰਦੂ ਅਤੇ ਸਿੱਖ ਗਰਮ ਖਿਆਲੀ ਆਗੂ ਨੇ ਉਨ੍ਹਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਖਾਸ ਤੌਰ ਤੇ ਧਾਰਮਿਕ ਸਥਾਨ ਗੁਰਦੁਆਰੇ ਅਤੇ ਮੰਦਰਾਂ ਵਿੱਚ ਕਿਸੇ ਕਿਸਮ ਦੇ ਵੱਡੇ ਇਕੱਠ ਤੋਂ ਸਾਫ਼ ਮਨਾਹੀ ਹੈ ਅਤੇ ਲੁਧਿਆਣਾ ਪੁਲੀਸ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ। ਸੋਸ਼ਲ ਮੀਡੀਆ ਤੇ ਵੀ ਲੁਧਿਆਣਾ ਪੁਲਿਸ ਦੀ ਵਿਸ਼ੇਸ਼ ਨਜ਼ਰ ਹੈ ਕਿ ਕੋਈ ਵੀ ਕਿਸੇ ਕਿਸਮ ਦਾ ਭੜਕਾਊ ਬਿਆਨ ਜਾਂ ਵੀਡੀਓ ਨਾ ਪਾਈ ਜਾਵੇ।
ਸਾਡੀ ਟੀਮ ਵਲੋਂ ਲੁਧਿਆਣਾ ਹਿੰਦੂ ਆਗੂਆਂ ਦੇ ਘਰਾਂ ਦੇ ਬਾਹਰ ਦੌਰਾ ਕੀਤਾ ਗਿਆ ਤਾਂ ਉੱਥੇ ਵੱਡੀ ਤਾਦਾਦ ਵਿੱਚ ਪੁਲੀਸ ਫੋਰਸ ਤਾਇਨਾਤ ਸੀ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਨਾ ਹੀ ਇਨ੍ਹਾਂ ਆਗੂਆਂ ਨੂੰ ਕੋਈ ਮਿਲ ਸਕਦਾ ਸੀ ਅਤੇ ਨਾ ਹੀ ਇਹ ਆਗੂ ਕਿਸੇ ਨਾਲ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਅਕਾਉਂਟ ਤੇ ਵੀ ਸਾਈਬਰ ਸੈੱਲ ਦੀ ਵਿਸ਼ੇਸ਼ ਨਜ਼ਰ ਆ ਰਹੀ। ਇਸ ਤੋਂ ਇਲਾਵਾ ਸ਼ਹਿਰ ਭਰ ਦੇ ਵਿੱਚ ਪੁਲਸ ਵੱਲੋਂ ਨਾਕੇਬੰਦੀ ਕਰ ਦਿੱਤੀ ਗਈ ਅਤੇ ਸੰਵੇਦਨਸ਼ੀਲ ਥਾਵਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਧਾਰਮਿਕ ਅਦਾਰਿਆਂ ਤੇ ਕਿਸੇ ਤਰ੍ਹਾਂ ਦੇ ਇਕੱਠ ਤੇ ਸਾਫ਼ ਮਨਾਹੀ ਰਹੀ। ਲੁਧਿਆਣਾ ਦੇ ਚੌੜਾ ਬਾਜ਼ਾਰ ਦੇ ਵਿੱਚ ਭਾਜਪਾ ਦਫ਼ਤਰ ਅਤੇ ਨਾਲ ਹੋਰ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ।