ਭਾਰਤੀ ਹਕੂਮਤ ਨੇ ਚੀਨ ਅਤੇ ਪਾਕਿਸਤਾਨ ਵਾਂਗ ਸ੍ਰੀ ਅਕਲ ਤਖਤ ਸਾਹਿਬ ’ਤੇ ਹਮਲਾ ਕੀਤਾ : ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ, 6 ਜੂਨ, 2021: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਵੇਂ ਭਾਰਤੀ ਫੌਜ ਨੇ ਚੀਨ ਅਤੇ ਪਾਕਿਸਤਾਨ ’ਤੇਹਮਲੇ ਕੀਤੇ, ਉਸਦੇ ਤਰੀਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲਾ ਕੀਤਾ।
ਇਥੇ ਤੀਜੇ ਘੱਲੂਘਾਰੇ ਦੀ ਵਰ੍ਹੇਗੰਢ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਰੱਖਵਾਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁਸ਼ਮਣਾ ਨਾਲ ਵੀ ਜੋ ਸਲੂਕ ਲਾ ਹੋਵੇ, ਉਹ ਸਾਡੇ ਨਾਲ ਭਾਰਤੀ ਫੌਜ ਨੇ ਇਸ ਘੱਲੂਘਾਰੇ ਦੌਰਾਨ ਸਾਡੇ ’ਤੇ ਕੀਤਾ। ਉਹਨਾਂ ਕਿਹਾ ਕਿ ਇਹ ਘੱਲੂਘਾਰਾ
ਇਹ ਸਿੱਖ ਕੌਮ ਦੇ ਪਿੰਡੇ ’ਤੇ ਇਕ ਨਾਸੂਰ ਜੋ ਸਾਰਾ ਸਾਲ ਰਿਸਦਾ ਰਹਿੰਦਾ ਹੈ ਤੇ ਪੀੜ ਕਰਦਾ ਹੈ ਤੇ ਦਰਦ ਕਰਦਾ ਹੈ, ਅੱਜ ਦੇ ਦਿਨ ਅਸੀਂ ਖਾਲਸਤਾਨ ਜਿੰਦਾਬਾਦ ਦੇ ਨਾਅਰੇ ਲਗਾ ਕੇ ਇਸ ਪੀੜ ਨੁੰ ਘੱਟ ਕਰਦੇ ਹਾਂ। ਇਸਨੂੰ ਭੁਲਾਇਆ ਨਹੀਂ ਜਾ ਸਕਦਾ, ਮੇਟਿਆ ਨਹੀਂ ਜਾ ਸਕਦਾ, ਇਹ ਹਮੇਸ਼ਾ ਯਾਦ ਰਹੇਗਾ।
ਉਹਨਾਂ ਕਿਹਾ ਕਿ ਅਸੀਂ ਇਸ ਨਾਸੂਰ ਦਾ ਇਲਾਜ ਕਿਵੇਂ ਕਰਨਾ ਹੈ, ਇਸਦੀ ਦਵਾਈ ਕੀ ਹੈ, ਅਸੀਂ ਜਾਣਦੇ ਹਾਂ ਪਰ ਪ੍ਰਾਪਤ ਕਿਵੇਂ ਹੋਣੀ ਹੈ, ਇਹ ਅਸੀਂ ਕਦੇ ਬੈਠ ਕੇ ਸੋਚਣ ਦਾ ਯਤਨ ਨਹੀਂ ਕੀਤਾ। ਉਹਨਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਅਸੀਂ ਆਪਦੇ ਮਤਭੇਦ ਤੇ ਵਿਤਕਰੇ ਭੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਵਿਚ ਇਕੱਠੇ ਹੋ ਕੇ ਬੈਠੀਏ।ਉਹਨਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਚੀਫ ਖਾਲਸਾ ਦੀਵਾਨ, ਪਟਨਾ ਸਾਹਿਬ ਬੋਰਡ, ਸਾਡੀਆਂ ਸੰਪਰਦਾਵਾਂ ਤੇ ਸਾਡੀਆਂ ਜਥੇਬੰਦੀਆਂ ਸਾਡੀ ਤਾਕਤ ਹਨ, ਇਸ ਤਾਕਤ ਨੁੰ ਅਸੀਂ ਕਮਜ਼ੋਰ ਨਹੀਂ ਹੋਣ ਦੇਣਾ।
ਉਹਨਾਂ ਕਿਹਾ ਕਿ ਵਿਰੋਧ ਦੀ ਆੜ ਵਿਚ ਇਹ ਸੰਸਥਾਵਾਂ ਨੂੰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ।
ਜਥੇਦਾਰ ਨੇ ਦੱਸਿਆ ਕਿ ਅੱਜ ਦੇ ਦਿਨ ਨੂੰ ਅੰਮ੍ਰਿਤਸਰ ਨਸਲਕੁਸ਼ੀ ਐਲਾਨਣ ਦੀ ਬੇਨਤੀ ਕਰਦਿਆਂ ਬਹੁਤ ਸਾਰੀਆਂ ਈ ਮੇਲ ਆਈਆਂ। ਉਹਨਾ ਕਿਹਾ ਕਿ 1984 ਦਾ ਘੱਲੂਘਾਰਾ ਸਿਰਫ ਅੰਮ੍ਰਿਤਸਰ ਹੀ ਨਹੀਂ ਬਲਕਿ 37 ਹੋਰ ਗੁਰਧਾਮਾਂ ’ਤੇ ਭਾਰਤੀ ਫੌਜ ਨੇ ਹਮਲਾ ਕੀਤਾ, ਜਿਥੇ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਨਸਲਕੁਸ਼ੀ ਸਾਡੀ 1 ਨਵੰਬਰ ਤੋਂ 4 ਨਵੰਬਰ ਤੱਕ ਦਿੱਲੀ, ਕਾਨਪੁਰ ਤੇ ਟਾਟਾ ਨਗਰ ਵਿਖੇ ਹੋਈ।
ਉਹਨਾਂ ਕਿਹਾ ਕਿ ਜਿਵੇਂ ਛੋਟੇ ਤੇ ਵੱਡੇ ਘੱਲੂਘਾਰੇ ਮੌਕੇ ਸਿੰਘਾਂ ਨੇ ਜਬਰ ਦਾ ਡੱਟ ਕੇ ਵਿਰੋਧ ਕੀਤਾ ਸੀ, ਇਸੇ ਤਰੀਕੇ ਸਿੰਘਾਂ ਨੇ ਭਾਰਤੀ ਫੌਜ ਨੂੰ 1984 ਵਿਚ ਤੀਜੇ ਘੱਲੂਘਾਰੇ ਵੇਲ ਜਵਾਬ ਦਿੱਤਾ। ਸਰਕਾਰ ਇਸਨੂੰ ਨੀਲਾ ਤਾਰਾ ਕਹਿੰਦੀ ਹੈ ਪਰ ਇਹ ਤੀਜਾ ਘੱਲੂਘਾਰਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨੂੰ ਕਿਹਾ ਕਿ ਉਹ ਇਸਨੂੰ ਤੀਜਾ ਘੱਲੂਘਾਰਾ ਕਹਿਣ ਨਾ ਕਿ ਸਾਕਾ ਨੀਲਾ ਤਾਰਾ। ਉਹਨਾਂ ਕਿਹਾ ਕਿ ਭਾਰਤੀ ਫੌਜ ਨੇ ਸਾਡਾ ਸਰਵਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਹਨਾਂ ਕਿਹਾ ਕਿ ਸਿਆਸੀ ਵਿਰੋਧ ਹੁੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ ਪਰ ਸਾਨੂੰ ਰਲ ਕੇ ਇਕਜੁੱਟ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ
ਮਸਜਿਦ ਢਾਹ ਕੇ ਮੰਦਿਰ ਬਣਾ ਦਿੱਤਾ ਗਿਆ, ਅਨੇਕਾਂ ਮੁਲਕ ਹਨ ਮੁਸਲਮਾਨਾਂ ਦੇ ਪਰ ਕਿਸੇ ਨੇ ਵਿਰੋਧ ਨਹੀਂ ਕੀਤਾ। ਇਸੇ ਤਰੀਕੇ ਧਾਰਾ 370 ਖਤਮ ਹੋਈ ਵਿਰੋਧ ਨਹੀਂ ਹੋਇਆ ਪਰ ਸਾਡੇ ਇਕ ਸਿੱਖ ਨਾਲ ਭਾਰਤ ਜਾਂ ਕਿਤੇ ਵੀ ਧੱਕੇਸ਼ਾਹੀ ਹੁੰਦੀ ਹੈ ਤਾਂ ਸਾਰੀ ਦੁਨੀਆਂ ਸਿੱਖ ਵਿਰੋਧ ਕਰਦੇ ਹਨ, ਇਹ ਸਾਡੀ ਤਾਕਤ ਹੈ।