- ਲਾਡੀ ਤੇ ਦਰਜ਼ ਮੁਕੱਦਮੇ ਨਾਲ ਜੁੜੇ ਸਨਸਨੀਖ਼ੇਜ਼ ਤੱਥ ਆਏ ਸਾਹਮਣੇ
- ਸ਼ੱਕੀ ਸਨ ਕੇਸ ਦਰਜ ਕਰਨ ਵਾਲੇ ਥਾਣੇਦਾਰ ਦੀਆਂ ਸਰਗਮੀਆਂ
- ਕੇਸ ਦਰਜ ਕਰਨ ਵਾਲਾ ਥਾਣੇਦਾਰ ਪਰਮਿੰਦਰ ਬਾਜਵਾ ਸੀ 3 ਅਤੇ 4 ਮਈ ਦੀ ਅੱਧੀ ਰਾਤ ਨੂੰ ਇੱਕ ਪੰਜਤਾਰਾ ਹੋਟਲ ਸੀ ਮੌਜੂਦ
- ਨਿਊਜ਼ 18 ਨੇ ਦਿਖਾਈ ਹੋਟਲ ਵਿਚ ਬਾਜਵਾ ਦੀ ਮੌਜੂਦਗੀ ਦੀ ਪੂਰੀ ਸੀ ਸੀ ਟੀ ਵੀ ਫ਼ੁੱਟੇਜ
- ਬਾਜਵਾ ਦੇ ਨਾਲ ਮੌਜੂਦ ਸੀ ਇੱਕ ਔਰਤ - 306 ਨੰਬਰ ਕਮਰੇ ਵਿਚ ਪੁੱਜੇ ਸਨ ਕਮਰੇ ਵਿਚ
- 3 ਮਈ ਤੋਂ 5 ਮਈ ਤੱਕ ਪਰਮਿੰਦਰ ਬਾਜਵਾ ਦੇ ਨਾਂ ਤੇ ਬੁੱਕ ਸੀ ਹੋਟਲ ਦਾ 306 ਨੰਬਰ ਕਮਰਾ
4 ਮਈ ਨੂੰ ਅੱਧੀ ਰਾਤ ਤੋਂ ਬਾਅਦ 12.30 ਵਜੇ ਹੋਟਲ ਦੇ ਕਮਰੇ ਚ ਗਏ ਪਰਮਿੰਦਰ ਬਾਜਵਾ
4 ਮਈ ਸਵੇਰੇ 4.25 ਵਜੇ ਬਾਜਵਾ ਨੇ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਖਿਲਾਫ ਦਰਜ
ਜਲੰਧਰ ਰੇਂਜ ਦੇ ਆਈ ਜੀ ਨੌਨਿਹਾਲ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਬਾਬੂਸ਼ਾਹੀ ਨੂੰ ਦੱਸਿਆ ਕਿ ਪਰਮਿੰਦਰ ਬਾਜਵਾ ਸਬੰਧੀ ਇਹ ਮੀਡੀਆ ਰਿਪੋਰਟ ਅਤੇ ਸੀ ਸੀ ਟੀ ਵੀ ਕਲਿੱਪ ਉਨ੍ਹਾਂ ਦੇ ਸ਼ੀਆਂ ਵਿਚ ਆਈ ਹੈ .ਇਸ ਦੀ ਤਸਦੀਕ ਕੀਤੀ ਜਾਵੇਗੀ . ਮਾਮਲਾ ਗੰਭੀਰ ਹੈ , ਇਸ ਲਈ ਹਕੀਕਤ ਜਾਨਣ ਲਈ ਕਿਸੇ ਸੀਨੀਅਰ ਅਫ਼ਸਰ ਦੀ ਡਿਊਟੀ ਲਾਈ ਜਾਵੇਗੀ .
ਗੈਰਕਾਨੂਨੀ ਮਾਈਨਿੰਗ ਦੇ ਦੋਸ਼ ਹੇਠ ਦਰਜ ਕੀਤੀ ਗਈ ਸੀ ਐਫ ਆਈ ਆਰ
ਹੋਟਲ ਦੇ ਕਮਰੇ ਵਿੱਚੋਂ ਦਿੱਤੇ ਗਏ ਆਰਡਰ ਚ ਸ਼ਰਾਬ ਦੇ ਬਿਲ ਵੀ ਮੌਜੂਦ
ਥਾਣੇਦਾਰ ਦੀਆਂ ਇਨ੍ਹਾਂ ਸਰਗਰਮੀਆਂ ਤੋਂ ਉਥੇ ਸਵਾਲ ?