ਲਾਡੀ ਕੇਸ ਬਨਾਮ ਥਾਣੇਦਾਰ ਬਾਜਵਾ : ਅਮਰਿੰਦਰ ਨੇ ਕਿਹਾ ਬਾਜਵਾ ਦਾ ਕਿਰਦਾਰ ਪਹਿਲਾ ਹੀ ਸੀ ਸ਼ੱਕੀ
ਨੈਤਿਕ ਆਧਾਰ ਤੇ ਰਾਣਾ ਗੁਰਜੀਤ ਨੇ ਕਪੂਰਥਲਾ ਤੋਂ ਕਰਾਇਆ ਸੀ ਤਬਦੀਲ
ਲਾਡੀ ਦੇ ਖ਼ਿਲਾਫ਼ ਐਫ ਆਈ ਆਰ ਸੀ ਇੱਕ ਸਿਆਸੀ ਸਾਜ਼ਿਸ਼
ਥਾਣੇਦਾਰ ਬਾਜਵਾ ਨੇ ਕੀਤੀਆਂ ਸਨ ਅਕਾਲੀ ਨੇਤਾ ਡਾਕਟਰ ਦਲਜੀਤ ਚੀਮਾ ਅਤੇ ਆਪ ਆਗੂ ਸੁਖਪਾਲ ਖੈਰਾ ਨਾਲ ਫ਼ੋਨ ਤੇ ਕੀਤਾ ਸੀ ਸੰਪਰਕ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਹਕੋਟ ਹਲਕੇ ਦੇ ਮਹਿਤਪੁਰ ਥਾਣੇ ਦੇ ਐਸ ਐਚ ਓ ਪਰਮਿੰਦਰ ਬਾਜਵਾ ਵੱਲੋਂ ਦਰਜ ਕੀਤੇ ਕੇਸ ਦੇ ਵਿਵਾਦ ਵਿਚ ਕੁੱਦ ਪਏ ਹਨ .ਜਿੱਥੇ ਉਨ੍ਹਾਂ ਇਹ ਦੋਸ਼ ਲਾਇਆ ਕਿ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਦੇ ਖ਼ਿਲਾਫ਼ ਦਰਜ ਕੇਸ ਇੱਕ ਸਿਆਸੀ ਸਾਜ਼ਿਸ਼ ਸੀ ਉੱਥੇ ਉਨ੍ਹਾਂ ਕਿਹਾ ਹੈ ਕਿ ਬਾਜਵਾ ਦਾ ਕਿਰਦਾਰ ਪਹਿਲਾ ਹੀ ਸ਼ੱਕੀ ਸੀ . ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ ਨੇ ਬਾਜਵਾ ਨੂੰ ਨੈਤਿਕ ਆਧਾਰ ਤੇ ਕਪੂਰਥਲਾ ਤੋਂ ਤਬਦੀਲ ਕਰਾਇਆ ਸੀ . ਇਸੇ ਲਈ ਉਹਨੂੰ ਰੰਜਸ਼ ਸੀ ਜੋ ਕਿ ਉਸ ਨੇ ਲਾਡੀ ਦੇ ਖ਼ਿਲਾਫ਼ ਐਫ ਆਈ ਆਰ ਦਰਜ ਕਰਕੇ ਕੱਢਣ ਦੀ ਕੋਸ਼ਿਸ਼ ਕੀਤੀ . ਇਸ ਮਾਮਲੇ ਵਿਚ ਉਸਨੇ ਨਿਯਮਾਂ ਅਤੇ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਤੇ ਪ੍ਰੋਸੈੱਸ ਦੀ ਵੀ ਉਲੰਘਣਾ ਕੀਤੀ .
ਅੱਜ ਇੱਥੇ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਬਾਜਵਾ ਦੀ ਹੋਟਲ ਵਿਚ ਠਹਿਰ ਅਤੇ ਉਸਦੇ ਸ਼ਰਾਬ ਦੇ ਬਿੱਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪੇਗੀ ਅਤੇ ਇਸ ਮਾਮਲੇ ਦੀ ਜਾਂਚ ਦੀ ਮੰਗ ਕਰੇਗੀ .
ਕੈਪਟਨ ਅਮਰਿੰਦਰ ਸਿੰਘ ਨੇ ਖ਼ੁਲਾਸਾ ਕੀਤਾ ਕਿ 3 ਅਤੇ 4 ਮਈ ਨੂੰ ਪਰਮਿੰਦਰ ਬਾਜਵਾ ਨੇ ਅਕਾਲੀ ਨੇਤਾ ਡਾ ਦਲਜੀਤ ਚੀਮਾ ਅਤੇ ਆਪ ਆਗੂ ਸੁਖਪਾਲ ਖਹਿਰਾ ਨੂੰ ਫ਼ੋਨ ਕਾਲਾਂ ਕੀਤੀਆਂ .
ਉਨ੍ਹਾਂ ਕਿਹਾ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਹਨ ਕੋਈ ਵੀ ਕਾਰਵਾਈ ਚੋਣ ਕਮਿਸ਼ਨ ਹੀ ਕਰ ਸਕਦਾ ਹੈ .
ਜਦੋਂ ਇਹ ਪੁੱਛਿਆ ਗਿਆ ਕਿ ਫ਼ੋਨ ਕਾਲਾਂ ਦਾ ਪਤਾ ਕਿਸ ਤਰ੍ਹਾਂ ਲੱਗਿਆ ਤਾਂ ਸੀ ਐਮ ਨੇ ਕਿਹਾ ਕਿ ਪੱਤਰਕਾਰ ਕਿਹੜਾ ਆਪਣਾ ਸੋਰਸ ਦਸਦੇ ਨੇ .