ਕ੍ਰਾਈਸਟਚਰਚ , 15 ਮਾਰਚ 2019 - ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਦੋ ਮਸਜਿਦ 'ਚ ਦੁਪਹਿਰ ਦੀ ਨਮਾਜ਼ ਦੌਰਾਨ ਫਾਇਰਿੰਗ ਹੋਈ ਜਿਸ 'ਚ ਲਈ ਲੋਕਾਂ ਦੀ ਮੌਤ ਦੀ ਖਬਰ ਹੈ। ਸਥਾਨਕ ਮੀਡੀਆ ਅਨੁਸਾਰ 27 ਲੋਕਾਂ ਦੀ ਮੌਤ ਹੋਈ ਹੈ। ਪੁਲਿਸ ਅਲਰਟ 'ਤੇ ਹੈ ਅਤੇ ਹਮਲਾਵਰਾਂ ਦੀ ਭਾਲ 'ਚ ਜੁਟੀ ਹੈ। ਫਿਲਹਾਲ ਇਹ ਘਟਨਾ 'ਚ ਪੁਲਿਸ ਹੱਥ ਇੱਕ ਸ਼ੱਕੀ ਲੱਗਿਆ ਹੈ।
ਇਸ ਨਮਾਜ 'ਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਕਈ ਖਿਡਾਰੀ ਵੀ ਮੌਜੂਦ ਸਨ। ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
Bangladesh Cricket @BCBtigers
@BCBtigers
All members of the Bangladesh Cricket Team in Christchurch, are safely back in the hotel following the incident of shooting in the city. The Bangladesh Cricket Board is in constant contact with the players and team management. #ChristchurchMosqueAttack
8:45 PM - 14 Mar 2019
ਇਸ ਘਟਨਾ ਨੂੰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ 'ਕਾਲਾ ਦਿਨ' ਕਿਹਾ। ਫਿਲਹਾਲ ਇਸ ਫਾਇਰਿੰਗ ਕਰਕੇ ਕ੍ਰਾਈਸਟਚਰਚ ਦੇ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਨਾਲ ਹੀ ਲਾਈਬ੍ਰੇਰੀਆਂ, ਦਫਤਰ ਤੇ ਹੋਰਨਾਂ ਇਮਾਰਤਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਲੋਕਾਂ ਨੂੰ ਸੜਕਾਂ 'ਤੇ ਨਾ ਨਿਕਲਣ ਦੀ ਅਪੀਲ ਕਰ ਰਹੀ ਹੈ।