ਨਵੀਂ ਦਿੱਲੀ, 25 ਮਾਰਚ 2019 - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਬੀਤੇ ਦਿਨੀਂ ਕ੍ਰਾਈਸਚਰਚ ਵਿਖੇ 2 ਮਸਜਿਦਾਂ ਵਿਚ ਹੋਈ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।
ਨਿਊਜੀਲੈਂਡ ਕਾਨੂੰਨ ਦੇ ਤਹਿਤ ਰਾਇਲ ਕਮਿਸ਼ਨ ਸਭ ਤੋਂ ਉੱਚ ਪੱਧਰ ਦੀ ਸੁਤੰਤਰ ਜਾਂਚ ਹੈ। ਆਰਡਨ ਨੇ ਕਿਹਾ ਕਿ ਇਹ ਇਕ "ਵਿਆਪਕ" ਰਿਪੋਰਟ ਪੇਸ਼ ਕਰੇਗਾ।
ਵੈਲਿੰਗਟਨ ਵਿਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਣ ਹੈ ਕਿ ਅੱਤਵਾਦ ਦਾ ਇਹ ਕਦਮ ਕਿਵੇਂ ਉੱਠਿਆ ਅਤੇ ਇਸਨੂੰ ਕਿਵੇਂ ਰੋਕਿਆ ਜਾ ਸਕੇ।