ਹਰਿਆਣੇ 'ਚ ਅਕਾਲੀ ਦਲ ਅਤੇ ਬੀ ਜੇ ਪੀ ਦੀ ਹੋਈ ਟੁੱਟ-ਫੁੱਟ , ਅਕਾਲੀ ਦਲ ਇਕੱਲੇ ਚੋਂ ਲੜੇਗਾ -ਅਕਾਲੀ ਐਮ ਐਲ ਏ ਭਾਜਪਾ 'ਚ ਹੋਇਆ ਸ਼ਾਮਲ
ਚੰਡੀਗੜ੍ਹ , 25 ਸਤੰਬਰ , 2019 : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਅਤੇ ਬੀ ਜੇ ਪੀ ਵਿਚ ਗੱਠਜੋੜ ਸਿਰੇ ਨਹੀਂ ਚੜ੍ਹਿਆ ਸਗੋਂ ਦੋਹਾਂ ਵਿਚਕਾਰ ਸਿਆਸੀ ਕੁੜੱਤਣ ਪੈਦਾ ਹੋਈ ਨਜ਼ਰ ਆ ਰਹੀ ਹੈ . ਚੋਣ ਸਮਝੌਤੇ ਅਤੇ ਸੀਟਾਂ ਦੀ ਵੰਡ ਲਈ ਗੱਲਬਾਤ ਟੁੱਟ ਜਾਣ ਦੇ ਸਿੱਟੇ ਵਜੋਂ ਅਕਾਲੀ ਦਲ ਨੇ ਇਕੱਲਿਆਂ ਹੀ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ . ਉਂਜ ਤਾਂ ਪਹਿਲਾਂ ਹੀ ਗੱਲਬਾਤ ਸਿਰੇ ਨਹੀਂ ਸੀ ਚੜ੍ਹ ਰਹੀ ਪਰ ਅੱਜ ja
donਜਦੋਂ ਭਾਜਪਾ ਨੇ ਹਰਿਆਣੇ ਵਿਚਲੇ ਅਕਾਲੀ ਦਲ ਦੇ ਇੱਕੋ ਇੱਕ ਐਮ ਐਲ ਏ ਬਲਕੌਰ ਸਿੰਘ ਨੂੰ ਦਿੱਲੀ ਲਿਜਾ ਕੇ ਭਾਜਪਾ ਵਿਚ ਸ਼ਾਮਲ ਕਰਾ ਲਿਆ ਤਾਂ ਅਕਾਲੀ ਦਲ ਦੇ ਨੇਤਾ ਹੋਰ ਭੜਕ ਗਏ .
ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਐਲਾਨ ਕੀਤਾ ਕਿ ਅਕਾਲੀ ਦਲ ਹਰਿਆਣਾ ਵਿਧਾਨ ਸਭ ਚੋਣਾਂ ਆਪਣੇ ਬਲਬੂਤੇ ਲੜੇਗਾ .
ਇਹ ਨਿਰਣਾ ਅੰਮ੍ਰਿਤਸਰ ਵਿਚ ਪਾਰਟੀ ਦੀ ਹੋਈ ਕੌਰ ਕਮੇਟੀ ਦੀ ਮੀਟਿੰਗ 'ਚ ਕੀਤਾ ਗਿਆ .