ਚੰਡੀਗੜ, 24 ਅਕਤੂਬਰ, 2019 : ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਅੱਜ ਸਵੇਰੇ 8.00 ਵਜੇ ਸ਼ੁਰੂ ਹੋ ਗਈ ਤੇ ਸਵੇਰੇ 8.30 ਵਜੇ ਤੱਕ ਦੇ ਰੁਝਾਨਾਂ ਵਿਚ ਦੋਵੇਂ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਅੱਗੇ ਚਲ ਰਹੀ ਹੈ।
ਇਸ ਵੇਲੇ ਤੱਕ ਦੇ ਰੁਝਾਨਾਂ ਮੁਤਾਬਕ ਹਰਿਆਣਾ ਦੀਆਂ ਕੁੱਲ 90 ਵਿਚੋਂ 51 ਸੀਟਾਂ ਦੇ ਰੁਝਾਨ ਪ੍ਰਾਪਤ ਹੋਏ ਹਨ ਜਿਸ ਵਿਚੋਂ ਭਾਜਪਾ 40, ਕਾਂਗਰਸ 8 ਅਤੇ ਜੇ ਜੇ ਪੀ 2 ਸੀਟਾਂ 'ਤੇ ਅੱਗੇ ਚਲ ਰਹੀ ਹੈ।
ਮਹਾਰਾਸ਼ਟਰ ਦੀਆਂ ਕੁੱਲ 288 ਸੀਟਾਂ ਵਿਚੋਂ 125 ਦੇ ਰੁਝਾਨ ਪ੍ਰਾਪਤ ਹੋਏ ਹਨ ਜਿਸ ਵਿਚ ਭਾਜਪਾ 54,ਸ਼ਿਵ ਸੈਨਾ 35, ਕਾਂਗਰਸ 13, ਐਨ ਸੀ ਪੀ 18 ਅਤੇ ਹੋਰ ਉਮੀਦਾਵਰ 5 ਸੀਟਾਂ 'ਤੇ ਅੱਗੇ ਚਲ ਰਹੇ ਹਨ।