ਚੰਡੀਗੜ, 8 ਅਕਤੂਬਰ 2019 - ਹਰਿਆਣਾ ਵਿਚ ਵਿਧਾਨ ਸਭਾ ਆਮ ਚੋਣ, 2019 ਲਈ ਉਮੀਦਵਾਰਾਂ ਵੱਲੋਂ ਨਾਂਅ ਵਾਪਸ ਲੈਣ ਲਈ ਜਾਣ ਦੇ ਆਖਰੀ ਦਿਨ ਦੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਹਰਿਆਣਾ ਦੀ 90 ਵਿਧਾਨ ਸਭਾ ਸੀਟਾਂ ਤੋਂ ਕੁਲ 1168 ਉਮੀਦਵਾਰ ਚੋਣ ਮੈਦਾਨ ਵਿਚ ਬਾਕੀ ਰਹਿ ਗਏ ਹਨ ਅਤੇ ਸਾਰੇ ਉਮੀਦਵਾਰਾਂ ਨੂੰ ਅੱਜ ਚੋਣ ਚਿੰਨ ਐਲਾਨ ਕੀਤੇ ਗਏ ਹਨ। ਰਾਜ ਦੀ ਵਿਧਾਨ ਸਭਾ ਸੀਟਾਂ ਲਈ 21 ਅਕਤੂਬਰ ਨੂੰ ਚੋਣ ਹੋਵੇਗੀ।
ਹਰਿਆਣਾ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਡਾ. ਇੰਦਰ ਜੀਤ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲਾ ਅੰਬਾਲਾ ਵਿਚ ਕੁਲ 36, ਜਿਲਾ ਝੱਜਰ ਵਿਚ 58, ਜਿਲਾ ਕੈਥਲ ਵਿਚ 57, ਜਿਲਾ ਕੁਰੂਕਸ਼ੇਤਰ ਵਿਚ 44, ਜਿਲਾ ਸਿਰਸਾ ਵਿਚ 66, ਜਿਲਾ ਹਿਸਾਰ ਵਿਚ 118, ਜਿਲਾ ਯਮੁਨਾਨਗਰ ਵਿਚ 46, ਜਿਲਾ ਮਹੇਂਦਰਗੜ ਵਿਚ 45, ਜਿਲਾ ਚਰਖੀ ਦਾਦਰੀ ਵਿਚ 27, ਜਿਲਾ ਰਿਵਾੜੀ ਵਿਚ 41, ਜਿਲਾ ਜੀਂਦ ਵਿਚ 63, ਜਿਲਾ ਪੰਚਕੂਲਾ ਵਿਚ 24, ਜਿਲਾ ਫਤਿਹਾਬਾਦ ਵਿਚ 50, ਜਿਲਾ ਰੋਹਤਕ ਵਿਚ 58, ਜਿਲਾ ਪਾਣੀਪਤ ਵਿਚ 40, ਜਿਲਾ ਮੇਵਾਤ ਵਿਚ 35, ਜਿਲਾ ਸੋਨੀਪਤ ਵਿਚ 72, ਜਿਲਾ ਫਰੀਦਾਬਾਦ ਵਿਚ 69, ਜਿਲਾ ਭਿਵਾਨੀ ਵਿਚ 71, ਜਿਲਾ ਕਰਨਾਲ ਵਿਚ 59, ਜਿਲਾ ਗੁਰੂਗ੍ਰਾਮ ਵਿਚ 54, ਜਿਲਾ ਪਲਵਲ ਵਿਚ ਕੁਲ 35 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।