ਚੰਡੀਗੜ, 15 ਅਕਤੂਬਰ, 2019 : ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਵਿਚ ਵਿਧਾਨਸਭਾ ਆਮ ਚੋਣ-2019 ਦੋਰਾਨ ਸੁਰੱਖਿਆ ਵਿਵਸਥਾ ਦੇ ਮੱਦੇਨਜਰ ਪੰਜਾਬ ਅਤੇ ਰਾਜਸਥਾਨ ਸਰਕਾਰ ਨੇ ਵੋਟਿੰਗ ਅਤੇ ਉਸ ਤੋਂ 48 ਘੰਟੇ ਪਹਿਲਾਂ ਤੋਂ ਸਰੱਹਦੀ ਇਲਾਕਿਆਂ ਵਿਚ ਡਰਾਈ-ਡੇ ਐਲਾਨ ਕਰਨ ਦੇ ਆਰਡ ਜਾਰੀ ਕੀਤੇ ਹਨ|
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿਛਲੀ 10 ਅਕਤੂਬਰ, 2019 ਨੂੰ ਕਮਿਸ਼ਨ ਵੱਲੋਂ ਚੰਡੀਗੜ ਵਿਖ ਲਈ ਗਈ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦੀ ਮੀਟਿੰਗ ਵਿਚ ਚੋਣ ਕਮਿਸ਼ਨ ਨੇ ਇਹ ਆਦੇਸ਼ ਜਾਰੀ ਕਰਨ ਨੂੰ ਕਿਹਾ ਸੀ| ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਅਤੇ ਰਾਜਸਥਾਨ ਸਰਕਾਰ ਨੇ ਹਰਿਆਣਾ ਦੇ ਨਾਲ ਲਗਦੇ ਇਲਾਕਿਆਂ ਵਿਚ ਸ਼ਰਾਬ ਦੀ ਵਿਕਰੀ ਅਤੇ ਵੰਡ 'ਤੇ ਰੋਕ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ| ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ, ਦਿੱਲੀ ਅਤੇ ਚੰਡੀਗੜ ਵੱਲੋਂ ਵੀ ਇਸ ਤਰਾਂ ਦੇ ਆਦੇਸ਼ ਜਾਰੀ ਹੋ ਜਾਣਗੇ|
ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਰਾਜ ਵਿਚ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਣੀ ਰਹੇ ਅਤੇ ਚੋਣਾਂ ਨੂੰ ਸ਼ਾਂਤੀਪੂਰਣ ਸਪੰੰਨ ਕਰਾਉਣ ਲਈ ਸਾਰੀ ਸੁਰੱਖਿਆ ਏਜੰਸੀਆਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨਸ ਪੂਰੇ ਸੂਬੇ ਵਿਚ ਨਾਕਾਬੰਦੀ ਜਾਰੀ ਹੈ ਅਤੇ ਸ਼ਰਾਬ, ਨਗਦ ਰਕਮ ਤੇ ਵੋਟਰਾਂ ਨੂੰ ਲਾਲਚ ਦੇਣ ਲਈ ਵਰਤਂੋ ਵਿਚ ਲਿਆਈ ਜਾਣ ਵਾਲੀ ਹੋਰ ਚੀਜਾਂ ਦੀ ਆਵਾਜਾਈ 'ਤੇ ਵੀ ਨਜ਼ਰ ਰੱਖੇ ਹੋਏ ਹਨ|