ਚੰਡੀਗੜ੍ਹ, 21 ਅਕਤੂਬਰ 2019 - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸਵੇਰੇ ਵੋਟ ਪਾਉਣ ਲਈ ਸ਼ਤਾਬਦੀ ਐਕਸਪ੍ਰੈਸ ਚੰਡੀਗੜ੍ਹ ਤੋਂ ਆਪਣੇ ਗ੍ਰਹਿ ਕਸਬਾ ਕਰਨਾਲ ਗਏ। ਜਿਸ ਤੋਂ ਬਾਅਦ ਉਹ ਇੱਕ ਸਾਈਕਲ 'ਤੇ ਪੋਲਿੰਗ ਬੂਥ ਤੇ ਪਹੁੰਚਦੇ ਵੇਖੇ ਗਏ।
ਖੱਟਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, "ਪਹਿਲਾਂ ਵੋਟ ਦਿਓ, ਫਿਰ ਖਾਓ। ਮੈਂ ਆਪਣੀ ਵੋਟ ਪਾਉਣ ਜਾ ਰਿਹਾ ਹਾਂ।”
ਖੱਟਰ ਨੇ ਕਿਹਾ ਕਿ, "ਮੈਂ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਵੀ ਪੋਲਿੰਗ ਸਟੇਸ਼ਨਾਂ 'ਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਮਜ਼ਬੂਤ ਸਰਕਾਰ ਬਣਾਉਣ ਲਈ ਤੁਹਾਡੀ ਵੋਟ ਬਹੁਤ ਜ਼ਰੂਰੀ ਹੈ।"