ਚੰਡੀਗੜ੍ਹ, 9 ਜੂਨ 2020 - ਐਸ.ਜੀ.ਪੀ.ਸੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੁਆਰਾ ਮੋਦੀ ਸਰਕਾਰ ਤੋਂ ਗੁਰਦੁਆਰਿਆਂ ਅੰਦਰ ਪ੍ਰਸਾਦ ਵੰਡਣ ਨੂੰ ਲੈ ਕੇ ਲਿਖੇ ਜਾ ਰਹੇ ਬੇਨਤੀ ਪੱਤਰ 'ਤੇ ਸਵਾਲ ਉਠਾਏ ਹਨ। ਉਨ੍ਹਾਂ ਆਪਣੀ ਫੇਸਬੁੱਕ 'ਤੇ ਤਿੱਖੇ ਸ਼ਬਦਾਂ 'ਚ ਲਿਖਦਿਆਂ ਕਿਹਾ ਕਿ, "ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਦੁਆਰਿਆਂ ਵਿੱਚ ਪਰਸ਼ਾਦ ਵਰਤਾਉਣ ਲਈ ਮੋਦੀ ਨੂੰ ਬੇਨਤੀ ਪੱਤਰ ਲਿੱਖ ਰਿਹੈ। ਕੋਈ ਅਣਖ ਕੋਈ ਸਿੱਖੀ ਦਾ ਬੀਜ ਰਹਿ ਗਿਐ ?? ਅਕਾਲੀ ਮੰਤਰੀ ਬੈਠੀ ਹੈ ਮੋਦੀ ਸਰਕਾਰ ਵਿੱਚ । ਕਿਉਂ ਆਪਣੀ ਗੁਲਾਮ ਜ਼ਿਹਨੀਅਤ ਨਾਲ ਸਿੱਖ ਹਿਰਦੇ ਵਲੂੰਧਰ ਰਹੇ ਹੋ ?"
ਬੀਬੀ ਕਿਰਨਜੋਤ ਕੌਰ
ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਧਾਰਮਿਕ ਸਥਾਨਾਂ 'ਤੇ ਸੰਗਤ ਦੇ ਇਕੱਠ 'ਤੇ ਪਾਬੰਦੀ ਸੀ ਅਤੇ 8 ਜੂਨ ਤੋਂ ਮੁੜ ਧਾਰਮਿਕ ਸਥਾਨਾਂ ਨੂੰ ਸੰਗਤ ਲਈ ਖੋਲ੍ਹਿਆ ਗਿਆ ਹੈ। ਇਸੇ ਸਬੰਧ 'ਚ ਸਰਕਾਰ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਧਾਰਮਿਕ ਸਥਾਨਾਂ 'ਤੇ ਜਾਣ ਵਾਲੀ ਸੰਗਤ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੇ।