ਸੰਜੀਵ ਸੂਦ
ਲੁਧਿਆਣਾ, 10 ਜੂਨ 2020 - ਪੰਜਾਬ ਦੇ ਵਿੱਚ ਅੱਜ ਤੋਂ ਝੋਨੇ ਦੀ ਲਵਾਈ ਰਸਮੀ ਤੌਰ ਤੇ ਸ਼ੁਰੂ ਹੋ ਗਈ ਹੈ। ਪੂਰੇ ਪੰਜਾਬ ਭਰ ਦੇ ਵਿੱਚ ਵੱਡੀ ਤਾਦਾਦ ਚ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਸ ਨੂੰ ਲੈ ਕੇ ਕਿਸਾਨ ਪੱਬਾਂ ਭਾਰ ਨੇ ਪਰ ਬੀਤੇ ਦਿਨੀਂ ਲੱਗੇ ਕਰਫ਼ਿਊ ਅਤੇ ਲੋਕ ਡਾਊਨ ਦੌਰਾਨ ਵੱਡੀ ਤਾਦਾਦ ਚ ਪ੍ਰਵਾਸੀ ਲੇਬਰ ਪੰਜਾਬ ਤੋਂ ਪ੍ਰਵਾਸ ਕਰ ਗਏ ਜਿਸ ਕਰਕੇ ਹੁਣ ਲੇਬਰ ਕਿਸਾਨਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਲੇਬਰ ਨਹੀਂ ਮਿਲ ਰਹੀ ਅਤੇ ਜੇਕਰ ਮਿਲ ਵੀ ਰਹੀ ਹੈ ਤਾਂ ਉਹ ਕੀਮਤਾਂ ਬੀਤੇ ਸਾਲ ਨਾਲੋਂ ਦੁੱਗਣੀਆਂ ਤਿੱਗਣੀਆਂ ਮੰਗ ਰਹੇ ਨੇ।
ਲੁਧਿਆਣਾ ਦੇ ਨਾਲ ਲੱਗਦੇ ਪਿੰਡ ਜੀਵਨਪੁਰਾ ਵਿਖੇ ਸਾਡੀ ਟੀਮ ਵੱਲੋਂ ਝੋਨੇ ਦੀ ਬਿਜਾਈ ਦਾ ਅੱਜ ਜਾਇਜ਼ਾ ਲਿਆ ਗਿਆ ਤਾਂ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਕਿ ਲੇਬਰ ਨਾ ਮਿਲਣ ਕਰਕੇ ਝੋਨਾ ਕਾਫ਼ੀ ਇਸ ਵਾਰ ਲੇਟ ਹੋ ਸਕਦਾ ਹੈ ਇਸ ਤੋਂ ਰੱਬ ਉਨ੍ਹਾਂ ਨੇ ਕਿਹਾ ਕਿ ਮਸ਼ੀਨ ਰਹੀ ਝੋਨਾ ਬੀਜਣਾ ਸੰਭਵ ਨਹੀਂ ਹੈ ਸਿੱਧੀ ਬਿਜਾਈ ਕਾਮਯਾਬ ਨਹੀਂ ਹੋ ਰਹੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵੀ ਕਿਹਾ ਕਿ ਉਹ ਲੱਖਾਂ ਰੁਪਇਆਂ ਦਾ ਡੀਜ਼ਲ ਹੁਣ ਤੱਕ ਫੂਕ ਚੁੱਕੇ ਨੇ ਪਰ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ।
ਕਿਸਾਨਾਂ ਨੇ ਕਿਹਾ ਕਿ ਜੇਕਰ ਅਜਿਹਾ ਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨਾਂ ਦੀ ਹਾਲਤ ਖ਼ਰਾਬ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਖੇਤੀ ਛੱਡਣੀ ਪਵੇਗੀ। ਕਿਸਾਨਾਂ ਨੇ ਕਿਹਾ ਕਿ ਲੇਬਰ ਦੇ ਨਾਲ ਬਿਜਲੀ ਦੀ ਵੱਡੀ ਸਮੱਸਿਆ ਹੈ। ਝੋਨੇ ਦੇ ਸੀਜ਼ਨ ਦੌਰਾਨ ਵੀ ਉਨ੍ਹਾਂ ਨੂੰ ਨਿਰੰਤਰ ਬਿਜਲੀ ਦੀ ਸਪਲਾਈ ਨਹੀਂ ਹੋਈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਤੇ ਮਹਿੰਗਾਈ ਦੀ ਮਾਰ ਵੀ ਪੈ ਰਹੀ ਹੈ ਕਿਉਂਕਿ ਕਰਫ਼ਿਊ ਤੋਂ ਬਾਅਦ ਸਰਕਾਰਾਂ ਵੱਲੋਂ ਡੀਜ਼ਲ ਖਾਦਾਂ ਆਦਿ ਸਭ ਕੁਝ ਮਹਿੰਗਾ ਕਰ ਦਿੱਤਾ ਗਿਆ ਹੈ ਜਿਸ ਕਰਕੇ ਉਨ੍ਹਾਂ ਦੀ ਫ਼ਸਲ ਤੇ ਲਾਗਤ ਵੱਧ ਆ ਰਹੀ ਹੈ।