ਰਵੀ ਜੱਖੂ
ਚੰਡੀਗੜ੍ਹ, 25 ਜੂਨ 2020 - ਪੰਜਾਬ 'ਚ ਮੁੜ ਤੋਂ ਪੂਰਨ ਲਾਕਡਾਊਨ ਲੱਗਣ ਵਾਲੀਆਂ ਖਬਰਾਂ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੀਡੀਆ ਨੂੰ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਲਾਕਡਾਊਨ ਲੱਗਣ ਬਾਰੇ ਉਨ੍ਹਾਂ ਤੋਂ ਪੱਤਰਕਾਰ ਨੇ ਸਵਾਲ ਕੀਤਾ ਸੀ, ਜਿਸ ਦੇ ਜਵਾਬ ਵਜੋਂ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਪੰਜਾਬ 'ਚ ਕੋਰੋਨਾ ਮਹਾਂਮਾਰੀ ਦੇ ਹਾਲਾਤ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਤਾਂ ਪੂਰਨ ਲਾਕਡਾਊਨ ਬਾਰੇ ਸੋਚਿਆ ਜਾ ਸਕਦਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਫਿਲਹਾਲ ਪੂਰਨ ਲਾਕਡਾਊਨ ਬਾਰੇ ਕੋਈ ਗੱਲ ਨਹੀਂ ਹੋਈ ਤੇ ਨਾ ਹੀ ਸਰਕਾਰ ਦਾ ਕੋਈ ਵਿਚਾਰ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਹਰ ਤਰ੍ਹਾਂ ਦੀ ਡਰਾਈਵ ਚਲਾ ਰਹੀ ਹੈ ਭਾਵੇਂ ਉਹ ਮੋਬਾਈਲ ਫੋਨ 'ਤੇ ਮੈਸੇਜ ਹੋਣ ਭਾਵੇਂ ਸੋਸ਼ਲ ਮੀਡੀਆ ਹੋਵੇ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਬਣਾਏ ਪ੍ਰੋਟੋਕੋਲ ਨੂੰ ਫਾਲੋਅ ਕਰਨਾ ਸਭ ਤੋਂ ਅਹਿਮ ਹੈ ਪਰ ਕਦੇ ਕਦੇ ਲੋਕਾਂ ਨੂੰ ਮਜਬੂਰੀ ਵੱਸ ਘਰੋਂ ਬਾਹਰ ਵੀ ਨਿੱਕਲਣਾ ਪੈਂਦਾ ਹੈ ਜਿਸ ਲਈ ਉਹ ਖੁਦ ਹੀ ਪੂਰੀ ਸਾਵਧਾਨੀ ਵਰਤ ਕੇ ਇਸ ਬਿਮਾਰੀ ਤੋਂ ਬਚ ਸਕਦੇ ਹਨ।
ਵੀਡੀੳ ਦੇਖਣ ਲਈ ਇੱਥੇ ਕਲਿੱਕ ਕਰੋ