ਖ਼ਬਰ ਹੈ ਕਿ ਪਹਿਲਾਂ ਹੀ ਗੁੰਡਾ ਅਨਸਰਾਂ ਦੀ ਦਹਿਸ਼ਤ ਦੇ ਸਾਏ ਹੇਠ ਜੀਣ ਲਈ ਮਜ਼ਬੂਰ ਪੰਜਾਬ ਵਾਸੀਆਂ ਲਈ ਨਵੀਂ ਪਰੇਸ਼ਾਨੀ ਦਾ ਸਬੱਬ ਬਣ ਰਹੀ ਹੈ “ਬਾਹੂਬਲੀਆਂ ਦੇ ਜ਼ੋਰ” ਤੇ ਸ਼ਰੇਆਮ ਨਾਜ਼ਾਇਜ਼ ਵਿਕਣ ਵਾਲੀਸ਼ਰਾਬ। ਇਸ ਦਾ ਕਾਰਨ ਵੱਖ ਵੱਖ ਜ਼ਿਲਿਆਂ ਦੇ ਠੇਕੇਦਾਰਾਂ ਵਲੋਂ ਆਪਣੀ ਵਿੱਕਰੀ ਟੀਚੇ ਹਾਸਲ ਕਰਨ ਲਈ ਇਕ ਦੂਜੇ ਦੇ ਖੇਤਰਾਂ 'ਚ ਚੋਰੀ ਛਿਪੇ ਧੱਕ ਕੇ ਜੋਰ ਜਬਰੀ ਢੰਗ ਨਾਲ ਕਰਵਾਈ ਜਾ ਰਹੀ ਸਸਤੇ ਭਾਅ ਸ਼ਰਾਬ ਦੀਵਿਕਰੀ ਹੈ। ਜਦੋਂ ਸਬੰਧਤ ਖੇਤਰ ਦਾ ਠੇਕੇਦਾਰ ਦੂਜੇ ਠੇਕੇਦਾਰ ਦੇ ਅਜਿਹੇ ਯਤਨ ਨੂੰ ਨਾਕਾਮ ਕਰਨ ਲਈ ਪੁਲਸ ਦਾ ਸਹਾਰਾ ਲੈਕੇ ਮੁੱਕਦਮਾ ਆਦਿ ਦਰਜ਼ ਕਰਵਾਉਂਦਾ ਹੈ ਤਾਂ ਨਾਜਾਇਜ਼ ਸਰਬ ਦਾ ਕਾਰੋਬਾਰ ਰੋਕਣ ਦੀ ਥਾਂਕਥਿੱਤ ਗੁੰਡਾ ਅਨਸਰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਤੋਂ ਗੁਰੇਜ ਨਹੀਂ ਕਰਦੇ ਜਿਸ ਤਹਿਤ ਸੂਬੇ ਭਰ ਵਿੱਚ ਠੇਕੇਦਾਰਾਂ ਦੇ ਕਰਿੰਦਿਆਂ 'ਤੇ ਨਜ਼ਾਇਜ਼ ਕਾਰੋਬਾਰ ਕਰਨ ਵਾਲਿਆਂ ਦੀ ਸ਼ਹਿ 'ਤੇ ਹਮਲਿਆਂ ਦੀਆਂ ਵਾਰਦਾਤਾਂ ਵੱਧਚੁੱਕੀਆਂ ਹਨ।
ਭਾਈ ਪੰਜਾਬੀ ਆ ਮਾਰਸ਼ਲ ਕੌਮ! ਨਿੱਤ ਇੱਟ ਖੜਿੱਕਾ ਕਰਨਾ-ਕਰਾਉਣਾ ਇਨਾਂ ਦੇ ਸੁਭਾਅ 'ਚ ਆ। ਝਗੜਾ ਜੇ ਘਰ ਨਾ ਹੋਇਆ, ਬਾਹਰ ਕਰ ਲਿਆ। ਪਰਿਆ 'ਚ ਨਾ ਹੋਇਆ ਤਾਂ ਗੁਰਦੁਆਰੇ ਕਰ ਲਿਆ। ਕਦੇ ਪੰਜਾਬੀਨਾਗਣੀ ਡੁੰਗਦੇ ਸੀ, ਫਿਰ ਡੋਡੇ ਚੜਾਉਣ ਲਗ ਪਏ! ਨਸਵਾਰਾਂ ਸੁੰਘਣ ਲੱਗ ਪਏ, ਕਿਰਲੀਆਂ ਦੀਆਂ ਪੂਛਾਂ ਮਰੋੜ ਡੁੰਗਣ ਲੱਗ ਪਏ, ਟੀਕੇ ਕੈਪਸੂਲ ਤਾਂ ਆਮ ਜਿਹੀ ਗੱਲ ਹੋ ਗਈ। ਅਤੇ ਫਿਰ ਘਰ ਦੀ ਕੱਢੀ ਪਹਿਲੇ ਤੋੜ ਦੀਪੀਣ ਦਾ ਤਾਂ ਇਨਾਂ ਨੂੰ ਜਿਵੇਂ ਇਸ਼ਕ ਆ। ਸਰਕਾਰ ਨੇ ਦੇਸੀ ਭੱਠੀਆਂ ਦੇ ਨਮਦੇ ਕਸਤੇ ਤਾਂ ਠੇਕਿਆਂ ਦੀ ਭਰਮਾਰ ਹੋ ਗਈ, ਪੈਰ-ਪੈਰ 'ਤੇ ਠੇਕਾ ਖੁਲ ਗਿਆ। ਉਹਦੇ ਨਾਲ ਕੁਝ ਨਾ ਬਣਿਆ ਤਾਂ ਚਿੱਟੇ ਪੌਡਰ ਸਮੈਕਾਂ ਦੀਆਂ ਲਹਿਰਾਂਬਹਿਰਾਂ ਹੋ ਗਈਆਂ, ਸ਼ਹਿਰਾਂ ਦੇ ਮੁਹੱਲਿਆਂ 'ਚ ਪਿੰਡਾਂ ਦੀਆਂ ਖੋਲੀਆਂ, ਖੋਲਿਆਂ 'ਚ , ਪਿੱਪਲਾਂ ਬੋਹੜਾਂ ਥੱਲੇ, ਮਸਤ ਕਲੰਦਰ, ਚੱਲ ਅੰਦਰ ਅੰਦਰ ਹੋ ਗਈ! ਪੰਜਾਬ ਧੁਆਖ ਗਿਆ, ਪਿੰਡ ਧੁਆਖ ਗਿਆ।
ਮੇਰਾ ਪਿੰਡ ਜਿਹੜਾ ਚਿੜੀਆਂ ਦੀ ਚੂਕਣ, ਕੁਕੜ ਦੀ ਬਾਂਗ ਨਾਲ ਜਾਗਦਾ ਸੀ ਤੇ ਸ਼ਾਮੀਂ ਕੌਡ ਕਬੱਡੀ, ਮੁਗਧਰ ਮੁਕਾਬਲਿਆਂ, ਪਹਿਲਵਾਨਾਂ ਦੇ ਭੇੜ ਤੇ ਬਾਬੇ ਨਾਨਕ ਦੇ ਅਮੁਲ ਬੋਲਾਂ ਨਾਲ ਸੁੱਖ ਦੀ ਨੀਂਦੇ ਸੌਦਾ ਸੀ, ਇਹ ਆਖਕੇਕਿ “ਜਾਹ ਦੀਵੜਿਆ ਘਰ ਆਪਣੇ ਸੁੱਖ ਵਸਾਈ ਰਾਤ, ਰਿਜ਼ਕ ਲਿਆਈ ਭਾਲ ਕੇ, ਤੇਲ ਲਿਆਵੀਂ ਨਾਲ” , ਅੱਜ ਸੂਰਜ ਡੁੱਬਣ ਸਾਰ ਹੀ ਸ਼ਰਾਬੀਆਂ ਦੇ ਲਲਕਾਰਿਆਂ ਨਾਲ ਸੁੰਨ ਹੋ ਜਾਂਦਾ ਹੈ, ਇੰਜ ਮੇਰੇ ਪਿੰਡ ਸੂਰਜ ਹੁਣ ਹੋਰਤਰਾਂ ਡੁਬਦਾ ਹੈ, ਇਹ ਸੋਚਕੇ ਕਿ ਕੱਲ ਪਤਾ ਨਹੀਂ ਕੇਹਾ ਆਏਗਾ, ਬੱਸ ਅੱਜ ਦੀ ਖੈਰ ਕਰੋ।
ਕੋਈ ਮੋੜ ਲਿਆਵੋ ਨੀ
ਖ਼ਬਰ ਹੈ ਕਿ ਸਰਜੀਕਲ ਹਮਲਿਆਂ ਦੀ ਮਿਸਾਲ ਵਰਤਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਾਲੇ ਧਨ, ਜਿਹੜਾ 65000 ਕਰੋੜ ਸਾਹਮਣੇ ਆਇਆ ਹੈ ਖਿਲਾਫਚਲਾਈ ਤਾਜ਼ਾ ਮੁਹਿੰਮ ਵਿੱਚ ਇਸੇ ਤਰਾਂ ਦੀ ਰਣਨੀਤੀ ਅਪਣਾਈ ਤਾਂ ਕੀ ਵਾਪਰੇਗਾ? ਉਨਾਂ ਦੱਸਿਆ ਕਿ ਟੈਕਸ ਅਤੇ ਜੁਰਮਾਨੇ ਦੀ ਅਦਾਇਗੀ ਨਾਲ 65000 ਕਰੋੜ ਮੁਖ ਧਾਰਾ ਵਿੱਚ ਆਏ ਹਨ। ਇਸੇ ਤਰਾਂ ਸਿੱਧਾ ਲਾਭ ਦੇਕੇ36000 ਕਰੋੜ ਗਲਤ ਲੋਕਾਂ ਕੋਲ ਜਾਣ ਤੋਂ ਰੋਕੇ ਗਏ ਅਤੇ 65000 ਕਰੋੜ ਦਾ ਕਾਲਾ ਧਨ ਬਾਹਰ ਆਉਣ ਨਾਲ ਕੁਲ ਇੱਕ ਲੱਖ ਕਰੋੜ ਰੁਪਏ ਰਕਮ ਬਣਦੀ ਹੈ।ਮੋਦੀ ਨੇ ਕਿਹਾ ਕਿ ਉਨਾਂ ਨੇ ਜਦੋਂ ਦਾ ਕਾਰਜ ਭਾਰ ਸੰਭਾਲਿਆਹੈ, ਉਦੋਂ ਤੋਂ ਭ੍ਰਿਸ਼ਾਟਾਚਾਰ ਦੇ ਖਿਲਾਫ ਜੰਗ ਛੇੜੀ ਹੋਈ ਹੈ।
ਬਹੁਤ ਵੱਡੀ ਜੰਗ ਛੇੜੀ ਹੈ ਮੋਦੀ ਜੀ ਨੇ, ਮੂੰਹ ਜਬਾਨੀ ਬੰਬ ਗੋਲੇ ਚਲਾ ਕੇ। ਤਦੇ ਅਮਰੀਕਾ ਤੋਂ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ 145 ਤੋਪਾਂ ਖਰੀਦ ਰਹੇ ਆ ਮੋਦੀ ਜੀ। ਤਦੇ ਅਤਿਵਾਦ ਵਿਰੁੱਧ ਲੜਨ ਲਈ “ਪਾਕਿਸਤਾਨੀਪ੍ਰਧਾਨ ਮੰਤਰੀ ਨਵਾਜ ਸ਼ਰੀਫ” ਦੇ ਜਨਮ ਦਿਨ ਮੌਕੇ ਵਧਾਈ ਦੇਣ ਤੁਰ ਪੈਂਦੇ ਆ ਅਫਗਾਨਿਸਤਾਨ ਦੇ ਦੌਰੇ ਤੋਂ ਪਰਤਦਿਆਂ ਮੋਦੀ ਜੀ। ਪਰ ਫਿਰ ਗੁਆਂਢੀਆਂ ਉਤੇ ਇੱਕ ਸਰਜੀਕਲ ਅਪਰੇਸ਼ਨ ਕਰਕੇ ਐਸੇ ਹੀਰੋ ਬਣ ਰਹੇ ਆਮੋਦੀ ਜੀ, ਜਿਵੇਂ ਚੋਣਾਂ 'ਚ ਧੂੰਆਂਧਾਰ ਪ੍ਰਚਾਰ ਕਰਕੇ, ਪ੍ਰਧਾਨ ਮੰਤਰੀ ਦੀ ਕੁਰਸੀ ਹਥਿਆ ਗਏ ਸਨ।
ਪਰ ਭਾਈ ਉਦੋਂ ਤੋਂ ਲੈ ਕੇ ਹੁਣ ਤੱਕ ਕਈ ਪੁਲਾਂ ਹੇਠੋਂ ਪਾਣੀ ਲੰਘ ਚੁਕਾ ਆ। ਮੋਦੀ ਹੁਣ 'ਸਰਕਾਰ' ਨਹੀਂ ਰਿਹਾ , ਤਕਰਾਰ ਹੋ ਗਿਆ ਹੈ। ਅੱਛੇ ਦਿਨ ਭੈੜੇ ਦਿਨ ਬਣ ਗਏ ਆ, ਸਾਫ ਸੁਥਰਾ ਦੇਸ਼, ਉਸੇ ਪੁਰਾਣੀ ਲੀਹੇ ਪੈ ਗਿਆਆ, ਤੇ ਮੋਦੀ ਜੀ ਪੰਜ ਸੂਬਿਆਂ ਦੀਆਂ ਚੋਣਾਂ ਜਿੱਤਣ ਲਈ ਮੁੜ ਜੁਮਲੇ ਤੇ ਜੁਮਲਾ ਟਿਕਾ ਰਹੇ ਆ। ਪਰ ਜਨਤਾ ਜਨਾਰਧਨ ਤਾਂ ਮੋਦੀ ਜੀ ਦੇ ਭਾਸ਼ਨ ਬਾਰੇ ਗੈਰੀ ਸੰਧੂ ਦਾ ਗੀਤ ਗਾਉਣ ਲੱਗ ਲਈ ਆ, “ ਕੋਈ ਮੋੜ ਲਿਆਵੋ ਨੀਫੌਜੀ ਮੇਰਾ ਭੱਜ ਗਿਆ। ਫੌਜੀ ਕਰ ਗਿਆ ਖਤਮ ਕਹਾਣੀ ਘਰ ਵਿੱਚ ਮੁੱਕ ਗਿਆ ਰਾਸ਼ਣ ਪਾਣੀ, ਦੋ ਤਿੰਨ ਬੱਚੇ ਕੁੜੀ ਨਿਆਣੀ, ਪਤਾ ਨਹੀਂ ਕਿਥੇ ਭੱਜ ਗਿਆ, ਮੈਨੂੰ ਕੱਲੀ ਛੱਡ ਗਿਆ, ਕੋਈ ਮੋੜ ਲਿਆਵੋ ਨੀ , ਫੌਜੀ ਮੇਰਾ ਭੱਜਗਿਆ।ਫਰੈਸ਼ੀ ਮੇਰਾ ਭੱਜ ਗਿਆ”।
ਚਰਖੇ ਦੀ ਘੂਕ ਸੁਣਕੇ ਜੋਗੀ ਉਤਰ ਪਹਾੜੋਂ ਆਏ
ਖ਼ਬਰ ਹੈ ਕਿ ਪਿਛਲੇ ਦਿਨੀ ਲੁਧਿਆਣਾ ਵਿਖੇ ਮੋਦੀ ਵਲੋਂ ਧੁੱਪ ਨਾਲ ਚੱਲਣ ਵਾਲਾ ਚਰਖਾ ਕੱਤਣ ਦੀ ਕੈਪਟਨ ਅਮਰਿੰਦਰ ਸਿੰਘ ਨੇ ਨਿਖੇਧੀ ਕੀਤੀ ਹੈ। ਇਸ ਦੇ ਉਤਰ 'ਚ ਪ੍ਰਧਾਨ ਭਾਜਪਾ ਪੰਜਾਬ ਵਿਜੈ ਸਾਂਪਲਾ ਨੇ ਕਿਹਾ ਕਿਕਾਂਗਰਸੀ ਆਪਣੀ ਮਾਂ ਪਾਰਟੀ ਦੀ ਵਿਚਾਰਧਾਰਾ ਦੇ ਮੁੱਲ ਅਤੇ ਮਹਾਤਮਾ ਗਾਂਧੀ ਦੀਆਂ ਕਦਰਾਂ ਕੀਮਤਾਂ ਦਾ ਮਜਾਕ ਉਡਾ ਰਹੇ ਹਨ। ਉਨਾਂ ਕਿਹਾ “ ਮੈਨੂੰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਲਗਦਾ ਹੈ ਕਿ ਉਸ ਉਤੇਪੰਜਾਬੀ ਦਾ ਇਹ ਆਖਣ ਪੂਰਾ ਢੁਕਦਾ ਹੈ “ਅਖੇ ਉਮਰ ਹੋਈ ਸੱਤਰ, ਗਿਆ ਬੁੜਾ ਬਹੱਤਰ”।
ਭਾਜਪਾ ਵਾਲਿਆਂ ਕਾਂਗਰਸੀਆਂ ਤੋਂ ਸਰਦਾਰ ਪਟੇਲ ਖੋਹ ਲਿਆ, ਅਤੇ ਮਹਾਤਮਾ ਗਾਂਧੀ ਮੋਦੀ ਨੇ ਹਥਿਆ ਲਿਆ। ਕਾਂਗਰਸੀਆਂ ਦੀ ਕੇਂਦਰੀ ਸਰਕਾਰ ਖੋਹ ਲਈ; ਰਹਿੰਦੀਆਂ ਖੂੰਹਦੀਆਂ ਸੂਬਿਆਂ ਦੀਆਂ ਕਾਂਗਰਸੀ ਸਰਕਾਰਾਂ ਤੋੜਭੰਨ ਦਿੱਤੀਆਂ। ਇੱਕ ਚਰਖਾ ਕਾਂਗਰਸੀਆਂ ਦੇ ਪੱਲੇ ਗਿਆ ਸੀ, ਉਹਨੂੰ ਵੀ ਮੋਦੀ ਹੱਥ ਫੜ, “ਜਿਥੇ ਤੇਰਾ ਹਲ ਵਗਦਾ ਉਥੇ ਲੈ ਚੱਲ ਚਰਖਾ ਮੇਰਾ” ਗਾਉਂਦਾ ਪੰਜਾਬ ਜਿੱਤਣ ਪੰਜਾਬ ਆ ਵੜਿਆ ਤੇ ਪੰਜਾਬ ਦੇ ਨੇਤਾ ਚਰਖੇ ਦੀਘੂਕ ਸੁਣਕੇ ਜੋਗੀ ਉਤਰ ਪਹਾੜੋਂ ਆਏ” ਵਾਂਗਰ ਮੋਦੀ ਦੁਆਲੇ ਝੁਰਮਟ ਪਾ ਚਰਖੇ ਤੇ ਤੰਦਾਂ ਕੱਤਣ ਦੇ ਆਹਰ ਲੱਗ ਗਏ।
ਵੇਖੋ ਨਾ ਜੀ, ਚੋਣਾਂ ਦੇ ਦਿਨ ਆ। ਚਰਖੇ ਵੀ ਘੂਕਾਂ ਪਾਉਣਗੇ ਪਰ ਕੁਝ ਮਹਾਤੜ ਕੁੰਦਰਾਂ 'ਚ ਵੜੇ “ਚਰਖਾ ਮੈਂ ਆਪਣਾ ਕੱਤਾਂ, ਤੰਦ ਤੇਰਿਆਂ ਗਮਾਂ ਦੇ ਪਾਵਾਂ” ਦੇ ਉਦਾਸ ਸੁਰਾਂ 'ਚ ਵੀ ਤੁਰੇ ਦਿਸਣਗੇ। ਮੋਟਰਾਂ ਵੀ ਚਲਣਗੀਆਂ,ਸੱਤਰਿਆਂ ਬਹੱਤਰਿਆਂ ਦੀ ਵੀ , ਰੰਡਿਆਂ ਮੁਸ਼ਟੰਡਿਆਂ ਦੀਆਂ ਵੀ , ਛੜਿਆਂ-ਛਟਾਂਕਾਂ ਦੀ ਵੀ ਪੁੱਛ ਹੋਊ, ਅਮਲੀਆਂ ਸ਼ਰਾਬੀਆਂ ਦੇ ਵੀ ਰੰਗ ਲਗਣਗੇ।ਪਰ ਇਸ ਰੋਲੇ ਗੋਲੇ 'ਚ ਕੀਹਦੀ ਤੰਦ ਟੁੱਟੂ, ਕੀਹਦੀ ਸਿਰੇ ਲੱਗੂ, ਇਹ ਤਾਂਭਾਈ ਹਾਲੀ ਸਾਨੂੰ ਵੀ ਨਹੀਂ ਪਤਾ।
ਧਰਤੀ ਮਾਏਂ ਸਾਂਭ ਕੇ ਰੱਖੀਂ
ਇਹ ਖਬਰ ਆਈ ਹੈ ਕਿ ਮਿੱਟੀ ਦੀ ਇੱਕ ਇੰਚ ਪਰਤ ਤਿਆਰ ਹੋਣ ਵਿੱਚ ਇੱਕ ਹਜ਼ਾਰ ਵਰਾ ਲੱਗ ਜਾਂਦਾ ਹੈ ਅਤੇ ਕੁਦਰਤੀ ਤੌਰ 'ਤੇ ਜਰਖੇਜ਼ ਹੋਣ ਵਿੱਚ ਤਿੰਨ ਸਦੀਆਂ। ਸਾਡੀ ਧਰਤੀ ਦਾ ਤਿੰਨ- ਚੌਥਾਈ ਹਿੱਸਾ ਪਾਣੀ ਨੇਮੱਲਿਆ ਹੋਇਆ ਹੈ ਅਤੇ ਚੌਥਾ ਹਿੱਸਾ ਖੁਸ਼ਕ ਹੈ। ਇਸ ਚੌਥਾ ਹਿੱਸੇ ਦਾ ਅੱਧਾ ਹਿੱਸਾ ਮਾਰੂਥਲ, ਪਹਾੜ, ਬਰਫ ਆਦਿ ਨੇ ਢਕਿਆ ਹੈ, ਜਿਥੇ ਬਹੁਤ ਗਰਮੀ ਉਭੜ-ਖਾਬੜ ਅਤੇ ਜਿਆਦਾ ਸਰਦੀ ਪੈਂਦੀ ਹੈ। ਇਹ ਹਿੱਸਾ ਗੈਰ-ਉਪਜਾਊ ਹੈ। ਇਸ ਚੌਥਾ ਹਿੱਸੇ ਦਾ ਅੱਧ ਦਾ ਵੀ ਚਾਲੀ ਫੀਸਦੀ ਸੇਮ, ਦਲਦਲ, ਚਟਾਨਾਂ ਬਹੁਤੀ ਬਾਰਿਸ਼ ਜਾਂ ਜਿਆਦਾ ਢਲਾਣ ਹੋਣ ਕਾਰਨ ਗੈਰ- ਉਪਜਾਊ ਹੈ। ਕੁਲ ਘਟਾ ਕੇ ਬਾਕੀ ਜੋ ਸਾਢੇ ਸੱਤ ਫੀਸਦੀ ਦੇ ਕਰੀਬ ਹਿੱਸਾਬਚਦਾ ਹੈ, ਉਹੀ ਹੈ ਸਾਡੀ ਧਰਤੀ ਦਾ ਉਪਜਾਊ ਮਿੱਟੀ ਵਾਲਾ ਹਿੱਸਾ। ਇਹੀ ਹਿੱਸਾ ਲੱਖਾਂ ਵਰਿਆਂ ਤੋਂ ਸਾਡਾ ਪਾਲਣਹਾਰ ਹੈ, ਮਨੁੱਖੀ ਸਭਿੱਆਤਾਵਾਂ ਦਾ ਜ਼ਾਮਨ ਵੀ।
ਐਂਵੇ ਮਿੱਟੀ ਨਾ ਫਰੋਲ ਜੋਗੀਆ। ਆ ਬੈਲ ਮੁਝੇ ਮਾਰ ਵਾਲੀ ਪ੍ਰਵਿਰਤੀ ਬਣ ਚੁੱਕੀ ਆ ਮਨੁੱਖ ਦੀ, ਦੁਨੀਆਂ ਦੇ ਸਭ ਤੋਂ ਸਿਆਣੇ ਜਾਨਵਰ ਦੀ। ਜਿਸ ਟਾਹਣੀ ਉੱਤੇ ਬੈਠਾ ਆ ਉਸੇ ਉਤੇ ਕੁਹਾੜਾ ਚਲਾ ਰਿਹੈ। ਮਿੱਤਰ ਕੀੜਿਆਂ ਨੂੰਮਾਰ ਰਿਹਾ, ਟਨਾਂ ਦੇ ਟਨ ਕੀਟ ਨਾਸ਼ਕ ਧਰਤੀ ਨੂੰ ਛਕਾਈ ਜਾ ਰਿਹਾ ਅਤੇ ਆਪਣੇ ਪੱਲੇ ਜ਼ਹਿਰਾਂ,ਪਾਈ ਜਾ ਰਿਹੈ! ਕਰੇ ਵੀ ਕੀ ਮਨੁੱਖ? ਮਨੁੱਖਾਂ ਉੱਤੇ ਰਾਜ ਕਰਨ ਵਾਲੇ ਛਲੇਡੇ, ਢਿੱਡੜ ਮਨੁੱਖਾਂ ਨੂੰ ਉਲਝਾਈ ਜਾਂਦੇ ਆ, ਉਹਦੇਪੱਲੇ ਬਸ ਸੁਫਨੇ ਪਾਈ ਜਾਂਦੇ ਆ। ਧਰਤੀ ਜਾਵੇ ਢੱਠੇ ਖੂਹ 'ਚ, ਉਸਨੂੰ ਸੋਨੇ ਨਾਲ ਨੁਹਾਈ ਜਾਂਦੇ ਆ। ਅਕਲ ਦੇ ਖਾਲੀ ਖਾਨੇ ਵਾਲਾ ਮਨੁੱਖ ਧਰਤੀ ਦੀ ਬੜੀ ਬੇਦਰੇਗੀ ਨਾਲ ਵਰਤੋਂ ਕਰ ਰਿਹਾ ਆ। ਜਾਣਦਿਆਂ ਵੀ ਅਨਜਾਣਬਣਿਆ ਜਾਪਦਾ ਹੈ ਕਿ ਜੇ ਧਰਤੀ ਸਾਹ ਸਤ ਹੀਣ ਹੋ ਗਈ ਤਾਂ ਕੀ ਵਾਪਰੇਗਾ?
ਪਰ ਭਾਈ ਉਹ ਤਾਂ ਬੁਲੇ ਲੁੱਟ ਰਿਹੈ, ਐਸ਼ਾਂ ਕਰ ਰਿਹੈ, ਮੌਜ ਮੇਲੇ 'ਚ ਜ਼ਿੰਦਗੀ ਗੁਜ਼ਾਰ ਰਿਹੈ, ਪਰ ਵੇਖੋ ਨਾ ਧਰਤੀ ਵਿਚਾਰੀ ਤਾਂ ਪਰਉਪੁਕਾਰੀ ਹੈ, ਫਿਰ ਵੀ ਮਨੁੱਖ ਦਾ ਢਿੱਡ ਭਰੀ ਜਾ ਰਹੀ ਹੈ, ਆਪ ਮਰੀ ਜਾ ਰਹੀ ਹੈ।
ਪਰ ਹਾਲੀ “ਕਿਧਰੇ ਹਰਿਆ ਬੂਟ ਰਹਿਓ ਰੀ” ਆ, ਤਦੇ ਇਸ ਧਰਤੀ ਦੇ ਕਿਸੇ ਖੂਬਸੂਰਤ ਹਿੱਸੇ 'ਚ ਜੰਮਿਆ , ਜਾਇਆ ਲਾਡਲਾ ਮਨੁੱਖ, ਪੁਕਾਰ ਕਰ ਰਿਹੈ,“ ਧਰਤੀ ਮਾਏਂ ਸਾਂਭ ਕੇ ਰੱਖੀ ; ਇਹ ਜੁ ਅਥਰੂ ਚਾਰ ਕੁ ਮੇਰੇ”।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਦੇਸ਼ ਮਹਾਨ ਦੀਆਂ ਸਰਕਾਰੀ ਕੰਪਨੀਆਂ ਮੁਨਾਫਾ ਕਰਾਉਣ ਦੀ ਵਿਜਾਏ ਨਿੱਤ ਘਾਟੇ ਵੱਲ ਤੁਰ ਰਹੀਆਂ ਹਨ। ਪਹਿਲੀ ਵੇਰ ਸਾਲ 2015 ਵਿੱਚ ਇਨਾਂ ਦੇ ਮੁਨਾਫੇ 'ਚ 20% ਘਾਟਾ ਪਿਆ। ਸਾਲ 2013-14 'ਚ ਇਨਾਂਦਾ ਸ਼ੁਧ ਲਾਭ 1,28,295 ਕਰੋੜ ਰੁਪਏ ਸੀ ਜੋ 2014-15 'ਚ ਘੱਟ ਕੇ 1,03,003 ਕਰੋੜ ਰੁਪਏ ਰਹਿ ਗਿਆ
ਵਿਚਾਰ
ਕਾਰੋਬਾਰ ਦੀ ਦੁਨੀਆ ਵਿੱਚ ਹਰ ਕਿਸੇ ਨੂੰ ਦੋ ਕਿਸਮ ਦੇ ਸਿੱਕੇ ਮਿਲਦੇ ਹਨ- ਧੰਨ ਅਤੇ ਤਜ਼ਰਬਾ - ਹੈਰੋਲਡ ਐਸ ਗੇਨੀਨ
-
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.