ਤਿਰਛੀ ਨਜ਼ਰ
ਨਵੇਂ ਯੁੱਗ ਦੇ ਨਵੇਂ ਤਕਾਜ਼ੇ
ਜੰਗਲ ਪਾਣੀ ਵਾਂਗ ਰੋਜ਼ਾਨਾ ਡਿਜਟਲ ਸਫ਼ਾਈ ਵੀ ਹੋ ਗਈ ਹੈ ਲਾਜ਼ਮੀ
5 ਜੂਨ ਨੂੰ ਅਸੀਂ ਬਾਬੂਸ਼ਾਹੀ ਵੈੱਬ ਪੋਰਟਲ ਦੇ ਅੰਗਰੇਜ਼ੀ ਅਤੇ ਪੰਜਾਬੀ ਦੇ ਐਪ ਲਾਂਚ ਕੀਤੇ ਸਨ . ਬਾਬੂਸ਼ਾਹੀ ਦੇ ਦੇਸ਼-ਵਿਦੇਸ਼ ਬੈਠੇ ਵਿਜ਼ਿਟਰਜ਼ ਵੱਲੋਂ ਬਹੁਤ ਚੰਗਾ ਹੁੰਗਾਰਾ ਮਿਲਿਆ ਹੈ .ਪਰ ਮੇਰੇ ਨਾਲ ਕਈ ਵਾਰ ਅਜਿਹਾ ਵਾਪਰਿਆ ਹੈ ਕਿ ਜਦੋਂ ਮੈਂ ਕਿਸੇ ਦੋਸਤ -ਮਿੱਤਰ ਨੂੰ ਪੁੱਛਿਆ ਕਿ ਤੁਸੀਂ ਬਾਬੂਸ਼ਾਹੀ ਐਪ ਇੰਸਟਾਲ ਕਰ ਲਿਆ ਹੈ ਤਾਂ ਅੱਗੋਂ ਜਵਾਬ ਮਿਲਿਆ ਕਿ ਸਪੇਸ ਦੀ ਘਾਟ ਕਰਕੇ ਇੰਸਟਾਲ ਨਹੀਂ ਹੋ ਰਿਹਾ . ਹੁਣ ਕੋਈ ਹੋਰ ਐਪ ਡਿਲੀਟ ਕਰਨਗੇ ਜਾਂ ਕੋਈ ਹੋਰ ਡਾਟਾ ਸਾਫ਼ ਕਰਾਂਗੇ , ਫੇਰ ਹੀ ਤੁਹਾਡਾ ਐਪ ਵਰਤਿਆ ਜਾ ਸਕਦਾ ਹੈ . ਮੋਬਾਈਲ ਮੋਬਾਈਲ ਫ਼ੋਨ , ਕੰਪਿਊਟਰ ਜਾਂ ਲੈਪ ਟਾਪ'ਤੇ ਸਪੇਸ ਇੱਕ ਬਹੁਤ ਵੱਡਾ ਮੁੱਦਾ ਬਣ ਚੁੱਕਾ ਹੈ . ਇਸ ਨੂੰ ਮੈਨੇਜ ਕਰਨ ਦੇ ਵੀ ਕਈ ਢੰਗ-ਤਰੀਕੇ ਆ ਗਏ ਨੇ . ਮਾਇਆ ਖ਼ਰਚੋਂ ਤਾਂ ਵੀ ਸਪੇਸ ਮਿਲ ਜਾਂਦੀ ਹੈ ਪਰ ਫਿਰ ਵੀ ਬੇਲੋੜੇ ਅਤੇ ਫ਼ਾਲਤੂ ਡਾਟਾ ਨੌਂ ਡਿਲੀਟ ਕਰੇ ਬਿਨਾਂ ਹੋ ਕੋਈ ਚਾਰਾ ਨਹੀਂ .
ਮੈ ਆਪਣੇ ਤਜਰਬੇ ਵਿਚੋਂ ਇਹ ਨਤੀਜਾ ਕੱਢਿਆ ਹੈ ਕਿ ਮੋਬਾਈਲ ਫ਼ੋਨ , ਕੰਪਿਊਟਰ ਜਾਂ ਲੈਪ ਟਾਪ'ਤੇ ਈ-ਮੇਲਜ਼, ਵਾਟ੍ਸ-ਐਪ ਅਤੇ ਸੋਸ਼ਲ ਰਾਹੀਂ ਟੈਕਸਟ , ਫੋਟੋਜ਼ ਅਤੇ ਵੀਡੀਉਜ਼ ਦੇ ਰੂਪ ਵਿਚ ਇੰਨਾ ਜ਼ਿਆਦਾ ਡਿਜੀਟਲ ਸਮਾਨ ਕੱਠਾ ਹੋ ਜਾਂਦਾ ਹੈ ਜਿਸ ਨੂੰ ਉਸੇ ਤਾਂ ਹੀ ਸਾਫ਼ ( ਡਿਲੀਟ ) ਕਰਨਾ ਲਾਜ਼ਮੀ ਹੋ ਜਾਂਦਾ ਹੈ ਜਿਵੇਂ ਰੋਜ਼ਾਨਾ ਘਰ ਜਾਂ ਦਫ਼ਤਰ ਦੀ ਸਫ਼ਾਈ ਕਰੀਦੀ ਹੈ . ਥੋੜ੍ਹੇ ਜਿਹੇ ਕੁੱਢਰ ਸ਼ਬਦਾਂ ਵਿਚ ਜੇ ਕਹਿਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਰੋਜ਼ਾਨਾ ਖਾ -ਪੀ ਕੇ ਜੰਗਲ -ਪਾਣੀ ਜਾਣਾ ਜ਼ਰੂਰੀ ਹੁੰਦਾ ਹੈ ਉਸੇ ਤਰਾਂ ਆਪਣੇ ਡਿਜਟਲ ਯੰਤਰਾਂ ਦੀ ਸਫ਼ਾਈ ਵੀ ਹੁਣ ਲਗਭਗ ਰੋਜ਼ਾਨਾ ਜ਼ਰੂਰੀ ਹੋ ਗਈ ਹੈ ਨਹੀਂ ਤਾਂ ਸਭ ਕੁੱਝ ਜਾਮ ਹੋ ਜਾਂਦਾ ਹੈ .ਮੈਨੂੰ ਤਾਂ ਘੱਟੋ -ਘੱਟ ਇੱਕ ਘੰਟਾ ਰੋਜ਼ਾਨਾ ਅਜਿਹੀ ਸਫ਼ਾਈ'ਤੇ ਹੀ ਲਾਉਣਾ ਪੈਂਦਾ ਹੈ . ਇਸ ਲਈ ਆਪਣੇ ਨਿੱਤ ਨੇਮ ਦੇ ਬਾਕੀ ਕੰਮਾਂ ਦੇ ਨਾਲ ਨਾਲ ਡਿਜਟਲ ਸਫ਼ਾਈ ਦਾ ਕੰਮ ਵੀ ਸ਼ਾਮਲ ਕਰ ਲਵੋ ਤਾਂ ਸੁਖੀ ਰਹੋਗੇ .
16 ਜੁਲਾਈ 2017
-
-
ਬਲਜੀਤ ਬੱਲੀ, ਸੰਪਾਦਕ , ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.