ਸਾਡੀ ਕੈਨੇਡੀਅਨ ਧੀ ਤੇ ਲਾਏ ਇਲਜ਼ਾਮ ਝੂਠੇ -ਮਿਰਤਕ ਲਵਪ੍ਰੀਤ ਦੇ ਸਹੁਰੇ ਪਰਿਵਾਰ ਨੇ ਆਪਣਾ ਦੁੱਖ ਸਾਂਝਾ ਕੀਤਾ
ਕਮਲਜੀਤ ਸੰਧੂ
ਬਰਨਾਲਾ, 12 ਜੁਲਾਈ, 2021: ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਸਬੰਧੀ ਹੋਈ ਚਰਚਾ ਤੇ ਲਾਇਆ ਜਾ ਰਹੇ ਦੋਸ਼ਾਂ ਤੋਂ ਦੁਖੀ ਹੋ ਕੇ ਉਸਦੇ ਸਹੁਰਾ ਪਰਿਵਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਸਾਰੇ ਦੋਸ਼ ਝੂਠੇ ਹਨ . ਸੋਸ਼ਲ ਮੀਡੀਏ ਤੇ ਨਿਊਜ਼ ਮੀਡੀਆ ਵਿਚ ਇਹ ਦੋਸ਼ ਲੱਗੇ ਸਨ ਕਿ ਲਵਪ੍ਰੀਤ ਨੇ ਆਪਣੀ ਐਨ ਆਰ ਆਈ ਪਤਨੀ ਬੇਅੰਤ ਕੌਰ ਵੱਲੋਂ ਧੋਖਾ ਦਿੱਤੇ ਜਾਣ ਦੇ ਸਿੱਟੇ ਵਜੋਂ ਉਸਨੇ ਖ਼ੁਦਕੁਸ਼ੀ ਕੀਤੀ .
ਲਵਪ੍ਰੀਤ ਦੀ ਮੌਤ ਸਬੰਧੀ ਲੱਗ ਰਹੇ ਦੋਸ਼ਾਂ ਦਰਮਿਆਨ ਉਹਦਾ ਸਹੁਰਾ ਪਰਿਵਾਰ ਮੀਡੀਏ ਸਾਹਮਣੇ ਆਇਆ ਹੈ, ਜਿਹਨਾਂ ਵੱਲੋਂ ਆਪਣਾ ਪੱਖ ਪੇਸ਼ ਕੀਤਾ ਗਿਆ ਹੈ। ਲਵਪ੍ਰੀਤ ਦੇ ਪਿਤਾ ਜਗਦੇਵ ਸਿੰਘ, ਮਾਤਾ ਸੁਖਵਿੰਦਰ ਕੌਰ ਅਤੇ ਚਾਚਾ ਬੂਟਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦੀ ਪਹਿਲਾਂ ਲਵਪ੍ਰੀਤ ਨਾਲ ਮੰਗਣੀ ਹੋਈ ਸੀ। ਮੰਗਣੀ ਤੋਂ ਸਾਲ ਬਾਅਦ ਦੋਵਾਂ ਦਾ ਸਹੀ ਰੀਤੀ ਰਿਵਾਜ਼ਾਂ ਨਾਲ ਵਿਆਹ ਹੋਇਆ ਸੀ। ਇਸ ਉਪਰੰਤ ਲਗਾਤਾਰ ਉਹਨਾਂ ਦੀ ਕੁੜੀ ਵੱਲੋਂ ਲਵਪ੍ਰੀਤ ਅਤੇ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ ਜਾਂਦੀ ਰਹੀ ਹੈ। ਲਵਪ੍ਰੀਤ ਨੂੰ ਕੈਨੇਡਾ ਲਿਜਾਣ ਲਈ ਵੀ ਸਾਰੀ ਫਾਈਲ ਕਾਰਵਾਈ ਪੂਰੀ ਕੀਤੀ ਗਈ। ਪ੍ਰੰਤੂ ਕੋਰੋਨਾ ਵਾਇਰਸ ਕਰਕੇ ਲਵਪ੍ਰੀਤ ਦੇ ਕੈਨੇਡਾ ਜਾਣ ਵਿੱਚ ਦੇਰੀ ਹੋ ਗਈ। ਪਰ ਫਿ਼ਰ ਵੀ ਲਵਪ੍ਰੀਤ ਅਤੇ ਉਸਦਾ ਪਰਿਵਾਰ ਉਹਨਾਂ ਦੀ ਲੜਕੀ ਤੇ ਕੈਨੇਡਾ ਲਿਜਾਣ ਲਈ ਦਬਾਅ ਬਣਾਉਂਦਾ ਰਿਹਾ। ਉਹਨਾਂ ਦੀ ਲੜਕੀ ਵੱਲੋਂ ਲਵਪ੍ਰੀਤ ਅਤੇ ਪਰਿਵਾਰ ਨੂੰ ਪੈਸੇ ਵੀ ਭੇਜੇ ਜਾਂਦੇ ਰਹੇ ਹਨ।
ਯੂ ਟਿਊਬ ਸਟੋਰੀ ਲਿੰਕ ਲਈ ਕਲਿੱਕ ਕਰੋ
https://youtu.be/7yPEyoTtozU
ਫੇਸਬੁੱਕ ਸਟੋਰੀ ਲਿੰਕ ਲਈ ਕਲਿੱਕ ਕਰੋ
https://fb.watch/6IIo1acKMS/
ਦੇਖੋ ਵੀਡੀਉ :
ਪ੍ਰੰਤੂ ਹੁਣ ਲਵਪ੍ਰੀਤ ਦੀ ਮੌਤ ਤੋਂ ਬਾਅਦ ਉਹਨਾਂ ਦੀ ਲੜਕੀ ਨੂੰ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਜਿਸ ਦਿਨ ਲਵਪ੍ਰੀਤ ਦੀ ਮੌਤ ਹੋਈ, ਉਸ ਦਿਨ ਉਹਨਾਂ ਦੇ ਪਰਿਵਾਰ ਵੱਲੋਂ ਸਹੁਰਾ ਪਰਿਵਾਰ ਦੀ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਉਸਦੀ ਮੌਤ ਦਾ ਕਾਰਨ ਪਹਿਲਾਂ ਅਟੈਕ ਦੱਸਿਆ ਗਿਆ ਸੀ, ਪ੍ਰੰਤੂ ਹੁਣ ਇਹਨੂੰ ਖ਼ੁਦਕੁਸ਼ੀ ਬਣਾਇਆ ਜਾ ਰਿਹਾ ਹੈ।
ਚੇਤੇ ਰਹੇ ਕਿ ਲਵਪ੍ਰੀਤ ਸਿੰਘ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤ ਨੇ ਪਤਨੀ ਕਾਰਨ ਪੈਦਾ ਹੋਏ ਤਣਾਅ ਕਰਕੇ ਖੁਦਕੁਸ਼ੀ ਕੀਤੀ ਸੀ .
ਲਵਪ੍ਰੀਤ ਦੇ ਮਾਪਿਆਂ ਨੀ ਕੀ ਲਾਇਆ ਸੀ ਦੋਸ਼ ਪੜ੍ਹੋ :
ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਉਹਨਾਂ ਦੀ ਕੁੜੀ ਅਤੇ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਲਵਪ੍ਰੀਤ ਦੇ ਰਿਸ਼ਤੇਦਾਰ ਸਾਜ਼ਿਸ਼ ਰਚ ਰਹੇ ਹਨ। ਉਹਨਾਂ ਕਿਹਾ ਕਿ ਜਿਸ ਦਿਨ ਦੀ ਲਵਪ੍ਰੀਤ ਦੀ ਮੌਤ ਹੋਈ ਹੈ, ਉਸ ਦਿਨ ਤੋਂ ਉਹਨਾਂ ਦੀ ਕੁੜੀ ਡਿਪਰੈਸ਼ਨ ਵਿੱਚ ਹੈ। ਉਹਨਾਂ ਕਿਹਾ ਕਿ ਸੋਸ਼ਲ ਮੀਡੀਏ ਤੇ ਪਾਈਆਂ ਜਾਣ ਵਾਲੀਆਂ ਪੋਸਟਾਂ ਤੇ ਰੋਕ
ਇਸ ਸਾਰੇ ਮਾਮਲੇ ਤੇ ਇਹ ਮਾਹਰ ਬਹਿਸ ਵੀ ਸੁਣੋ :