14.5 ਕਰੋੜ ਦਾ ਟੀਕਾ: ਇਬਾਦਤ ਕੌਰ ਦੀ ਜਾਨ ਹੁਣ ਦਾਨੀ ਸੱਜਣਾ ਹੱਥ
ਬਾਬਸ਼ਾਹੀ ਬਿਊਰੋ
ਚੰਡੀਗੜ੍ਹ, 7 ਜੂਨ 2024- ਜਿਵੇਂ ਜਿਵੇਂ ਆਬਾਦੀ ਵੱਧ ਰਹੀ ਹੈ, ਉਵੇਂ ਉਵੇਂ ਬਿਮਾਰੀਆਂ ਵੀ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਜਾਣਕਾਰੀ ਦੇ ਮੁਤਾਬਿਕ, ਇਬਾਦਤ ਕੌਰ ਨਾਮ ਦੀ 5 ਮਹੀਨੇ ਦੀ ਬੱਚੀ ਨੂੰ ਅਜਿਹੀ ਬਿਮਾਰੀ ਲੱਗੀ ਹੈ, ਜਿਸ ਦਾ ਇਲਾਜ਼ ਸਾਢੇ 14 ਕਰੋੜ ਰੁਪਏ ਦੇ ਟੀਕੇ ਨਾਲ ਹੀ ਹੋਣਾ ਹੈ। ਹੁਣ ਇਬਾਦਤ ਕੌਰ ਦੀ ਜਾਨ ਦਾਨੀ ਸੱਜਣਾ ਦੇ ਹੱਥ ਵਿਚ ਹੀ ਹੈ।
ਇਬਾਦਤ ਦੀ ਜਾਨ ਬਚਾਉਣ ਲਈ ਵੱਧ ਤੋਂ ਵੱਧ ਦਾਨ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ:- https://www.impactguru.com/fundraiser/please-help-Ibadat-kaur?utm_source=whatsapp&utm_medium=pcm&utm_campaign=please-help-Ibadat-kaur&utm_content=894294&utm_term=4222174
ਜਾਣਕਾਰੀ ਲਈ ਦੱਸ ਦਈਏ ਕਿ, ਇਬਾਦਤ ਕੌਰ, ਜੋ ਕਿ ਸਿਰਫ 5 ਮਹੀਨੇ ਦੀ ਹੈ ਅਤੇ ਸੁਖਪਾਲ ਸਿੰਘ ਦੀ ਛੋਟੀ ਬੇਟੀ ਹੈ। ਸੁਖਪਾਲ ਸਿੰਘ ਮੋਗਾ ਜਿਲ੍ਹੇ ਵਿੱਚ ਖੇਤੀਬਾੜੀ ਕਰਦੇ ਹਨ। ਇਬਾਦਤ ਨੂੰ SMA Type 1 ਦੀ ਭਿਆਨਕ ਬਿਮਾਰੀ ਹੈ ਅਤੇ ਉਸਦਾ AIIMS, ਨਵੀਂ ਦਿੱਲੀ ਤੋਂ ਇਲਾਜ ਚੱਲ ਰਿਹਾ ਹੈ।
SMA 1 ਦੇ ਇਲਾਜ ਲਈ ਇੱਕ ਟੀਕੇ ਦੀ ਲੋੜ ਹੈ, ਜਿਸਦੀ ਕੀਮਤ 14.5 ਕਰੋੜ ਹੈ। ਇੰਨੀ ਵੱਡੀ ਰਾਸ਼ੀ ਦਾ ਪ੍ਰਬੰਧ ਕਰਨਾ ਬੇਹੱਦ ਔਖਾ ਹੈ। ਇਬਾਦਤ ਕੌਰ ਦੇ ਪਰਿਵਾਰ ਦੀ ਦੇਸ਼ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਹੈ ਕਿ, ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਤੁਹਾਡਾ ਦਿੱਤਾ ਹੋਇਆ ਦਾਨ ਇਬਾਦਤ ਨੂੰ ਲੰਮੀ ਅਤੇ ਤੰਦਰੁਸਤ ਜ਼ਿੰਦਗੀ ਦੇ ਸਕਦਾ ਹੈ।